ਮਸ਼ਹੂਰ ਪੰਜਾਬੀ ਅਦਾਕਾਰ ਯੋਗਰਾਜ ਸਿੰਘ ਨੇ ਸਿਆਸਤ ’ਚ ਕਦਮ ਰੱਖ ਲਿਆ ਹੈ। ਉਨ੍ਹਾਂ ਦੇ ਗੁਰਦੁਆਰਾ ਸ੍ਰੀ ਬੇਰ ਸਾਹਿਬ ’ਚ ਪਹੁੰਚ ਕੇ ਵੱਡਾ ਬਿਆਨ ਦਿੱਤਾ ਹੈ। ਯੋਗਰਾਜ ਸਿੰਘ ਨੇ ਕਿਹਾ ਕਿ ਉਹ ਸਾਲ 2024 ਦੀਆਂ ਐੱਮ. ਪੀ. ਚੋਣਾਂ ’ਚ ਸ੍ਰੀ ਆਨੰਦਪੁਰ ਸਾਹਿਬ ਦੀ ਸੀਟ ਤੋਂ ਉਮੀਦਵਾਰ ਖੜ੍ਹੇ ਹੋਣਗੇ।Yograj Singh stepped into politics
ਯੋਗਰਾਜ ਸਿੰਘ ਨੇ ਇਹ ਵੀ ਕਿਹਾ ਕਿ ਬਾਬਾ ਜੀ ਨੇ ਉਨ੍ਹਾਂ ਦੀ ਡਿਊਟੀ ਲਗਾਈ ਹੈ, ਜੋ ਸੇਵਾ ਉਹ ਮੰਗ ਰਹੇ ਹਨ, ਉਹ ਉਸ ਨੂੰ ਕਰਨ ਲਈ ਤਿਆਰ ਹਨ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਯੋਗਰਾਜ ਸਿੰਘ ਨੇ ਕਿਹੜੀ ਪਾਰਟੀ ਵਲੋਂ ਚੋਣ ਲੜਨੀ ਹੈ।Yograj Singh stepped into politics
also read :- ਖੇਲੋ ਇੰਡੀਆ ਯੂਨੀਵਰਸਿਟੀ ਗੇਮਜ਼ ਵਿੱਚ ਪੰਜਾਬ ਦੀਆਂ ਯੂਨੀਵਰਸਿਟੀਆਂ ਦੀ ਝੰਡੀ
ਉਨ੍ਹਾਂ ਇਹ ਵੀ ਕਿਹਾ ਕਿ ਜਲਦ ਹੀ ਸਥਿਤੀ ਸਪੱਸ਼ਟ ਕਰ ਦਿੱਤੀ ਜਾਵੇਗੀ, ਜਿਸ ਪਾਰਟੀ ਤੋਂ ਚੋਣ ਲੜਨ ਦੇ ਹੁਕਮ ਹੋਣਗੇ, ਉਸ ਪਾਰਟੀ ਤੋਂ ਚੋਣ ਲੜੀ ਜਾਵੇਗੀ।Yograj Singh stepped into politics
ਦੱਸ ਦੇਈਏ ਕਿ ਯੋਗਰਾਜ ਸਿੰਘ ਦੀਆਂ ਕਈ ਫ਼ਿਲਮਾਂ ਆਉਣ ਵਾਲੇ ਸਮੇਂ ’ਚ ਰਿਲੀਜ਼ ਹੋਣ ਵਾਲੀਆਂ ਹਨ। ਇਨ੍ਹਾਂ ’ਚ ‘ਜੰਗਨਾਮਾ’, ‘ਆਊਟਲਾਅ’, ‘ਸਰਦਾਰਾ ਐਂਡ ਸੰਨਜ਼’, ‘ਮੌਜਾਂ ਹੀ ਮੌਜਾਂ’ ਤੇ ‘ਚੰਬੇ ਦੀ ਬੂਟੀ’ ਸ਼ਾਮਲ ਹਨ।