ਭਾਰ ਘਟਾਉਣ ਦੀ ਸਰਜਰੀ ਦੌਰਾਨ ਨੌਜਵਾਨ ਦੀ ਮੌਤ, ਸਿਹਤ ਵਿਭਾਗ ਨੇ ਦਿੱਤਾ ਜਾਂਚ ਦਾ ਹੁਕਮ

Youth dies during surgery

 Youth dies during surgery

ਭਾਰ ਘਟਾਉਣ ਦੀ ਸਰਜਰੀ ਦੌਰਾਨ ਆਈਆਂ ਕਥਿਤ ਸਮੱਸਿਆਵਾਂ ਕਾਰਨ ਪੁੱਡੂਚੇਰੀ ਦੇ ਇਕ ਨੌਜਵਾਨ ਦੀ ਇੱਥੇ ਇਕ ਪ੍ਰਾਈਵੇਟ ਹਸਪਤਾਲ ਵਿਚ ਮੌਤ ਹੋ ਗਈ, ਜਿਸ ਤੋਂ ਬਾਅਦ ਤਾਮਿਲਨਾਡੂ ਦੇ ਸਿਹਤ ਵਿਭਾਗ ਨੇ ਜਾਂਚ ਦਾ ਹੁਕਮ ਦਿੱਤਾ ਹੈ।

ਜਾਣਕਾਰੀ ਮੁਤਾਬਕ ਮੁਥੀਆਲਪੇਟ ਦੇ ਵਾਸੀ 26 ਸਾਲਾ ਨੌਜਵਾਨ ਦਾ ਭਾਰ 150 ਕਿਲੋਗ੍ਰਾਮ ਸੀ। ਉਸ ਨੂੰ 21 ਅਪ੍ਰੈਲ ਨੂੰ ਪੰਮਾਲ ਦੇ ਇਕ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਲੜਕੇ ਦੇ ਪਿਤਾ ਸੇਲਵਾਨਾਥਨ ਨੇ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਅਗਲੇ ਦਿਨ ਮੈਟਾਬੋਲਿਕ ਤੇ ਬੈਰਿਆਟ੍ਰਿਕ ਸਰਜਰੀ ਲਈ ਆਪ੍ਰੇਸ਼ਨ ਥੀਏਟਰ ਵਿਚ ਲਿਜਾਇਆ ਗਿਆ। ਸੇਲਵਾਨਾਥਨ ਨੇ ਪੰਮਲ ਥਾਣੇ ਵਿਚ ਸ਼ਿਕਾਇਤ ਦਰਜ ਕਰਵਾਈ ਹੈ।Youth dies during surgery

also read :- ਕੀ ਭਾਰਤ ‘ਚ ਬੰਦ ਹੋਵੇਗਾ WhatsApp ! ਐਨਕ੍ਰਿਪਸ਼ਨ ਤੋੜਨ ‘ਤੇ HC ‘ਚ ਕੋਰੀ ਨਾਂਹ

ਉਨ੍ਹਾਂ ਸ਼ਿਕਾਇਤ ਵਿਚ ਕਿਹਾ ਕਿ ਸਰਜਰੀ ਸ਼ੁਰੂ ਹੋਣ ਤੋਂ ਕੁਝ ਮਿੰਟ ਬਾਅਦ ਉਨ੍ਹਾਂ ਦੇ ਬੇਟੇ ਦੇ ਸਰੀਰ ਵਿਚ ਸਮੱਸਿਆਵਾਂ ਪੈਦਾ ਹੋਣ ਦੀ ਗੱਲ ਕਹੀ ਗਈ ਅਤੇ ਇਲਾਜ ਲਈ ਦੂਜੇ ਪ੍ਰਾਈਵੇਟ ਹਸਪਤਾਲ ’ਚ ਲਿਜਾਇਆ ਗਿਆ ਸੀ।Youth dies during surgery

[wpadcenter_ad id='4448' align='none']