ਅਮਰੀਕਾ ਨਾਲ ਪ੍ਰਮਾਣੂ ਹਥਿਆਰਾਂ ਉੱਤੇ ਨਿਯੰਤਰਣ ਬਾਰੇ ਸੰਧੀ ਤੋਂ ਰੂਸ ਨੇ ਹੱਥ ਪਿੱਛੇ ਖਿੱਚੇ

ਜੇ ਅਮਰੀਕਾ ਪ੍ਰਮਾਣੂ ਹਥਿਆਰਾਂ ਦਾ ਪਰੀਖਣ ਕਰਦਾ ਹੈ ਤਾਂ ਰੂਸ ਨੂੰ ਵੀ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਕਦਮ ਨਾਲ ਸੀਤ ਜੰਗ ਤੋਂ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਉੱਤੇ ਲੱਗੀ ਗਲੋਬਲ ਪਾਬੰਦੀ ਖ਼ਤਮ ਹੋ ਜਾਵੇਗੀ।

ਮਾਸਕੋ, 21 ਫਰਵਰੀ (ਪੋਸਟ ਬਿਊਰੋ) : Russia withdrew from the Treaty on the Control of Nuclear Weapons ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਹ ਅਮਰੀਕਾ ਨਾਲ ਨਿਊ ਸਟਾਰਟ ਸੰਧੀ ਨੂੰ ਸਸਪੈਂਡ ਕਰਨ ਜਾ ਰਹੇ ਹਨ। ਇਹ ਅਮਰੀਕਾ ਨਾਲ ਰੂਸ ਦੀ ਪ੍ਰਮਾਣੂ ਹਥਿਆਰਾਂ ਉੱਤੇ ਨਿਯੰਤਰਣ ਸਬੰਧੀ ਆਖਰੀ ਬਚੀ ਹੋਈ ਸੰਧੀ ਹੈ। ਇਸ ਨਾਲ ਯੂਕਰੇਨ ਨਾਲ ਚੱਲ ਰਹੇ ਸੰਘਰਸ਼ ਦੇ ਮੱਦੇਨਜ਼ਰ ਰੂਸ ਦਾ ਅਮਰੀਕਾ ਨਾਲ ਤਣਾਅ ਹੋਰ ਵੱਧ ਗਿਆ ਹੈ। Russia withdrew from the Treaty on the Control of Nuclear Weapons
ਰੂਸ ਦੀ ਜਨਤਾ ਨੂੰ ਸੰਬੋਧਨ ਕਰਦਿਆਂ ਪੁਤਿਨ ਨੇ ਆਖਿਆ ਕਿ ਜੇ ਅਮਰੀਕਾ ਪ੍ਰਮਾਣੂ ਹਥਿਆਰਾਂ ਦਾ ਪਰੀਖਣ ਕਰਦਾ ਹੈ ਤਾਂ ਰੂਸ ਨੂੰ ਵੀ ਇਸ ਲਈ ਤਿਆਰ ਰਹਿਣਾ ਚਾਹੀਦਾ ਹੈ। ਇਸ ਕਦਮ ਨਾਲ ਸੀਤ ਜੰਗ ਤੋਂ ਪ੍ਰਮਾਣੂ ਹਥਿਆਰਾਂ ਦੇ ਪਰੀਖਣ ਉੱਤੇ ਲੱਗੀ ਗਲੋਬਲ ਪਾਬੰਦੀ ਖ਼ਤਮ ਹੋ ਜਾਵੇਗੀ। ਆਪਣੇ ਇਸ ਫੈਸਲੇ ਲਈ ਪੁਤਿਨ ਨੇ ਅਮਰੀਕਾ ਤੇ ਉਸ ਦੇ ਨਾਟੋ ਭਾਈਵਾਲਾਂ ਨੂੰ ਜਿ਼ੰਮੇਵਾਰ ਦੱਸਦਿਆਂ ਆਖਿਆ ਕਿ ਇਹ ਸੱਭ ਯੂਕਰੇਨ ਵਿੱਚ ਰੂਸ ਦੀ ਹਾਰ ਦਾ ਟੀਚਾ ਮਿਥੀ ਬੈਠੇ ਹਨ।Russia withdrew from the Treaty on the Control of Nuclear Weapons
ਨਾਟੋ ਦੇ ਸਕੱਤਰ ਜਨਰਲ ਜੈਂਜ਼ ਸਟੋਲਟਨਬਰਗ ਨੇ ਪੁਤਿਨ ਦੇ ਇਸ ਫੈਸਲੇ ਨੂੰ ਮੰਦਭਾਗਾ ਦੱਸਦਿਆਂ ਆਖਿਆ ਕਿ ਰੂਸ ਨੂੰ ਇੱਕ ਵਾਰੀ ਮੁੜ ਆਪਣੇ ਫੈਸਲੇ ਉੱਤੇ ਵਿਚਾਰ ਕਰਨਾ ਚਾਹੀਦਾ ਹੈ ਤੇ ਮੌਜੂਦਾ ਸਮਝੌਤੇ ਦਾ ਆਦਰ ਕਰਨਾ ਚਾਹੀਦਾ ਹੈ।

Also read : 7 ਕਰੋੜ ਤੋਂ ਵੱਧ ‘ਚ ਵਿਕ ਗਈ ਹਾਰਲੇ ਦੀ ਬਾਈਕ, ਕ੍ਰੇਜ਼ ਇੰਨਾ ਵਧਿਆ ਕਿ ਬਣਿਆ ਸਭ ਤੋਂ ਮਹਿੰਗਾ ਮੋਟਰਸਾਈਕਲ

[wpadcenter_ad id='4448' align='none']