learn to be alone (Reet Kaur )
ਦੁਨੀਆਂ ‘ਚ ਬਹੁਤ ਸਾਰੇ ਲੋਕ ਅਜਿਹੇ ਨੇ ਜੋ ਇਕੱਲੇ ਰਹਿਣਾ ਪਸੰਦ ਕਰਦੇ ਨੇ ਕਿਉਕਿ ਉਹ ਜਾਣ ਚੁੱਕੇ ਨੇ ਕੇ ਦੁਨੀਆਂ ਸਿਰਫ ਤੁਹਾਡੇ ਨਾਲ ਆਪਣਾ ਮਤਲਬ ਕੱਢਣ ਲਈ ਹੈ ਉਸਨੂੰ ਤੁਹਾਡੇ ਦੁੱਖ ਸੁੱਖ ਨਾਲ ਕਿਸੇ ਵੀ ਤਰਾਂ ਦਾ ਕੋਈ ਫਰਕ ਨਹੀਂ ਪੈਂਦਾ !
ਅਗਰ ਆਪਣੀ ਜਿੰਦਗੀ ਦੇ ਵਿੱਚ ਖੁਸ਼ ਰਹਿੰਦਾ ਚਾਹੁੰਦੇ ਹੋ ਤਾਂ ਲੋਕਾਂ ਤੋਂ ਆਸ ਲਾਉਣਾ ਛੱਡ ਦਿਓ ਤੁਸੀਂ ਖੁਦ ਹੀ ਬਿਨਾਂ ਕਿਸੇ ਦੇ ਸਹਾਰੇ ਜੀਉਣਾ ਸਿੱਖ ਲੋ !
ਤੁਸੀਂ ਬਸ ਇਹ ਗੱਲਾਂ ਨੂੰ ਧਿਆਨ ‘ਚ ਰੱਖਣਾ ਹੈ ਕੇ ਤੁਸੀਂ ਇਸ ਦੁਨੀਆਂ ਦੇ ਵਿਚ ਬਹੁਤ ਨਾਮ ਕਮਾਉਣਾ ਹੈ ਤੁਹਾਨੂੰ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ ਕਿਉਕਿ ਕੋਈ ਵੀ ਦੋਸਤ, ਮਿੱਤਰ , ਹਮਸਫਰ ਸਾਰੀ ਉਮਰ ਤੁਹਾਡਾ ਸਾਥ ਨਹੀਂ ਦੇਵੇਗਾ ਕਦੇ ਨਾ ਕਦੇ ਉਹ ਵੀ ਥੱਕ ਹਾਰ ਕੇ ਤੁਹਾਡਾ ਸਾਥ ਛੱਡ ਹੀ ਜਾਣਗੇਂ
ਤੁਸੀਂ ਕਿਸੇ ਨੂੰ ਆਪਣੇ ਆਪ ਨਾਲ ਜੋੜੋ ਤੁਸੀਂ ਸਿਰਫ ਆਪਣਾ ਮਕਸਦ ਪੂਰਾ ਕਰਨਾ ਹੈ ਤੁਸੀਂ ਕੀ ਕਰਨ ਆਏ ਹੋ ਦੁਨੀਆਂ ਤੇ ,ਇਹ ਸੋਚਣਾ ਹੈ ਤੁਸੀਂ ਆਪਣੇ ਮਾਤਾ ਪਿਤਾ ਲਈ ਕੀ ਕਰ ਸਕਦੇ ਹੋ ਇਹ ਸੋਚੋ , ਤੁਹਾਨੂੰ ਸਫਲਤਾਂ ਕਿਵੇਂ ਮਿਲਣੀ ਹੈ ਇਹ ਸੋਚੋ ਨਾ ਕਿ ਫਾਲਤੂ ਦੀਆਂ ਗੱਲਾਂ !
ਅਗਰ ਕਿਸੇ ਦੇ ਵੀ ਆਉਣ ਜਾਣ ਦੇ ਨਾਲ ਆਪਣੀ ਜ਼ਿੰਦਗੀ ਦਾ ਮੁੱਖ ਮਾਰਗ ਨਾ ਭੁੱਲੋ ਕਿਉਕਿ ਲੋਕ ਇਹੀ ਚਾਹੁੰਦੇ ਨੇ ਕੇ ਤੁਹਾਡਾ ਧਿਆਨ ਆਪਣੇ ਮੁੱਖ ਮਾਰਗ ਤੋਂ ਭਟਕੇ ਤੇ ਤੁਸੀਂ ਆਪਣੀ ਸਫਲਤਾਂ ਤੋਂ ਕੋਹਾਂ ਦੂਰ ਹੋ ਜਾਓ ਤੇ ਲੋਕ ਤੁਹਾਨੂੰ ਤਮਾਸ਼ਾ ਬਣਦਾ ਦੇਖਣ ਸਕਣ ਕਿਉਕਿ ਲੋਕ ਦੂਜਿਆਂ ਦੀ ਬਰਬਾਦੀ ਹੁੰਦੀ ਵੇਖ ਕੇ ਬਹੁਤ ਖੁਸ਼ ਹੁੰਦੇ ਨੇ !
ਇਸ ਲਈ ਇੱਕਲੇ ਰਹਿਣਾ ਸਿੱਖ ਲੋ ਜੇਕਰ ਸਹਾਰਾ ਚਾਹੀਦਾ ਹੈ ਤਾਂ ਆਪਣੇ ਮਾਤਾ ਪਿਤਾ ਅਤੇ ਪ੍ਰਮਾਤਮਾ ਦਾ ਸਹਾਰਾ ਲਓ ਕਿਉਕਿ ਇਹਨਾ ਤੋਂ ਬਿਨਾ ਕੋਈ ਵੀ ਤੁਹਾਡਾ ਚੰਗਾ ਨਹੀਂ ਸੋਚ ਸਕਦਾ !learn to be alone