ਅਦਾਕਾਰ ਸਲਮਾਨ ਖ਼ਾਨ ਨੇ ਦਿੱਤਾ ਲਾਰੈਂਸ ਬਿਸ਼ਨੋਈ ਦੀਆਂ ਧਮਕੀਆਂ ਦਾ ਜਵਾਬ
ਨਿਊਜ ਡੈਸਕ- ਪਿਛਲੇ ਲੰਮੇ ਸਮੇਂ ਤੋਂ ਸਲਮਾਨ ਖ਼ਾਨ ਨੂੰ ਲਾਰੈਂਸ ਬਿਸ਼ਨੋਈ ਵੱਲੋਂ ਲਗਾਤਾਰ ਧਮਕੀਆਂ ਦੇਣ ਦਾ ਸਿਲਸਿਲਾ ਜਾਰੀ ਹੈ। ਦੱਸ ਦਈਏ ਕਿ ਹਮ ਸਾਥ ਸਾਥ ਹੈ ਫ਼ਿਲਮ ਦੀ ਸ਼ੂਟਿੰਗ ਦੌਰਾਨ ਖ਼ਾਨ ਤੋਂ ਕਾਲਾ ਹਿਰਨ ਮਰ ਗਿਆ ਸੀ। ਜਿਸ ਨੂੰ ਮਾਰਨ ਦੇ ਅਪਰਾਧ ਵਿੱਚ ਬਿਸ਼ਨੋਈ ਵੱਲੋਂ ਖ਼ਾਨ ਤੋਂ ਬਦਲਾ ਲੈਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਸਲਮਾਨ ਖ਼ਾਨ ਨੂੰ ਅਕਸਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲਦੀਆਂ ਰਹੀਆਂ ਹਨ। ਇਸ ਦੇ ਨਾਲ ਹੀ ਹੁਣ ਖ਼ਾਨ ਕੰਮ ਪ੍ਰਤੀ ਵਚਨਬੱਧਤਾਵਾਂ ਪ੍ਰਤੀ ਸਮਰਪਿਤ ਰਹਿ ਰਿਹਾ ਹੈ।
ਇਸ ਦੌਰਾਨ ਹੀ ਉਹ ਸਿਕੰਦਰ ਫ਼ਿਲਮ ਦੇ ਰਿਲੀਜ਼ ਹੋਣ ਲਈ ਤਿਆਰ ਹੈ। ਦੱਸ ਦਈਏ ਕਿ ਸਿਕੰਦਰ ਫ਼ਿਲਮ 30 ਮਾਰਚ 2025 ਨੂੰ ਸਿਨੇਮਾਘਰਾਂ ਵਿੱਚ ਦੇਖੀ ਜਾ ਸਕੇਗੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਹੀ ਸਲਮਾਨ ਖ਼ਾਨ ਨੇ ਧਮਕੀਆਂ ਦਾ ਜ਼ਿਕਰ ਕੀਤਾ ਹੈ।
ਸਲਮਾਨ ਦਾ ਕਹਿਣਾ ਹੈ ਕਿ ਬਿਸ਼ਨੋਈ ਵੱਲੋਂ ਲਗਾਤਾਰ ਉਸ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਗਲੈਕਸੀ ਅਪਾਰਟਮੈਂਟਸ ਦੇ ਬਾਹਰ ਹੋਈ ਗੋਲੀਬਾਰੀ ਤੋਂ ਲੈ ਕੇ ਅਦਾਕਾਰ ਨੂੰ ਆਨਲਾਈਨ ਧਮਕੀਆਂ ਮਿਲਣ ਤੱਕ ਸਲਮਾਨ ਨੂੰ ਮਾਰ ਦੀ ਯੋਜਨਾ ਬਣਾਉਣ ਵਾਲੇ ਸ਼ਾਰਪਸ਼ੂਟਰਾਂ ਦੀ ਗ੍ਰਿਫ਼ਤਾਰੀ ਅਤੇ ਹੋਰ ਬਹੁਤ ਕੁਝ ਸਲਮਾਨ ਖ਼ਾਨ ਬਿਸ਼ਨੋਈ ਦੇ ਰਾਡਾਰ ਤੇ ਰਹੇ ਹਨ।
Read Also- ਮਹਾਰਾਸ਼ਟਰ ਸਰਕਾਰ ਵੱਲੋਂ ਇਤਿਹਾਸਕ ਪੰਜਾਬੀ ਸਭਿਆਚਾਰ ਮੇਲਾ – ਸੰਸਕ੍ਰਿਤਿਕ ਏਕਤਾ ਦਾ ਭਵਿਆ ਸਮਾਗਮ
ਜ਼ਿਕਰਯੋਗ ਹੈ ਕਿ 2018 ਵਿੱਚ ਬਿਸ਼ਨੋਈ ਨੇ ਜੋਧਪੁਰ ਵਿੱਚ ਅਦਾਲਤ ਵਿੱਚ ਪੇਸ਼ੀ ਦੌਰਾਨ ਸਲਮਾਨ ਖ਼ਾਨ ਨੂੰ ਖੁੱਲ੍ਹੇ ਤੌਰ ਤੇ ਧਮਕੀ ਦਿੱਤੀ ਸੀ। ਬਿਸ਼ਨੋਈ ਨੇ ਕਿਹਾ ਸੀ ਕਿ ਉਹ ਸਲਮਾਨ ਨੂੰ ਮਾਰ ਕੇ ਹੀ ਬਦਲਾ ਲਵੇਗਾ। ਉਸ ਦਾ ਕਹਿਣਾ ਸੀ ਕਿ ਉਨ੍ਹਾਂ ਦਾ ਗਰੁੱਪ ਜੋ ਵੀ ਕਾਰਵਾਈ ਕਰੇਗੀ ਉਸ ਦਾ ਪਤਾ ਸਭ ਨੂੰ ਲੱਗ ਜਾਵੇਗਾ।
ਅਪ੍ਰੈਲ 2024 ਵਿੱਚ ਸਲਮਾਨ ਖ਼ਾਨ ਦੇ ਘਰ ਉੱਤੇ ਗੋਲੀਬਾਰੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਜਿਸ ਤੋਂ ਬਾਅਦ ਇਹ ਧਮਕੀਆਂ ਦੀ ਲੜੀ ਲਗਾਤਾਰ ਜਾਰੀ ਹੈ।
ਹੁਣ ਬਿਸ਼ਨੋਈ ਦੀਆਂ ਧਮਕੀਆਂ ਤੋਂ ਤੰਗ ਆ ਕੇ ਸਲਮਾਨ ਨੇ ਉਸ ਦਾ ਜਵਾਬ ਦੇ ਦਿੱਤਾ ਹੈ। ਜਿਸ ਵਿੱਚ ਉਸ ਨੇ ਕਿਹਾ ਹੈ ਕਿ ਅੱਲ੍ਹਾ ਸਭ ਤੋਂ ਉੱਪਰ ਹੈ। ਜੋ ਉਮਰ ਪਰਮਾਤਮਾ ਵੱਲੋਂ ਲਿਖੀ ਜਾਂਦੀ ਹੈ ਉਹੀ ਅਸੀਂ ਭੋਗ ਸਕਦੇ ਹਨ। ਉਸ ਨੇ ਜਤਾਇਆ ਕਿ ਉਹ ਹੁਣ ਬਿਸ਼ਨੋਈ ਗੈਂਗ ਦੀਆਂ ਧਮਕੀਆਂ ਤੋਂ ਨਹੀਂ ਡਰੇਗਾ।
Advertisement
