ਸਪੀਕਰ ਨੇ ਪਿੰਡ ਸੰਧਵਾਂ ਦੇ ਸਲਾਈ ਸੈਂਟਰ ਵਿਖੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਸਪੀਕਰ ਨੇ ਪਿੰਡ ਸੰਧਵਾਂ ਦੇ ਸਲਾਈ ਸੈਂਟਰ ਵਿਖੇ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ

ਕੋਟਕਪੂਰਾ 30 ਮਾਰਚ 
 
ਸਪੀਕਰ ਪੰਜਾਬ ਵਿਧਾਨ ਸਭਾ ਸ. ਕੁਲਤਾਰ ਸਿੰਘ ਸੰਧਵਾਂ ਵੱਲੋਂ ਅੱਜ ਆਪਣੇ ਪਿੰਡ ਸੰਧਵਾਂ ਵਿਖੇ ਚੱਲ ਰਹੇ ਸਲਾਈ ਸੈਂਟਰ ਵਿਖੇ ਸਿਲਾਈ ਦੀ ਸਿਖਲਾਈ ਪ੍ਰਾਪਤ ਕਰ ਰਹੀਆਂ 23 ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡੀਆਂ ਗਈਆਂ। 
ਇਸ ਮੌਕੇ  ਉਨ੍ਹਾਂ ਕਿਹਾ ਕਿ ਸਿਲਾਈ ਸੈਂਟਰ ਲਈ ਜਰੂਰੀ ਵਸਤੂਆਂ ਜਿਵੇਂ ਇੰਟਰਲੋਕ ਮਸ਼ੀਨ, ਪੀਕੋ ਮਸ਼ੀਨ ,ਪਾਣੀ ਲਈ ਵਾਟਰ ਕੂਲਰ,ਪ੍ਰੈਸ, ਕੂਲਰ ਅਤੇ ਪੱਖੇ ਆਦਿ ਦੀ ਡਿਮਾਂਡ ਵੀ ਜਲਦ ਪੂਰੀ ਕੀਤੀ ਜਾਵੇਗੀ। 
ਇਸ ਮੌਕੇ ਉਨ੍ਹਾਂ ਸਿਲਾਈ ਸੈਂਟਰ ਵਿੱਚ ਬਣੀਆ ਵੱਖ-ਵੱਖ ਆਈਟਮਾਂ ਵੇਖੀਆਂ ਅਤੇ ਉਨ੍ਹਾਂ ਦੀ ਭਰਪੂਰ ਸ਼ਲਾਂਘਾ ਕੀਤੀ।
ਸਪੀਕਰ ਸ. ਸੰਧਵਾਂ ਨੇ ਕਿਹਾ ਕਿ ਹੁਣ ਸਿਲਾਈ ਮਸ਼ੀਨਾਂ ਨਾਲ ਬੱਚੀਆਂ ਆਪਣਾ ਕੰਮ ਖੁਦ ਕਰ ਸਕਣਗੀਆਂ ਅਤੇ ਖੁਦ ਆਪਣੀ ਰੋਜ਼ੀ-ਰੋਟੀ ਕਮਾ ਕੇ ਆਪਣੇ ਘਰ ਨੂੰ ਆਸਰਾ ਦੇ ਸਕਣਗੀਆਂ। ਉਨ੍ਹਾਂ ਕਿਹਾ ਕਿ ਇਸ ਨਾਲ ਉਹ ਸਮਾਜ ਵਿੱਚ ਆਪਣਾ ਸਿਰ ਉੱਚਾ ਕਰਕੇ ਜਿਉਂ ਸਕਣਗੀਆਂ। ਉਨ੍ਹਾਂ ਕਿਹਾ ਕਿ ਅੱਗੇ ਵੀ ਅਜਿਹੇ ਉਪਰਾਲੇ ਲਗਾਤਾਰ ਜਾਰੀ ਰਹਿਣਗੇ।
 
ਇਸ ਮੌਕੇ ਜ਼ਿਲ੍ਹਾ ਭਲਾਈ ਅਫਸਰ ਸ.ਗੁਰਮੀਤ ਸਿੰਘ ਬਰਾੜ, ਤਹਿਸੀਲ ਭਲਾਈ ਅਫਸਰ ਸ.ਗੁਰਮੀਤ ਸਿੰਘ ਕੜਿਆਲਵੀ, ਐਡਵੋਕੇਟ ਬੀਰਇੰਦਰ ਸਿੰਘ ਸੰਧਵਾਂ , ਅਮਨਦੀਪ ਸੁੰਘ ਸੰਧੂ,ਮੈਡਮ ਗੁਰਮੀਤ ਕੌਰ, ਮੈਡਮ ਪੂਜਾ, ਸਰਪੰਚ ਪ੍ਰੀਤਮ ਸਿੰਘ, ਸਰਪੰਚ ਮੁਖਤਿਆਰ ਸਿੰਘ, ਵਰਿੰਦਰ ਸਿੰਘ ਆਦਿ ਹਾਜ਼ਰ ਸਨ।
Tags: