ਵੱਧਦੀ ਗਰਮੀ ਵਿੱਚ ਫਿਟ ਰਹਿਣ ਲਈ ਅਪਣਾਓ ਇਹ ਟਿਪਸ
ਨਿਊਜ ਡੈਸਕ- ਜਿਉਂ-ਜਿਉਂ ਗਰਮੀ ਵੱਧ ਰਹੀ ਹੈ ਉਸੇ ਤਰ੍ਹਾਂ ਸਾਨੂੰ ਸਾਡੀ ਜੀਵਨ ਸ਼ੈਲੀ ਵੀ ਬਦਲਣੀ ਚਾਹੀਦੀ ਹੈ। ਹਰ ਬਦਲਦਾ ਮੌਸਮ ਆਪਣੇ ਨਾਲ ਕੁਝ ਚੰਗੀਆਂ ਅਤੇ ਮਾੜੀਆਂ ਚੀਜ਼ਾਂ ਲਿਆਉਂਦਾ ਹੈ। ਵੱਧ ਰਹੀ ਗਰਮੀ ਦੇ ਕਾਰਨ ਵਿਅਕਤੀ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜਿਵੇਂ ਹੀਟ ਸਟ੍ਰੋਕ, ਡੀਹਾਈਡਰੇਸ਼ਨ, ਲੂ ਲੱਗਣਾ ਆਦਿ। ਅਜਿਹੀ ਸਥਿਤੀ ਵਿੱਚ ਅੱਜ ਅਸੀਂ ਉਨ੍ਹਾਂ ਤੋਂ ਬਚਣ ਲਈ ਕੁਝ ਵਿਸ਼ੇਸ਼ ਗੱਲਾਂ ਤੁਹਾਡੇ ਸਨਮੁਖ ਲੈ ਕੇ ਆਏ ਹਾਂ। ਇਨ੍ਹਾਂ ਟਿਪਸ ਨੂੰ ਅਪਣਾ ਕੇ ਤੁਸੀਂ ਗਰਮੀਆਂ ਵਿੱਚ ਚੁਸਤ-ਫੁਰਤ ਅਤੇ ਤੰਦਰੁਸਤ ਰਹਿ ਸਕਦੇ ਹੋ।
ਆਓ ਹੁਣ ਇਨ੍ਹਾਂ ਟਿਪਸ ਦਾ ਵਰਣਨ ਕਰਦੇ ਹਾਂ
v ਵੱਧ ਤੋਂ ਵੱਧ ਪਾਣੀ ਪੀਓ
ਗਰਮੀਆਂ ਵਿਚ ਫਿਟ ਰਹਿਣ ਅਤੇ ਚੁਸਤ ਰਹਿਣ ਲਈ ਪਾਣੀ ਪਾਣੀ ਨੂੰ ਅੰਮ੍ਰਿਤ ਮੰਨਿਆ ਜਾਂਦਾ ਹੈ। ਇਹ ਤੰਦਰੁਸਤ ਰਹਿਣ ਦਾ ਸਭ ਤੋਂ ਆਸਾਨ ਤਰੀਕਾ ਹੈ। ਇਸ ਨਾਲ ਮਨੁੱਖੀ ਸਰੀਰ ਹਾਈਡ੍ਰੇਟ ਰਹਿੰਦਾ ਹੈ। ਇੱਕ ਦਿਨ ਵਿੱਚ 10-12 ਗਲਾਸ ਪਾਣੀ ਪੀਓ। ਤਾਜ਼ੇ ਫਲਾਂ ਦਾ ਜੂਸ, ਨਿੰਬੂ ਪਾਣੀ, ਤਰਬੂਜ਼ ਦਾ ਰਸ, ਸੋਡਾ, ਆਦਿ ਪੀਣ ਨਾਲ ਤੁਸੀਂ ਗਰਮੀ ਦੇ ਸਮੇਂ ਸਿਹਤ ਸਮੱਸਿਆਵਾਂ ਤੋਂ ਬਚੋਗੇ।
v ਸਵੇਰ ਦੀ ਸੈਰ
ਮਨੁੱਖੀ ਸਰੀਰ ਨੂੰ ਤੰਦਰੁਸਤ ਰੱਖਣ ਲਈ ਰੋਜ਼ਾਨਾ ਸਵੇਰ ਦੀ ਸੈਰ ਅਤਿਅੰਤ ਜ਼ਰੂਰੀ ਹੈ। ਇਸ ਨਾਲ ਸਰੀਰ ਬਿਮਾਰੀਆਂ ਅਤੇ ਭਿਆਨਕ ਦਰਦਾਂ ਤੋਂ ਮੁਕਤ ਰਹਿੰਦਾ ਹੈ। ਸਵੇਰ ਦੀ ਸੈਰ ਸਮੇਂ ਹਵਾ ਸ਼ੁੱਧ ਹੁੰਦੀ ਹੈ ਜਿਸ ਨਾਲ ਫੇਫੜਿਆਂ ਨੂੰ ਸਾਫ਼ ਅਤੇ ਸ਼ੁੱਧ ਆਕਸੀਜਨ ਪ੍ਰਾਪਤ ਹੁੰਦੀ ਹੈ ਜੋ ਕਿ ਸਰੀਰ ਦੀ ਸਾਹ ਪ੍ਰਣਾਲੀ ਲਈ ਬਹੁਤ ਮਹੱਤਵਪੂਰਨ ਹੈ।
Read Also- ਫਰੀਦਕੋਟ ਦੇ ਰਾਜੇ ਦੀ ਜਾਇਦਾਦ 'ਤੇ ਨਵਾਂ ਦਾਅਵਾ ਆਇਆ ਸਾਹਮਣੇ
v ਰੋਜ਼ਾਨਾ ਸਰੀਰਕ ਕਸਰਤ ਕਰੋ
ਅੱਜ ਦੀ ਰੁਝੇਵੇਂ ਭਰੀ ਜ਼ਿੰਦਗੀ ਵਿੱਚ ਕਸਰਤ ਲਈ ਸਮਾਂ ਕੱਢ ਪਾਉਣਾ ਸਰੀਰ ਅਤੇ ਦਿਮਾਗ ਨੂੰ ਤੰਦਰੁਸਤ ਕਰਨ ਲਈ ਬਹੁਤ ਜ਼ਰੂਰੀ ਹੈ। ਇਸ ਨਾਲ ਮਨੁੱਖੀ ਦਿਮਾਗ ਤੰਦਰੁਸਤ ਰਹਿੰਦਾ ਅਤੇ ਜ਼ਿੰਦਗੀ ਵਿੱਚੋਂ ਤਣਾਅ ਘਟਦਾ ਹੈ।
ਸਰੀਰਕ ਕਸਰਤ ਨਾਲ ਵੀ ਅਨੇਕਾਂ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਜਿਸ ਨਾਲ ਮਨੁੱਖ ਡਾਕਟਰਾਂ ਨੂੰ ਦੇਣ ਵਾਲੇ ਭਾਰੀ ਖ਼ਰਚ ਤੋਂ ਵੀ ਬਚਿਆ ਰਹਿੰਦਾ ਹੈ। ਰੋਜ਼ਾਨਾ ਦੀ ਕਸਰਤ ਨਾਲ ਸਰੀਰ ਮੋਟਾਪੇ ਤੋਂ ਦੂਰ ਰਹਿੰਦਾ ਹੈ ਕਿਉਂਕਿ ਮੋਟਾਪਾ ਬਿਮਾਰੀਆਂ ਲੱਗਣ ਦੀ ਪਹਿਲੀ ਪੌੜੀ ਹੈ।
v ਹੀਟ ਸਟਰੋਕ
ਹੀਟ ਸਟਰੋਕ ਦਾ ਅਰਥ ਹੈ ਸੂਰਜ ਦੀਆਂ ਕਿਰਨਾਂ ਦੁਆਰਾ ਸਰੀਰ ਨੂੰ ਹੋਇਆ ਨੁਕਸਾਨ। ਇਸ ਸਥਿਤੀ ਵਿੱਚ ਅੰਦਰੂਨੀ ਤਾਕਤ ਨੂੰ ਕਾਇਮ ਰੱਖਣ ਦੇ ਨਾਲ ਤੁਹਾਨੂੰ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਦੂਰ ਰਹਿਣਾ ਪਏਗਾ। ਇਸ ਸਥਿਤੀ ਵਿੱਚ ਘਰ ਤੋਂ ਬਾਹਰ ਜਾਣੋ ਤੋਂ ਪਹਿਲਾਂ ਆਪਣੇ ਆਪ ਨੂੰ ਚੰਗੀ ਤਰ੍ਹਾਂ ਕਵਰ ਕਰੋ। ਪੂਰੇ ਸਲੀਵ ਕੀਤੇ ਕੱਪੜੇ ਪਹਿਨੋ। ਅੱਖਾਂ ਦੀ ਦੇਖਭਾਲ ਲਈ ਗਲਾਸ ਪਹਿਨੋ। ਜੇ ਹੋ ਸਕੇ ਤਾਂ ਇਸ ਤੋਂ ਪਹਿਲਾਂ ਮੂੰਹ ਨੂੰ ਨਰਮ ਰੁਮਾਲ ਨਾਲ ਢੱਕੋ। ਜਾਂ ਘਰੇਲੂ ਨਰਮ ਸੂਤੀ ਮਾਸਕ ਪਹਿਨੋ। ਆਪਣੇ ਹੱਥ ਵਿਚ ਹਮੇਸ਼ਾ ਪਾਣੀ ਦੀ ਬੋਤਲ ਰੱਖੋ। ਸਮੇਂ-ਸਮੇਂ ਤੇ ਪਾਣੀ ਪੀਂਦੇ ਰਹੋ ਜੇ ਹੋ ਸਕੇ ਤਾਂ ਰੋਜ਼ ਗੁਲੂਕੋਜ਼ ਦਾ ਸੇਵਨ ਕਰੋ।
v ਠੰਡੀਆਂ ਚੀਜ਼ਾਂ ਦਾ ਸੇਵਨ
ਗਰਮੀ ਤੋਂ ਬਚਣ ਲਈ ਠੰਡੀਆਂ ਚੀਜ਼ਾਂ ਦੇ ਸੇਵਨ ਨੂੰ ਅਹਿਮੀਅਤ ਦੇਵੋ। ਇਸ ਨਾਲ ਸਰੀਰ ਨੂੰ ਗਰਮੀ ਘੱਟ ਮਹਿਸੂਸ ਹੋਵੇਗੀ।