ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਪੀਰੀਅਡਾਂ ਦੇ ਸਮੇਂ ਵਿੱਚ ਕੀਤਾ ਗਿਆ ਬਦਲਾਅ
ਚੰਡੀਗੜ੍ਹ- ਸੂਬੇ ਦੇ ਸਕੂਲਾਂ 'ਚ 40 ਮਿੰਟ ਦੇ ਪੀਰੀਅਡ ਦੀ ਮਿਆਦ ਘਟਾਉਣ ਲਈ ਇਕ ਯੋਜਨਾ ਤਿਆਰ ਕੀਤੀ ਜਾ ਰਹੀ ਹੈ। ਇਸ ਯੋਜਨਾ ਅਨੁਸਾਰ 20 ਮਿੰਟ ਬਾਅਦ ਵਿਦਿਆਰਥੀਆਂ ਨੂੰ ਪੰਜ ਮਿੰਟ ਦਾ ਆਰਾਮ ਦਿੱਤਾ ਜਾਵੇਗਾ ਤਾਂ ਜੋ ਪੜ੍ਹਾਈ ਉਨ੍ਹਾਂ 'ਤੇ ਬੋਝ ਨਾ ਬਣੇ ਅਤੇ ਕਲਾਸ 'ਚ ਦਬਾਅ ਘਟੇ।
ਮੁੱਖ ਮੰਤਰੀ ਭਗਵੰਤ ਮਾਨ ਨੇ 700 ਨਵੇਂ ਨਿਯੁਕਤ ਅਧਿਆਪਕਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਗਮ ਦੌਰਾਨ ਇਹ ਗੱਲ ਆਖੀ ਸੀ। ਮੁੱਖ ਮੰਤਰੀ ਨੇ ਕਿਹਾ ਕਿ ਸ਼ੁਰੂਆਤ ਵਿਚ ਇਸ ਯੋਜਨਾ ਨੂੰ ਕੁਝ ਸਕੂਲਾਂ ਵਿਚ ਲਾਗੂ ਕੀਤਾ ਜਾਵੇਗਾ। ਜੇਕਰ ਇਹ ਯੋਜਨਾ ਸਫਲ ਰਹੀ, ਤਾਂ ਇਸਨੂੰ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ। ਸਿੱਖਿਆ ਦੇ ਖੇਤਰ ਵਿਚ ਲਗਾਤਾਰ ਕੰਮ ਕੀਤਾ ਜਾ ਰਿਹਾ ਹੈ। ਕਾਲਜਾਂ 'ਚ ਅਧਿਆਪਕਾਂ ਦੀ ਘਾਟ ਪੂਰੀ ਕਰਨ ਲਈ 1159 ਨਿਯੁਕਤੀਆਂ ਕੀਤੀਆਂ ਗਈਆਂ ਹਨ।
Read Also- ਸ਼੍ਰੋਮਣੀ ਅਕਾਲੀ ਦਲ ਵੱਲੋਂ ਵਕਫ਼ ਸੋਧ ਬਿੱਲ ਵਿਰੁੱਧ ਮਤਾ ਪਾਸ
ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਕੈਨੇਡਾ, ਆਸਟ੍ਰੇਲੀਆ ਤੇ ਹੋਰ ਦੇਸ਼ਾਂ ਵਿਚ ਵਿਦਿਆਰਥੀਆਂ ਦੇ ਬਾਹਰ ਜਾਣ ਦਾ ਰੁਝਾਨ ਘਟਿਆ ਹੈ, ਜਿਸ ਕਾਰਨ ਕਾਲਜਾਂ ਦੀਆਂ ਸੀਟਾਂ ਭਰ ਗਈਆਂ ਹਨ। ਮਾਨ ਨੇ ਕਿਹਾ ਕਿ ਉਹ ਇਕ ਅਧਿਆਪਕ ਦੇ ਪੁੱਤਰ ਹਨ, ਇਸ ਲਈ ਗ਼ੈਰ-ਜ਼ਰੂਰੀ ਛੁੱਟੀ ਦਾ ਮਤਲਬ ਸਮਝਦੇ ਹਨ। ਅਧਿਆਪਕਾਂ ਕੋਲ ਕਾਫੀ ਛੁੱਟੀਆਂ ਹੁੰਦੀਆਂ ਹਨ, ਇਸ ਲਈ ਉਹ ਅਨੁਸ਼ਾਸਨ ਵਿਚ ਕੰਮ ਕਰਨ। ਮੁੱਖ ਮੰਤਰੀ ਨੇ ਕਿਹਾ ਕਿ ਉਹ ਖੁਸ਼ ਹਨ ਕਿ ਜੋ ਨੌਜਵਾਨ ਲੰਬੇ ਸਮੇਂ ਤੋਂ ਨੌਕਰੀ ਦਾ ਇੰਤਜ਼ਾਰ ਕਰ ਰਹੇ ਸਨ, ਉਨ੍ਹਾਂ ਨੂੰ ਹੁਣ ਨਿਯੁਕਤੀ ਮਿਲ ਗਈ ਹੈ।
ਮਾਨ ਨੇ ਇਹ ਵੀ ਕਿਹਾ ਸੀ ਅਧਿਆਪਕ ਬਣਨ ਤੋਂ ਬਾਅਦ ਬੱਚਿਆਂ ਨਾਲ ਦੋਸਤ ਵਾਂਗ ਵਿਵਹਾਰ ਕਰਨ ਤਾਂ ਜੋ ਬੱਚੇ ਹਰ ਤਰ੍ਹਾਂ ਦੀ ਮੁਸ਼ਕਲ ਉਨ੍ਹਾਂ ਨਾਲ ਸ਼ਾਂਝੀ ਕਰ ਸਕਣ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਬੇਨਤੀ ਕੀਤੀ ਕਿ ਉਹ ਸੂਬੇ ਵਿੱਚ ਅਜਿਹੇ ਵਿਦਿਆਰਥੀ ਤਿਆਰ ਕਰਨ ਜੋ ਸੂਬੇ ਵਿੱਚੋਂ ਨਸ਼ਾ ਖ਼ਤਮ ਕਰਨ ਵਿੱਚ ਸਰਕਾਰ ਦਾ ਸਹਿਯੋਗ ਕਰਨ। ਵਿਦਿਆਰਥੀ ਅਜਿਹੇ ਨਾਗਰਿਕ ਬਣਨ ਜੋ ਭ੍ਰਿਸ਼ਟਾਚਾਰ ਦਾ ਨਾਸ਼ ਕਰਨ।
Advertisement
