ਦਿੱਲੀ ਕਮੇਟੀ ਅਧੀਨ ਚੱਲ ਰਹੇ ਕਾਲਜ ਵਿੱਚ ਲਗਾਏ ਗਏ ਨੌਕਰੀ ਮੇਲੇ ਵਿੱਚ 432 ਵਿਦਿਆਰਥੀਆਂ ਨੇ ਨੌਕਰੀਆਂ ਹਾਸਲ ਕੀਤੀਆਂ
ਨਿਊਜ ਡੈਸਕ- ਦੇਸ਼ ਨੂੰ ਆਜ਼ਾਦ ਹੋਇਆ 77 ਸਾਲ ਹੋ ਚੁੱਕੇ ਹਨ। ਆਜ਼ਾਦੀ ਦੇ 77 ਸਾਲਾਂ ਬਾਅਦ ਵੀ ਦੇਸ਼ ਵਿੱਚ ਬੇਰੁਜ਼ਗਾਰੀ ਦੀ ਸਮੱਸਿਆ ਰੜਕ ਰਹੀ ਹੈ। ਜੋ ਸਮਾਜ ਨੂੰ ਘੁਣ ਵਾਂਗ ਖਾ ਰਹੀ ਹੈ। ਬੇਰੁਜ਼ਗਾਰ ਨੌਜਵਾਨ ਅਕਸਰ ਮਾਨਸਿਕ ਰੋਗਾਂ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ ਜਿਸ ਕਾਰਨ ਦੇਸ਼ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਅਤਿਅੰਤ ਜ਼ਰੂਰੀ ਹੋ ਗਏ ਹਨ। ਅਜਿਹੀ ਹੀ ਇੱਕ ਖ਼ਬਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆ ਰਹੀ ਹੈ।
ਦੱਸਣਯੋਗ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚੱਲ ਰਹੇ ਅਤੇ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ ਨਾਲ ਮਾਨਤਾ ਪ੍ਰਾਪਤ ਸ਼੍ਰੀ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਨਾਨਕ ਪਿਆਊ ਨੇ ਆਪਣੇ ਕੈਂਪਸ ਵਿੱਚ ਆਈ.ਸੀ.ਏ ਐਜੂਕੇਸ਼ਨ ਸਕਿੱਲਜ਼ ਲਿਮਟਿਡ ਦੇ ਸਹਿਯੋਗ ਨਾਲ ਇੱਕ ਮੈਗਾ ਜੌਬ ਮੇਲਾ ਸਫਲਤਾਪੂਰਵਕ ਆਯੋਜਿਤ ਕੀਤਾ।
Read Also- ਕੇਜਰੀਵਾਲ ਸਮੇਤ ‘ਆਪ’ ਦੇ ਵਿਧਾਇਕਾਂ ਖ਼ਿਲਾਫ਼ ਹੋਈ FIR ਦਰਜ
ਇਹ ਸਮਾਰੋਹ ਵਿਸ਼ੇਸ਼ ਤੌਰ ਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਲਈ ਆਯੋਜਿਤ ਕੀਤਾ ਗਿਆ ਹੈ। ਜਿਸ ਅਧੀਨ ਬਹੁਤ ਸਾਰੇ ਨੌਜਵਾਨਾਂ ਨੂੰ ਰੁਜ਼ਗਾਰ ਹਾਸਲ ਕਰਨ ਵਿੱਚ ਸਫ਼ਲਤਾ ਮਿਲੀ ਹੈ। ਇਹ ਦੱਸਦੇ ਹੋਏ ਅਸੀਂ ਵੀ ਖ਼ੁਸ਼ੀ ਮਹਿਸੂਸ ਕਰਦੇ ਹਾਂ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੇ ਸਮੇਂ ਦੀ ਲੋੜ ਨੂੰ ਮਹਿਸੂਸਦਿਆਂ ਇਹ ਕਦਮ ਚੁੱਕਿਆ ਹੈ। ਜੋ ਕਿ ਇੱਕ ਸ਼ਲਾਘਾਯੋਗ ਕਦਮ ਹੈ।
ਈਵੈਂਟ ਵਿੱਚ ਪੇਟੀਐਮ, ਐਕਸਿਸ ਬੈਂਕ, ਵਰਧਮਾਨ, ਜੇਨਪੈਕ, ਆਰਸੀਐਮ ਸਮੇਤ 31 ਨਾਮਵਰ ਕੰਪਨੀਆਂ ਦੀ ਉੱਚ ਭਾਗੀਦਾਰੀ ਕੀਤੀ। ਇਸ ਮੇਲੇ ਵਿੱਚ ਪਲੇਸਮੈਂਟ ਦੇ ਮੌਕਿਆਂ ਲਈ 1,187 ਵਿਦਿਆਰਥੀਆਂ ਨੇ ਰਜਿਸਟ੍ਰੇਸ਼ਨ ਕਰਵਾਈ। ਜਿਸ 'ਚੋਂ 432 ਵਿਦਿਆਰਥੀਆਂ ਨੇ ਸਥਾਨ ਹਾਸਲ ਕੀਤਾ, ਜਿਨ੍ਹਾਂ 'ਚੋਂ 215 ਵਿਦਿਆਰਥੀ ਕੇਵਲ ਗੁਰੂ ਤੇਗ ਬਹਾਦਰ ਇੰਸਟੀਚਿਊਟ ਆਫ ਮੈਨੇਜਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ ਨਾਨਕ ਪਿਆਊ ਦੇ ਸਨ।
Advertisement
