ਕੈਨੇਡਾ ਦੀ ਸਰਕਾਰ ਦੇ ਕੀਤਾ ਵੱਡਾ ਐਲਾਨ, ਹੁਣ ਕੈਨੇਡਾ ਦੇਵੇਗਾ 25 ਹਜ਼ਾਰ ਪ੍ਰਵਾਸੀਆਂ ਨੂੰ ਕੈਨੇਡਾ ਦੀ ਨਾਗਰਿਕਤਾ
ਨਿਊਜ ਡੈਸਕ- ਕੈਨੇਡਾ ਦੀ ਸੰਘੀ ਸਰਕਾਰ ਨੇ ਪ੍ਰਵਾਸੀਆਂ ਦੇ ਮਾਪਿਆਂ ਅਤੇ ਪਰਿਵਾਰਿਕ ਮੈਂਬਰਾਂ ਨੂੰ ਪੀਜੀਪੀ ਤਹਿਤ ਸਵਿਕਾਰ ਕੀਤੀਆਂ ਜਾਣ ਵਾਲੀਆਂ ਅਰਜ਼ੀਆਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ। ਸਰਕਾਰ 2025 ਵਿੱਚ ਪ੍ਰਕਿਰਿਆ ਲਈ ਹੁਣ 25 ਹਜ਼ਾਰ ਤੱਕ ਸਪਾਂਸਰ ਕੀਤੀਆਂ ਅਰਜ਼ੀਆਂ ਨੂੰ ਸਵੀਕਾਰ ਕਰੇਗੀ। ਇਹ ਫ਼ੈਸਲਾ ਕੈਨੇਡਾ ਵੱਲੋਂ ਉਨ੍ਹਾਂ ਨੂੰ ਕੈਨੇਡਾ ਦੀ ਨਾਗਰਿਕਤਾ ਦੇਣ ਤਹਿਤ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਕੇਵਲ 10 ਹਜ਼ਾਰ ਅਰਜ਼ੀਆਂ ਪ੍ਰਵਾਨ ਕੀਤੇ ਜਾਣ ਦੀ ਖ਼ਬਰ ਮਿਲੀ ਸੀ। ਆਪਣੇ ਮਾਪਿਆਂ ਅਤੇ ਦਾਦਾ ਦਾਦੀ ਨੂੰ ਕੈਨੇਡਾ ਸੱਦਣ ਦੇ ਇੱਛੁਕ ਪ੍ਰਵਾਸੀਆਂ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਉਹ ਸੁਪਰ ਵੀਜ਼ਾ ਦੀ ਸ਼੍ਰੇਣੀ ਵੱਲ ਜਾ ਸਕਦੇ ਹਨ। ਜਿਸ ਰਾਹੀਂ ਪੰਜ ਸਾਲ ਤੱਕ ਕੈਨੇਡਾ ਵਿੱਚ ਠਹਿਰਾਅ ਕੀਤਾ ਜਾ ਸਕਦਾ ਹੈ ਅਤੇ ਦੋ ਸਾਲ ਦਾ ਹੋਰ ਵਾਧਾ ਵੀ ਕਰਵਾਇਆ ਜਾ ਸਕਦਾ ਹੈ।
ਕੈਨੇਡੀਅਨ ਨਾਗਰਿਕ ਅਤੇ ਸਥਾਈ ਨਿਵਾਸੀ ਜਿਨ੍ਹਾਂ ਨੇ ਪੀਜੀਪੀ ਲਈ 2020 ਦੇ ਦਾਖ਼ਲੇ ਵਿੱਚ ਸਪਾਂਸਰ ਫਾਰਮਾਂ ਵਿੱਚ ਦਿਲਚਸਪੀ ਦਿਖਾਈ ਸੀ। ਜਿਨ੍ਹਾਂ ਨੂੰ ਅਜੇ ਤੱਕ ਅਰਜ਼ੀ ਦੇਣ ਦਾ ਸੱਦਾ ਨਹੀਂ ਮਿਲਿਆ ਹੈ ਉਨ੍ਹਾਂ ਨੂੰ ਇਸ ਸਾਲ ਡੀਜੀਪੀ ਵੱਲੋਂ ਦਾਖ਼ਲੇ ਖੋਲ੍ਹਣ ਉੱਤੇ ਅਰਜ਼ੀ ਦੇਣ ਦਾ ਸੱਦਾ ਪ੍ਰਾਪਤ ਕਰਨ ਦਾ ਮੌਕਾ ਮਿਲੇਗਾ। ਪੀਜੀਪੀ ਦੇ ਤਹਿਤ ਸਫ਼ਲ ਬਿਨੈਕਾਰਾਂ ਨੂੰ ਕੈਨੇਡੀਅਨ ਸਥਾਈ ਨਿਵਾਸ ਪ੍ਰਾਪਤ ਹੁੰਦਾ ਹੈ।
Read Also- ਵਿਧਾਨ ਸਭਾ ਚ ਹੋਇਆ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਨਿੰਦਾ ਮਤਾ ਪਾਸ
ਸਾਲ 2024 ਵਿੱਚ ਵੀ 35,700 ਬਿਨੈਕਾਰਾਂ ਨੂੰ ਅਰਜ਼ੀ ਦਾਖ਼ਲ ਕਰਨ ਦਾ ਸੱਦਾ ਦਿੱਤਾ ਗਿਆ। ਜਿਨ੍ਹਾਂ ਵਿੱਚੋਂ ਕਰੀਬ 20,500 ਅਰਜ਼ੀਆਂ ਪ੍ਰਵਾਨ ਹੋਣ ਦੀ ਸੰਭਾਵਨਾ ਹੈ। ਜਾਣਕਾਰੀ ਦਿੰਦੇ ਹਾਂ ਕਿ ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਅਧੀਨ ਸਫ਼ਲ ਬਿਨੈਕਾਰ ਆਪਣੇ ਮਾਪਿਆਂ, ਦਾਦਾ ਦਾਦੀ ਅਤੇ ਨਾਨਾ ਨਾਨੀ ਨੂੰ ਪੱਕੇ ਤੌਰ ਤੇ ਕੈਨੇਡਾ ਸੱਦ ਸਕਦੇ ਹਨ।
ਸਾਲ 2023 ਵਿੱਚ ਪੀ.ਆਰ ਵਾਲੀ ਸ਼੍ਰੇਣੀ ਅਧੀਨ 40,000 ਤੋਂ ਵੱਧ ਸਪਾਂਸਰਸ਼ਿਪ ਅਰਜ਼ੀਆਂ ਵਿਚਾਰ ਅਧੀਨ ਸਨ। ਜਿਨ੍ਹਾਂ ਤੇ ਕੋਈ ਕਾਰਵਾਈ ਨਹੀਂ ਹੋਈ।
ਨਵੇਂ ਨਿਯਮਾਂ ਦੀ ਸਭ ਤੋਂ ਵੱਧ ਹਾਨੀ ਭਾਰਤੀ ਵਿਦਿਆਰਥੀਆਂ ਨੂੰ ਹੋਇਆ ਹੈ ਕਿਉਂਕਿ ਜੋ ਕੈਨੇਡਾ ਵਿੱਚ ਪੱਕਾ ਹੋਣ ਦੇ ਇਰਾਦੇ ਨਾਲ ਸਟੱਡੀ ਵੀਜ਼ਾ ਲੈ ਕੇ ਇੱਥੇ ਆਉਂਦੇ ਹਨ ਉਨ੍ਹਾਂ ਲਈ ਬੋਨਸ ਪੁਆਇੰਟਸ ਦੀ ਅਣਹੋਂਦ ਵਿੱਚ ਉਨ੍ਹਾਂ ਲਈ ਲੋੜੀਂਦਾ ਸੀ.ਆਰ.ਐੱਸ. ਸਕੋਰ ਹਾਸਲ ਕਰਨਾ ਔਖਾ ਹੋ ਜਾਵੇਗਾ।
Related Posts
Advertisement
