ਭਾਰਤ ਨੂੰ ਦੋਸਤ ਬੋਲ ਕੇ ਅਮਰੀਕੀ ਪ੍ਰਸ਼ਾਸਨ ਨੇ ਕੱਢੀ ਦੁਸ਼ਮਣੀ, ਭਾਰਤ ’ਤੇ ਲਾਗੂ ਕੀਤਾ 26 ਪ੍ਰਤੀਸ਼ਤ ਟੈਰਿਫ
ਨਿਊਜ ਡੈਸਕ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 2 ਅਪ੍ਰੈਲ ਨੂੰ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ 'ਮੁਕਤੀ ਦਿਵਸ' ਦੀ ਘੋਸ਼ਣਾ ਕਰਦੇ ਹੋਏ ਭਾਰਤ, ਚੀਨ, ਜਪਾਨ ਅਤੇ ਯੂਰਪੀ ਸੰਘ ਵਰਗੇ ਕਈ ਦੇਸ਼ਾਂ 'ਤੇ ਭਾਰੀ ਟੈਰਿਫ ਲਗਾਉਣ ਦੀ ਨਵੀਂ ਨੀਤੀ ਪੇਸ਼ ਕੀਤੀ ਹੈ। ਇਸ ਨੀਤੀ ਅਨੁਸਾਰ ਭਾਰਤ ਤੋਂ ਆਯਾਤ ਹੋਣ ਵਾਲੇ ਉਤਪਾਦਾਂ 'ਤੇ 26% ਟੈਰਿਫ ਲਗਾਇਆ ਜਾਵੇਗਾ।
'ਮੁਕਤੀ ਦਿਵਸ' ਦੀ ਘੋਸ਼ਣਾ ਕਰਦੇ ਹੋਏ ਟਰੰਪ ਨੇ ਕਿਹਾ, "ਮੇਰੇ ਸਾਥੀ ਅਮਰੀਕੀਆਂ, ਇਹ ਮੁਕਤੀ ਦਿਵਸ ਹੈ, ਜਿਸ ਦੀ ਲੰਬੇ ਸਮੇਂ ਤੋਂ ਉਡੀਕ ਸੀ। 2 ਅਪ੍ਰੈਲ 2025 ਨੂੰ ਉਹ ਦਿਨ ਮੰਨਿਆ ਜਾਵੇਗਾ ਜਦੋਂ ਅਮਰੀਕਾ ਦੇ ਉਦਯੋਗਾਂ ਦਾ ਪੁਨਰ-ਜਨਮ ਹੋਇਆ। ਅਮਰੀਕਾ ਦੀ ਕਿਸਮਤ ਬਦਲੀ ਅਤੇ ਅਸੀਂ ਅਮਰੀਕਾ ਨੂੰ ਫਿਰ ਤੋਂ ਸਮ੍ਰਿਧ ਬਣਾਉਣ ਦੀ ਸ਼ੁਰੂਆਤ ਕੀਤੀ ਹੈ।"
Read Also- ਪਾਸਟਰ ਬਜਿੰਦਰ ਸਿੰਘ ਨੂੰ ਪ੍ਰੋਡਕਸ਼ਨ ਵਾਰੰਟ ’ਤੇ ਲਿਆਉਣ ਦੀ ਤਿਆਰੀ ਸ਼ੁਰੂ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਚੰਗੇ ਮਿੱਤਰ ਹਨ। ਪਰ ਉਨ੍ਹਾਂ ਦਾ ਕਹਿਣਾ ਹੈ ਕਿ ਭਾਰਤ ਅਮਰੀਕਾ ਨਾਲ ਠੀਕ ਵਤੀਰਾ ਨਹੀਂ ਕਰ ਰਿਹਾ। ਟਰੰਪ ਨੇ ਦਾਅਵਾ ਕੀਤਾ ਕਿ ਭਾਰਤ ਅਮਰੀਕੀ ਉਤਪਾਦਾਂ 'ਤੇ 52% ਟੈਕਸ ਲਗਾਉਂਦਾ ਹੈ, ਇਸ ਲਈ ਅਮਰੀਕਾ ਵੀ ਬਦਲੇ ਵਿੱਚ 26% ਟੈਰਿਫ ਲਗਾਏਗਾ।
ਵੱਖ ਵੱਖ ਦੇਸ਼ਾਂ ਦੀ ਟੈਰਿਫ ਪ੍ਰਤੀਸ਼ਤਤਾ
ਦੇਸ਼ ਟੈਰਿਫ (%)
ਭਾਰਤ 26%
ਚੀਨ 34%
ਯੂਰਪੀ ਸੰਘ 20%
ਜਪਾਨ 24%
ਤਾਈਵਾਨ 22%
ਇਜ਼ਰਾਇਲ 17%
ਟੈਰਿਫ ਦਾ ਭਾਰਤ ਉੱਤੇ ਪ੍ਰਭਾਵ
ਭਾਰਤ ਅਤੇ ਅਮਰੀਕਾ ਵਿਚਲਾ ਵਪਾਰ ਪਹਿਲਾਂ ਹੀ ਕਈ ਮਸਲਿਆਂ ਕਾਰਨ ਤਣਾਅ 'ਚ ਰਿਹਾ ਹੈ।
ਇਸ ਨਵੇਂ ਟੈਰਿਫ ਕਾਰਨ ਭਾਰਤੀ ਕੰਪਨੀਆਂ ਲਈ ਅਮਰੀਕਾ 'ਚ ਵਪਾਰ ਕਰਨਾ ਮਹਿੰਗਾ ਹੋ ਸਕਦਾ ਹੈ।
ਅਮਰੀਕੀ ਉਪਭੋਗਤਾਵਾਂ ਨੂੰ ਭਾਰਤੀ ਉਤਪਾਦ ਮਹਿੰਗੇ ਮਿਲ ਸਕਦੇ ਹਨ, ਜਦੋਂ ਕਿ ਕੁਝ ਅਮਰੀਕੀ ਕੰਪਨੀਆਂ, ਜੋ ਭਾਰਤ ਤੋਂ ਕੱਚਾ ਮਾਲ ਜਾਂ ਤਿਆਰ ਉਤਪਾਦ ਆਯਾਤ ਕਰਦੀਆਂ ਹਨ, ਉਹਨਾਂ ਦੀ ਲਾਗਤ ਵੀ ਵਧ ਸਕਦੀ ਹੈ।
Advertisement
