ਅਮਰੀਕਾ ਭਾਰਤ ਵਪਾਰਕ ਸਬੰਧਾਂ ਬਾਰੇ ਆਇਆ ਟਰੰਪ ਦਾ ਵੱਡਾ ਬਿਆਨ

ਅਮਰੀਕਾ ਭਾਰਤ ਵਪਾਰਕ ਸਬੰਧਾਂ ਬਾਰੇ ਆਇਆ ਟਰੰਪ ਦਾ ਵੱਡਾ ਬਿਆਨ

ਨਿਊਜ ਡੈਸਕ- ਪਿਛਲੇ ਲੰਮੇ ਸਮੇਂ ਤੋਂ ਭਾਰਤ ਅਤੇ ਅਮਰੀਕਾ ਵਿਚਕਾਰ ਸਬੰਧ ਉਲਝਦੇ ਨਜ਼ਰ ਆ ਰਹੇ ਹਨ। ਅਜਿਹਾ ਇਸ ਕਾਰਨ ਵੀ ਹੋਇਆ ਕਿਉਂਕਿ ਟਰੰਪ ਸਰਕਾਰ ਵੱਲੋਂ ਭਾਰਤ ਦੇ ਬਹੁਤ ਸਾਰੇ ਨਾਗਰਿਕਾਂ ਨੂੰ ਅਮਰੀਕਾ ਤੋਂ ਡਿਪੋਟ ਕਰ ਦਿੱਤਾ ਹੈ। ਦੇਖਿਆ ਜਾਵੇ ਤਾਂ ਟਰੰਪ ਦਾ ਇਹ ਫ਼ੈਸਲਾ ਅਮਰੀਕਾ ਦੇ ਹੱਕ ਵਿੱਚ ਲਿਆ ਗਿਆ ਹੈ ਕਿਉਂਕਿ ਸਾਡੇ ਦੇਸ਼ ਵਿੱਚੋਂ ਵੱਡੀ ਗਿਣਤੀ ਵਿੱਚ ਨੌਜਵਾਨ ਗ਼ੈਰ ਕਾਨੂੰਨੀ ਢੰਗ ਤਰੀਕੇ ਅਪਣਾ ਕੇ ਅਮਰੀਕਾ ਵਿੱਚ ਦਾਖ਼ਲ ਹੁੰਦੇ ਦੇਖੇ ਗਏ ਹਨ। ਜੋ ਕਿ ਗ਼ਲਤ ਅਤੇ ਕਾਨੂੰਨ ਦੀ ਉਲੰਘਣਾ ਮੰਨਿਆ ਜਾਂਦਾ ਹੈ।

ਇਸ ਦੇ ਚੱਲਦਿਆਂ ਹੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣਾ ਇੱਕ ਚੰਗਾ ਦੋਸਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੋਦੀ ਇੱਕ “ਬਹੁਤ ਹੀ ਸਮਾਰਟ ਆਦਮੀ” ਹੈ। ਉਨ੍ਹਾਂ ਇਸ ਗੱਲ ’ਤੇ ਵੀ ਜ਼ੋਰ ਦਿੱਤਾ ਹੈ ਕਿ ਵਪਾਰਕ ਗੱਲਬਾਤ ਭਾਰਤ ਅਤੇ ਅਮਰੀਕਾ ਵਿਚਕਾਰ ਬਹੁਤ ਵਧੀਆ ਢੰਗ ਨਾਲ ਕੰਮ ਕਰੇਗੀ।

Modi-Trump-large-1024x683

Read Also- ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਹੁਣ ਦੂਜੇ ਰਾਜਾਂ ਵਿੱਚ ਭੇਜਿਆ ਜਾ ਸਕੇਗਾ

ਉਨ੍ਹਾਂ ਦੀ ਇਹ ਟਿੱਪਣੀ ਦੇਸ਼ ਲਈ ਮਹੱਤਵਪੂਰਨ ਸਾਬਤ ਹੋ ਸਕਦੀ ਹੈ। ਕਿਉਂਕਿ ਟਰੰਪ ਨੇ ਵਾਰ-ਵਾਰ ਭਾਰਤ ਅਤੇ ਹੋਰ ਦੇਸ਼ਾਂ ਵੱਲੋਂ ਅਮਰੀਕੀ ਸਾਮਾਨਾਂ ’ਤੇ ਲਗਾਏ ਗਏ ਉੱਚ ਟੈਕਸਾਂ ਦੀ ਆਲੋਚਨਾ ਕੀਤੀ ਹੈ। ਅਮਰੀਕੀ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵਿੱਚ ਕਿਹਾ, ‘‘ਪ੍ਰਧਾਨ ਮੰਤਰੀ ਮੋਦੀ ਹਾਲ ਹੀ ਵਿੱਚ ਇੱਥੇ ਆਏ ਸਨ ਅਤੇ ਅਸੀਂ ਹਮੇਸ਼ਾ ਬਹੁਤ ਚੰਗੇ ਦੋਸਤ ਰਹੇ ਹਾਂ।’’

ਟਰੰਪ ਮੁਤਾਬਕ ਮੋਦੀ ਇੱਕ ਬਹੁਤ ਹੀ ਸਿਆਣੇ ਆਦਮੀ ਹਨ ਅਤੇ ਮੇਰੇ ਇੱਕ ਚੰਗੇ ਦੋਸਤ ਹਨ। ਸਾਡੀਆਂ ਬਹੁਤ ਵਧੀਆ ਗੱਲਬਾਤਾਂ ਹੋਈਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਵਿਚਕਾਰ ਗੱਲਬਾਤ ਦੇ ਸਿਲਸਿਲਾ ਲਗਾਤਾਰ ਜਾਰੀ ਰਹਿੰਦਾ ਹੈ। ਉਨ੍ਹਾਂ ਇਹ ਵੀ ਪੁਸ਼ਟੀ ਕੀਤੀ ਕਿ ਭਾਰਤ ਅਤੇ ਸਾਡੇ ਦੇਸ਼ ਵਿਚਕਾਰ ਬਹੁਤ ਵਧੀਆ ਢੰਗ ਨਾਲ ਕੰਮ ਹੋ ਸਕਦਾ ਹੈ। ਟਰੰਪ ਨੇ ਪਹਿਲਾਂ ਕਿਹਾ ਸੀ ਕਿ ਭਾਰਤ ਇਕ ਬਹੁਤ ਹੀ ਉੱਚ-ਟੈਕਸ ਵਾਲਾ ਦੇਸ਼ ਹੈ ਅਤੇ ਦੁਹਰਾਇਆ ਸੀ ਕਿ ਅਮਰੀਕੀ ਸਾਮਾਨਾਂ ’ਤੇ ਟੈਕਸ ਲਗਾਉਣ ਵਾਲੇ ਦੇਸ਼ਾਂ ’ਤੇ ਪਰਸਪਰ ਟੈਰਿਫ 2 ਅਪ੍ਰੈਲ ਤੋਂ ਸ਼ੁਰੂ ਹੋਣਗੇ।