ਰਣਜੀਤ ਬਾਵੇ ਦੇ ਨਵੇਂ ਗੀਤ ‘ਪੰਜਾਬ ਵਰਗੀ’ ਦਾ ਟੀਸਰ ਜਾਰੀ: ਅਦਾਕਾਰ ਨੀਰੂ ਬਾਜਵਾ ਆਉਂਣਗੇ ਨਜ਼ਰ

Ranjit Bawa Punjab Wargi ਬੀਤੇ ਦਿੱਨ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਫ਼ੈਨਸ ਨੂੰ ਖ਼ੁਸ਼ਖ਼ਬਰੀ ਸੁਣਾਈ ਹੈ।ਜੀ ਹਾਂ ਰਣਜੀਤ ਬਾਵਾ ਜਲਦ ਆਪਣੀ ਨਵੀਂ ਰੀਲ ਲੈ ਕੇ ਆ ਰਹੇ ਹਨ ਜਿਸ ਦੇ ਪਹਿਲੇ ਗੀਤ ਦਾ ਟੀਸਰ ਅੱਜ ਜਾਰੀ ਕੀਤਾ ਗਿਆ ਹੈ। ਇਹ ਗਾਣਾ ‘ਪੰਜਾਬ ਵਰਗੀ’ ਪੰਜਾਬੀ ਗੀਤਕਾਰ ਚਰਨ ਲਿਖਾਰੀ ਦੁਆਰਾ ਲਿਖਿਆ ਗਿਆ ਹੈ। ਅਦਾਕਾਰ ਨੀਰੂ ਬਾਜਵਾ […]
Ranjit Bawa Punjab Wargi ਬੀਤੇ ਦਿੱਨ ਪੰਜਾਬੀ ਗਾਇਕ ਰਣਜੀਤ ਬਾਵਾ ਨੇ ਆਪਣੇ ਫ਼ੈਨਸ ਨੂੰ ਖ਼ੁਸ਼ਖ਼ਬਰੀ ਸੁਣਾਈ ਹੈ।ਜੀ ਹਾਂ ਰਣਜੀਤ ਬਾਵਾ ਜਲਦ ਆਪਣੀ ਨਵੀਂ ਰੀਲ ਲੈ ਕੇ ਆ ਰਹੇ ਹਨ ਜਿਸ ਦੇ ਪਹਿਲੇ ਗੀਤ ਦਾ ਟੀਸਰ ਅੱਜ ਜਾਰੀ ਕੀਤਾ ਗਿਆ ਹੈ।
ਇਹ ਗਾਣਾ ‘ਪੰਜਾਬ ਵਰਗੀ’ ਪੰਜਾਬੀ ਗੀਤਕਾਰ ਚਰਨ ਲਿਖਾਰੀ ਦੁਆਰਾ ਲਿਖਿਆ ਗਿਆ ਹੈ। ਅਦਾਕਾਰ ਨੀਰੂ ਬਾਜਵਾ ਗੀਤ ਦੀ ਵਿਡੀਓ ‘ਚ ਨਜ਼ਰ ਆਉਂਣਗੇ ਇਸ ਗੀਤ ਰਾਂਹੀ ਚਰਨ ਲਿਖਾਰੀ ਹੁਣਾਂ ਨੇ ਪੰਜਾਬੀ ਮੁਟਿਆਰ ਦੀ ਸਿਫ਼ਤ ਕੀਤੀ ਹੈ। ਜਿਸ ਨੂੰ ਸਰੋਤੇ ਪੂਰਾ ਗਾਣਾ ਰਲੀਜ਼ ਹੋਣ ਉਪਰੰਤ ਸੁਣ ਸਕਣਗੇ। Ranjit Bawa Punjab Wargi
soon from the album ✅ @neerubajwa pic.twitter.com/l853n0vMWo
— Ranjit Bawa (@BawaRanjit) August 1, 2023
ਇਹ ਵੀ ਪੜ੍ਹੋ: ਗਾਇਕ ਇੰਦਰਜੀਤ ਨਿੱਕੂ ਨੇ ਫਿਰ ਮੰਗੀ ਪੰਜਾਬੀਆਂ ਤੋਂ ਮਾਫ਼ੀ!
ਰਣਜੀਤ ਬਾਵਾ ਨੇ ਇਸ ਗੀਤ ਬਾਰੇ ਜਾਣਕਾਰੀ ਦਿੰਦੇ ਹੋਏ ਆਪਣੇ ਇੰਸਟਾਗ੍ਰਾਮ ‘ਤੇ ਲਿਖਿਆ ਕਿ “ਚਰਨ ਲਿਖਾਰੀ ਵੀਰੇ ਨੇ ਜਦੋਂ ਇਹ ਗੀਤ ਭੇਜਿਆ ਮੈ ਇਸ ਗੀਤ ਨੂੰ ਇੰਨੀ ਵਾਰ ਸੁਣਿਆ ਕਿ ਕਿਵੇ ਇੱਕ ਪੰਜਾਬ ਦੀ ਕੁੜੀ ਦੀ ਤਾਰੀਫ ਇੰਨੇ ਸੋਹਣੇ ਤਰੀਕੇ ਨਾਲ ਕੀਤੀ ਜਾ ਸਕਦੀ , ਮੈਨੂੰ ਨਹੀ ਲੱਗਦਾ ਅੱਜ ਤੱਕ ਇਸਤੋਂ ਸੋਹਣੀ ਤਾਰੀਫ ਇੱਕ ਖਿਆਲ ਦੇ ਰੂਪ ਵਿੱਚ ਗੀਤ ਬਣਾ ਕੇ ਕੀਤੀ ਗਈ ਹੋਵੇ ??ਇੱਕ ਕੁੜੀ ਦੇ ਦਿਲ ਦੀ ਗੱਲ , ਉਸਦੀ ਨਿਮਰਤਾ , ਉਦਾਸੀ , ਹਾਸਾ , ਹੁਸਨ, ਅਕਲ , ਦਲੇਰੀ , ਇੱਜਤ , ਲਿਆਕਤ, ਹੋਰ ਵੀ ਕਿੰਨਾ ਈ ਕੁਝ ।
ਪੰਜਾਬ ਦੀ ਹਰ ਕੁੜੀ ਮੈਨੂੰ ਇਸ ਗੀਤ ਵਰਗੀ ਲੱਗਦੀ ਹੈ ।
ਜਦ ਕਦੇ ਵੀ ਮੈ ਚਰਨ ਭਾਜੀ ਦਾ ਗੀਤ ਗਾਉਣਾ ਹੁੰਦਾ ਇੱਕ ਬਹੁਤ ਵੱਡੀ ਜਿੰਮੇਵਾਰੀ ਹੁੰਦੀ ਕਿ ਇਹ ਗੀਤ ਗਾਇਆ ਤੇ ਬਣਾਇਆ ਵੀ ਉੁਨ੍ਹਾਂ ਹੀ ਸੋਹਣਾ ਜਾਵੇ ਜਿੰਨਾ ਭਾਜੀ ਬਾਕਮਾਲ ਲਿਖਦੇ ??ਮਾਣ ਵੀ ਮਹਿਸੂਸ ਹੁੰਦਾ ਕਿ ਇਹੋ ਜਿਹੇ ਗੀਤ ਮੇਰੇ ਹਿੱਸੇ ਆਉਦੇਂ , ਬਹੁਤ ਧੰਨਵਾਦ ਨੀਰੂ ਬਾਜਵਾ ਜੀ ਦਾ ਜਿੰਨ੍ਹਾ ਇਸ ਗੀਤ ਨੂੰ ਹੋਰ ਜਿਆਦਾ ਖੂਬਸੂਰਤ ਬਣਾ ਦਿੱਤਾ । ਇਹ ਗੀਤ ਪੰਜਾਬ ਦੀ ਹਰ ਮੁਟਿਆਰ ਦੇ ਨਾਮ ??ਸੁਣਕੇ ਮਾਣ ਮਹਿਸੂਸ ਕਰਿਉ ਪੰਜਾਬ ਦੀਉ ਕੁੜੀਉ ???ਪੰਜਾਬ ਵਰਗੀ”
ਇਸ ਦੇ ਨਾਲ ਹੀ ਗਾਇਕ ਰਣਜੀਤ ਬਾਵਾ ਨੇ ਪੰਜਾਬ ਬੋਲਦਾ ਆਸਟ੍ਰੇਲਿਆ ਟੂਰ 2023 ਦੀ ਵੀ ਜਾਣਕਾਰੀ ਦਿੱਤੀ ਜੋ ਕਿ 1 ਅਕਤੂਬਰ ਤੋਂ ਸ਼ੁਰੂ ਹੋਵੇਗਾ ਅਤੇ ਪੂਰਾ ਮਹਿਨਾਂ ਵੱਖ-ਵੱਖ ਤਰੀਕਾਂ ‘ਤੇ ਆਸਟ੍ਰੇਲਿਆ ਦੇ ਵੱਖ-ਵੱਖ ਸ਼ਹਿਰਾਂ ਵਿਚ ਚਲੇਗਾ ਜਿਸ ਨੂੰ ਲੈ ਕੇ ਗਾਇਕ ਰਣਜੀਤ ਬਾਵੇ ਦੇ ਫ਼ੈਨ ਵਿਚ ਕਾਫੀ ਉਤਸ਼ਾਹ ਵੇਖਿਆ ਜਾ ਰਿਹਾ ਹੈ। Ranjit Bawa Punjab Wargi
