ਪੰਜਾਬ ਪੁਲਿਸ ਨੂੰ ਮਿਲੀ ਵੱਡੀ ਸਫਲਤਾ ! ਗੈਂਗਸਟਰ ਅਤੇ ਪੁਲਿਸ ਵਿਚਕਾਰ ਚੱਲੀ ਗੋਲੀ ,,,
ਪੰਜਾਬ ਪੁਲਿਸ ਲਗਾਤਾਰ ਗੈਂਗਸਟਰ ਦੇ ਵਿਰੁੱਧ ਕਾਰਵਾਈ ਕਰ ਰਹੀ ਹੈ ਇਸ ਸਿਲਸਿਲੇ ਚ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ , ਦੱਸ ਦੇਈਏ ਕਿ ਗੈਂਗਸਟਰ ਅਤੇ ਪੁਲਿਸ ਦੇ ਵਿਚਕਾਰ ਚੱਲੀ ਗੋਲੀ ਅਤੇ ਜਵਾਬੀ ਕਾਰਵਾਈ ਦੌਰਾਨ ਪੁਲਿਸ ਨੇ ਗੈਂਗਸਟਰ ਦੀ ਲੱਤ ਚ ਗੋਲੀ ਮਾਰਕੇ ਉਸਨੂੰ ਕੀਤਾ ਕਾਬੂ ,,
ਟਾਰਗੇਟ ਕਿੱਲਿੰਗ ਕਰਨ ਆਏ ਗੈਂਗਸਟਰ ਨੂੰ ਕੀਤਾ ਪੁਲਿਸ ਨੇ ਕਾਬੂ ਜਿਸਤੋਂ ਆਸਟਰੀਆ ਗਲੌਕ ਪਿਸਟਲ ਬਰਾਮਦ ਹੋਇਆ ,,, ਬਰਾਮਦ ਕਰਨ ਆਏ ਪੁਲਿਸ ਮੁਲਾਜ਼ਮਾਂ ਤੇ ਗੈਂਗਸਟਰ ਨੇ ਕਿਤੇ ਫਾਇਰ , ਪੁਲਿਸ ਨੇ ਜਵਾਬੀ ਫਾਇਰ ਕਰਦਿਆ ਗੈਂਗਸਟਰ ਦੀ ਲੱਤ ਚ ਮਾਰੀ ਗੋਲੀ ਅਤੇ ਉਸਨੂੰ ਸੰਗਰੂਰ ਸਿਵਿਲ ਹਸਪਤਾਲ ਭੇਜਿਆ ਗਿਆ ,,
ਮਨਿੰਦਰ ਨਾਮ ਦਾ ਗੈਂਗਸਟਰ ਨਿਵਾਸੀ ਮੋਹਾਲੀ ਤੋ ਹੈ ਜੋਂ ਕਿ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਲਈ ਭਵਾਨੀਗੜ੍ਹ ਦੇ ਨਦਾਮਪੁਰ ਰੋਡ ਤੇ ਆਸਟਰੀਆ ਗ਼ਲੌਕ ਦੀ ਰਿਕਵਰੀ ਕਰਨ ਆਇਆ ਸੀ ਜਿਸਦੇ ਦੌਰਾਨ ਪੁਲਿਸ ਨੇ ਇਸ ਗੈਂਗਸਟਰ ਨੂੰ ਫੜ ਲਿਆ ,,
Read Also : ਅਕਾਲੀ ਦਲ ਦੀ ਭਰਤੀ ਲਈ ਬਣੀ 7 ਮੈਂਬਰੀ ਕਮੇਟੀ ਦੇ ਮੈਂਬਰਾਂ ਨੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ
ਤਫਤੀਸ਼ ਦੌਰਾਨ ਪਤਾ ਲੱਗਿਆ ਇਹ ਮਨਿੰਦਰ ਨਾਮ ਦੇ ਗੈਂਗਸਟਰ ਨੂੰ ਜੇਲ ਚ ਬੈਠੇ ਇਕ ਗੈਂਗਸਟਰ ਵੱਲੋ ਟਾਰਗੇਟ ਕਿੱਲੀਂਗ ਸਬੰਧੀ ਗਾਈਡ ਕੀਤਾ ਜਾ ਰਿਹਾ ਸੀ , ਪੁਲਿਸ ਇਸ ਮਾਮਲੇ ਚ ਹੋਰ ਵੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ ਅਤੇ ਇਸ ਟਾਰਗੇਟ ਕਿਲੀਂਗ ਮਾਮਲੇ ਚ ਜਾਂਚ ਦੇ ਹਰ ਐਂਗਲ ਦੀਆ ਪਰਤਾ ਨੂੰ ਬਾਰੀਕੀ ਨਾਲ ਖੰਗੋਲ ਰਹੀ ਹੈ