ਸਿੱਖਾਂ ਲਈ ਵੱਡੀ ਖੁਸ਼ਖ਼ਬਰੀ! ਸਿੱਖ ਮਾਰਸ਼ਲ ਆਰਟ ਗਤਕਾ ਨੂੰ ਮਿਲੀ ਉਲੰਪਿਕ 'ਚ ਮਾਨਤਾ
By Nirpakh News
On
ਦਿੱਲੀ ਦੇ ਤਿਆਗ ਰਾਜ ਸਟੇਡੀਅਮ ਵਿਖੇ 68ਵੇਂ ਨੈਸ਼ਨਲ ਸਕੂਲ ਗੇਮਜ਼ 2024-25 ਦਾ ਸ਼ੈਸ਼ਨ ਕਰਵਾਇਆ ਗਿਆ। ਬੜੀ ਮਾਣ ਅਤੇ ਖੁੱਸ਼ੀ ਦੀ ਗੱਲ ਹੈ ਕਿ ਇਨ੍ਹਾਂ ਗੇਮਾਂ ਵਿੱਚ ਸਿੱਖ ਮਾਰਸ਼ਲ ਆਰਟ ਗੱਤਕਾ ਨੂੰ ਵੀ ਮਾਨਤਾ ਦਿੱਤੀ ਗਈ। ਪੂਰੇ ਭਾਰਤ ਵਿੱਚੋਂ 16 ਰਾਜਾਂ ਦੇ ਬੱਚਿਆਂ ਨੇ ਗੱਤਕਾ ਮਾਰਸ਼ਲ ਆਰਟ ਗੇਮ ਵਿੱਚ ਭਾਗ ਲਿਆ।
ਇਹ ਗੇਮਾਂ ਦਿੱਲੀ ਸਰਕਾਰ ਦੇ ਸਿੱਖਿਆ ਅਤੇ ਖੇਡ ਡਾਇਰੈਕਟੋਰੇਟ ਵਲੋਂ ਕਰਵਾਈ ਗਈ। ਜਿਸ ਦੀ ਅਗਵਾਈ ਦਿੱਲੀ ਗੱਤਕਾ ਫੈਡਰੇਸ਼ਨ ਵੱਲੋਂ ਕੀਤੀ ਗਈ। ਫੈਡਰੇਸ਼ਨ ਨੇ ਜਾਣਕਾਰੀ ਦਿੱਤੀ ਕਿ ਹੁਣ ਸਿੱਖਾਂ ਦੇ ਮਾਰਸ਼ਲ ਆਰਟ ਗੱਤਕਾ ਨੂੰ ਵੀ ਓਲਿੰਪਕ ਵਰਗੀਆਂ ਗੇਮਾਂ ਵਿੱਚ ਖੇਡਿਆ ਜਾਵੇਗਾ। ਨਾਲ ਉਨਾਂ ਕਿਹਾ ਕਿ ਇਨ੍ਹਾਂ ਹੀ ਦਿੱਲੀ ਸਰਕਾਰ ਅਤੇ ਕੇਂਦਰ ਸਰਕਾਰ ਜਲਦ ਹੀ ਖ਼ੇਲੋ ਇੰਡੀਆ ਵਿੱਚ ਵੀ ਇਸ ਗੇਮ ਨੂੰ ਖਿਡਾਉਣ ਦੀ ਤਿਆਰੀ ਕਰ ਰਹੀ ਹੈ।
Read Also :ਅੱਤਵਾਦੀ ਪਾਕਿ ਤੋਂ ਆਏ ਸੀ ਇੰਨੀ ਜਲਦੀ ਕਿਵੇਂ ਪਤਾ ਲੱਗਿਆ? ਚੌਕੀਦਾਰ ਕਿੱਥੇ ਸੀ ਕੀ ਕਰਦਾ ਸੀ ...?