ਗਣਤੰਤਰਤਾ ਦਿਵਸ ਦੇ ਮੌਕੇ ਤੇ ਗੁਰੂ ਨਾਨਕ ਸਟੇਡੀਅਮ, ਅੰਮ੍ਰਿਤਸਰ ਵਿੱਖੇ ਲੋਕ ਅਦਾਲਤ ਸਬੰਧੀ ਲੋਕਾਂ ਨੂੰ ਜਾਗਰੁਕ ਕੀਤਾ ਗਿਆ

ਅੰਮ੍ਰਿਤਸਰ 26 ਜਨਵਰੀ 2024–

               ਨੇਸ਼ਨਲ ਲਿਗਲ ਸੇਵਾਵਾਂ ਅਥਾਰਟੀਨਵੀ ਦਿੱਲੀ ਅਤੇ ਪੰਜਾਬ ਰਾਜ ਕਾਨੁੰਨੀ ਸੇਵਾਵਾਂ ਅਥਾਰਟੀ ਦੇ ਦਿਸ਼ਾਨਿਰਦੇਸ਼ਾਂ ਤਹਿਤ ਸ੍ਰੀ ਮਤੀ ਹਰਪ੍ਰੀਤ ਕੌਰ ਰੰਧਾਵਾਮਾਨਯੋਗ ਜਿਲ੍ਹਾ ਅਤੇ ਸੇਸ਼ਨਜਕਮਚੇਅਰਮੈਨਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਜੀ ਦੀਆਂ ਹਦਾਇਤਾ ਅਨੁਸਾਰ ਸ਼੍ਰੀ ਰਸ਼ਪਾਲ ਸਿੰਘਸਿਵਲ ਜੱਜ (ਸੀਨੀਅਰ ਡਵੀਜਨ)ਕਮਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਵੱਲੋ ਅੱਜ ਗਣਤੰਤਰਤਾ ਦਿਵਸ ਦੇ ਮੌਕੇ ਤੇਂ ਮੁਹਫ ਕਾਨੁੰਨੀ ਸੇਵਾਵਾਂ ਅਤੇ ਲੋਕ ਅਦਾਲਤ ਦੇ ਮਨੋਰਥ ਨੂੰ ਦਰਸ਼ਾਉਣ ਵਾਸਤੇ ਇਕ ਵੱਡਾ ਬੇਨਰ ਗੁਰੂ ਨਾਨਕ ਸਟੇਡੀਅਮਅੰਮ੍ਰਿਤਸਰ ਵਿੱਖੇ ਲਗਇਆ ਗਿਆਜਿਸ ਰਾਹੀਂ ਲੋਕਾਂ ਨੂੰ ਇਸ ਸਾਲ ਲਗਣ ਵਾਲੀਆ ਲੋਕ ਅਦਾਲਤਾ ਸਬੰਧੀ ਜਾਗਰੁਕ ਕੀਤਾ ਗਿਆ।  ਆਮ ਜਨਤਾ ਨੂੰ ਇਹ ਸੁਨੇਹਾ ਦਿੱਤਾ ਗਿਆ ਕਿ ਲੋਕ ਅਦਾਲਤ ਦਾ ਮੁੱਖ ਮਨੋਰਥ ਸਮਝੋਤੇ/ ਰਾਜੀਨਾਮੇ ਰਾਹੀਂ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਵਾਉਣ ਹੈ ਤਾਂ ਜੋ ਧਿਰਾਂ ਦਾ ਪੈਸਾ ਅਤੇ ਸਮਾਂ ਬਚ ਸਕੇ। ਗੰਭੀਰ ਕੀਸਮ ਦੇ ਫੋਜਦਾਰੀ ਕੇਸਾਂ ਨੂੰ ਛੱਡ ਕੇ ਹਰ ਤਰ੍ਹਾਂ ਦੇ ਕੇਸ ਲੋਕ ਅਦਾਲਤ ਵਿੱਚ ਸੁਣੇ ਜਾਂਦੇ ਹਨ।ਪੰਜਾਬ ਰਾਜ ਦੀਆਂ ਸਾਰੀਆਂ ਅਦਾਲਤਾਂ ਵਿੱਚ ਹਰ ਮਹੀਨੇ ਦੇ ਆਖਰੀਲੇ ਸ਼ਨੀਵਾਰ ਨੂੰ ਲੋਕ ਅਦਾਲਤ ਲਗਾਈ ਜਾਂਦੀ ਹੈ। ਹਰ ਉਹ ਵਿਅਕਤੀ ਜਿਸ ਦਾ ਅਦਾਲਤ ਵਿੱਚ ਕੇਸ ਲੰਭੀਤ/ਚਲਦਾ ਹੈ ਅਤੇ ਲੋਕ ਅਦਾਲਤ ਰਾਹੀਂ ਫੇਸਲਾ ਕਰਵਾਉਣ ਦਾ ਇਛੁੱਕ ਹੇਇਸ ਸਬੰਧੀ ਦਰਖਾਸਤ ਸਬੰਧਤ ਅਦਾਲਤ ਦੇ ਜੱਜ ਸਾਹਿਬ ਨੂੰ ਪੇਸ਼ ਕਰ ਸਕਦਾ ਹੈ। ਜੇਕਰ ਕੇਸ ਅਦਾਲਤ ਵਿੱਚ ਲੰਭਿਤ ਨਹੀ ਹੈ ਤਾਂ ਅਜਿਹੇ ਮਾਮਲੀਆਂ ਸਬੰਧੀ ਦਰਖਾਸਤ ਸਕੱਤਰਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਨੂੰ ਦਿੱਤੀ ਜਾ ਸਕਦੀ ਹੈ।               ਇਸ ਦੇ ਨਾਲ ਹੀ ਨਾਲਸਾ ਵੱਲੋਂ ਜਾਰੀ ਹਦਾਇਤਾ ਅਨੁਸਾਰ ‘‘PAN-INDIA CAMPAIGN-RESTORING THE YOUTH” ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਦਾ ਮੁੱਖ ਮਨੋਰਥ ਜੇਲ੍ਹ ਵਿੱਚ ਬੰਦ ਉਹਨਾ ਬੰਦੀਆਂਹਵਾਲਾਤੀਆਂ ਜਿਹਨਾਂ ਦੀ ਉਮਰ ਜੁਰਮ ਕਰਨ ਸਮੇਂ ਜਾਂ ਜਿਸ ਸਮੇਂ ਉਹਨਾਂ ਤੇ ਮੁਕਦੱਮਾ ਦਰਜ ਹੋਇਆ ਉਸ ਸਮੇਂ 18 ਸਾਲ ਤੋਂ ਘੱਟ ਸੀ ਅਤੇ ਉਹ ਨਾਬਾਲਗ ਸਨਉਹਨਾ ਦੀ ਪਹਿਚਾਣ ਕਰਨਾ ਅਤੇ ਉਹਨਾ ਦੇ ਕੇਸਾਂ ਨੂੰ ਜੁਵੇਨਾਇਲ ਜਸਟਿਸ ਬੋਰਡ ਨੂੰ ਭੇਜਣਾਂ ਅਤੇ ਉਹਨਾ ਨੂੰ ਉਹਨਾਂ ਦੇ ਬਣਦੇ ਹੱਕ ਦਵਾਉਣਾ ਹੈ ਤਾਂ ਜੋ ਨੌਜਵਾਨ ਲੜਕੇਲੜਕੀਆਂ ਦਾ ਸੁਧਾਰ ਕਰਕੇ ਮੁੜ ਉਹਨਾ ਨੂੰ ਸਮਾਜ ਵਿੱਚ ਵਿਚਰਣਯੋਗ ਬਣਾਇਆ ਜਾ ਸਕੇ। ਇਸ ਮੁਹਿੰਮ ਤਹਿਤ ਜਿਲ੍ਹਾ ਅਤੇ ਸੇਸ਼ਨਜਕਮਚੇਅਰਮੈਨ ਜੀਆਂ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼੍ਰੀ ਰਸ਼ਪਾਲ ਸਿੰਘਸਿਵਲ ਜੱਜ (ਸੀਨੀਅਰ ਡਵੀਜਨ)ਕਮਸਕੱਤਰ ਵੱਲੋ ਕੇਂਦਰੀ ਜੇਲ੍ਹਅੰਮ੍ਰਿਤਸਰ ਦਾ ਦੌਰਾ ਕੀਤਾ ਗਿਆ। ਇਸ ਸਮੇਂ ਉਹਨਾ ਦੇ ਨਾਲ ਸ਼੍ਰੀ ਸੰਜੇ ਹੀਰਜੁਨਿਅਰ ਸਹਾਇਕਸ਼੍ਰੀ ਮਨਜੀਤ ਸਿੰਘ ਕਲਰਕਸ੍ਰੀ ਰੰਧੀਰ ਸ਼ਰਮਾਵੀਕਲਸ਼੍ਰੀ ਸੰਦੀਪ ਸਿੰਘ ਰੰਧਾਵਾਵਕੀਲਸ਼੍ਰੀ ਨਿਰਮਲਪ੍ਰੀਤ ਸਿੰਘ ਹੀਰਾਵਕੀਲਸ਼੍ਰੀ ਅਭੀਜੀਤ ਸਿੰਘ ਸੰਧੂਵਕੀਲਸ਼੍ਰੀ ਸੁਨੀਲ ਕੁਮਾਰਵਕੀਲਸ਼੍ਰੀ ਹਰਪ੍ਰੀਤ ਸਿੰਘ ਜੋਸਨਵਕੀਲਸ੍ਰੀ ਇਸ਼ਵਿੰਦਰ ਸਿੰਘ ਮਹਿਤਾਵਕੀਲ ਮੁਫਤ ਕਾਨੁੰਨੀ ਸੇਵਾਂਵਾ ਵੱਲੋ ਮੌਜੁਨ ਸਨ। ਇਸ ਮੌਕੇ ਪਰ ਸ਼੍ਰੀ ਅਨੁਰਾਗ ਕੁਮਾਰ ਅਜ਼ਾਦਸੁਪਰਡੈਂਟਕੇਂਦਰੀ ਜੇਲ੍ਹਅੰਮ੍ਰਿਤਸਰ ਅਤੇ ਹੋਰ ਜੇਲ੍ਹ ਅਫਸਰਾਨ ਵੀ ਮੌਜੁਦ ਸਨ ਅਤੇ ਉਹਨਾਂ ਵੱਲੋਂ ਹਰ ਸੰਭਵ ਸਹਿਯੋਗ ਦਿਤਾ ਗਿਆ।               ਸ੍ਰੀ ਰਸ਼ਪਾਲ ਸਿੰਘਜੱਜ ਸਾਹਿਬ ਵੱਲੋਂ ਵੱਖਵੱਖ ਬੇਰਕਾਂ ਦਾ ਦੌਰਾ ਕਰਕੇ ਹਰੇਕ ਬੰਦੀ/ਹਵਾਲਾਤੀ ਨਾਲ ਮੁਲਾਕਾਤ ਕੀਤੀ ਗਈ ਅਤੇ ਉੁਹਨਾਂ ਨੂੰ ਇਸ ਮੁਹਿੰਮ ਬਾਰੇ ਜਾਗਰੁਕ ਕੀਤਾ ਗਿਆ ਅਤੇ ਸੁਚਿਤ ਕੀਤਾ ਗਿਆ ਕੀ ਜਿਸ ਸਮੇਂ ਉਸ ਤੇ ਮੁਕਦਮਾ ਦਰਜ ਹੋਇਆ ਸੀਕੀ ਉਸ ਸਮੇਂ ਉਸਦੀ ਉਮਰ 18 ਸਾਲ ਤੋਂ ਘੱਟ ਸੀਕੀ ਉਹ ਨਾਬਾਲਗ ਸਨਜੇਕਰ ਹਾਂ ਤਾਂ ਉਹ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਦੇ ਜੇਲ੍ਹ ਵਿੱਚ ਬਣੇ ਮੁਫਤ ਕਾਨੁੰਨੀ ਸੇਵਾਵਾਂ ਕਲੀਨਿਕ ਵਿੱਚ ਪੇਸ਼ ਹੋ ਕੇ ਜੁੁਬਾਨੀ ਦੱਸ ਸਕਦੇ ਹਨ ਜਾ ਲਿਖਤੀ ਦਰਖਾਸਤ ਦੇ ਸਕਦੇ ਹਨ। ਇਹ ਕੀ 18 ਸਾਲ ਤੋਂ ਘੱਟ ਉਮਰ ਵਾਲੇ ਬੰਦੀ/ਹਵਾਲਾਤੀ ਆਪਣੇ ਕਿਸੇ ਪਰਿਵਾਰਕ ਮੈਂਬਰ ਰਾਹੀਂ ਅਦਾਲਤਾਂ ਵਿੱਚ ਬਣੇ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀਅੰਮ੍ਰਿਸਤਰ ਦੇ ਦਫਤਰ ਵਿੱਚ ਵੀ ਦਰਖਾਸਤ ਦੇ ਸਕਦੇ ਹਨ। ਇਸ ਤੋਂ ਇਲਾਵਾਂ ਉਹ ਸੰਬਧਤ ਅਦਾਲਤਾਂ ਜਿਸ ਵਿੱਚ ਉਹਨਾ ਦਾ ਕੇਸ ਚੱਲਦਾ ਹੇ ਜਾਂ ਜਿਲ੍ਹਾ ਅਤੇ ਸੇਸ਼ਨਜ ਜੱਜ ਸਾਹਿਬ ਨੂੰ ਵੀ ਦਰਖਾਤਸ ਦੇ ਸਕਦੇ ਹਨ। ਉਮਰ ਦੀ ਤਸਦੀਕ ਵਾਸਤੇ ਉਹ ਆਪਣੀ ਉਮਰ ਦੀ ਸਬੁਤ ਵੱਜੋ ਸ਼ਨਾਖਤੀ ਕਾਰਡਸਕੁਲ ਦਾ ਸਰਟੀਫਿਕੇਟ ਆਦਿ ਵੀ ਅਦਾਲਤ ਵਿੱਚ ਪੇਸ਼ ਕਰ ਸਕਦਾ ਹੈ। ਇਸ ਵਾਸਤੇ ਉਸ ਨੂੰ ਜਿਲ੍ਹਾ ਕਾਨੁੰਨੀ ਸੇਵਾਵਾਂ ਅਥਾਰਟੀਅੰਮ੍ਰਿਤਸਰ ਵੱਲੋਂ ਹਰ ਸੰਭਵ ਕਾਨੁੰਨੀ ਮਦਦ ਦਿੱਤੀ ਜਾਵੇਗੀ। ਜਿਲ੍ਹਾ ਕਾਨੁੰਨੀ ਸੇਵਾਵਾਂ ਦਾ ਟਿੱਚਾ ਹੀ ਹੇ ਇਨਸਾਫ ਸਭਨਾਂ ਲਈਅਤੇ ਇਸ ਤਹਿਤ ਸਮੁਹ ਬੰਦੀਆਂ ਅਤੇ ਹਵਾਲਾਤੀਆਂ ਨੂੰ ਇਹ ਸੁਨੇਹਾ ਦਿੱਤਾ ਗਿਆ ਕੀ ਹਰ ਬੰਦੀ ਅਤੇ ਹਵਾਲਾਤੀ ਨੂੰ ਹੱਕ ਹੇ ਇਹ ਕਹਿਣ ਦੇ ਕਿ ਇਨਸਾਫ ਦਾ ਹੱਕ ਮੇਰਾ ਵੀ ਹੈ। ਕਿਸੇ ਵੀ ਤਰ੍ਹਾ ਦੀ ਕਾਨੁੰਨੀ ਮਦਦ ਲਈ ਟੋਲ ਫਰੀ ਨੰਬਰ 1968 ਤੇ ਸੰਪਰਕ ਕੀਤਾ ਜਾ ਸਕਦਾ ਹੈ।ਇਸ ਕੈਂਪ ਦੌਰਾਨ ਬੰਦੀਆਂ/ਹਵਾਲਾਤੀਆਂ ਵੱਲੋਂ ਸ਼੍ਰੀ ਰਸ਼ਪਾਲ ਸਿੰਘਜੱਜ ਸਾਹਿਬ ਨੂੰ ਭਰੋਸਾ ਦਵਾਇਆ ਗਿਆ ਕੀ ਉਹ ਇਸ ਮੁਹਿੰਮ ਵਿੱਚ ਵੱਧਚੱੜ ਕੇ ਹਿੱਸਾ ਲੇਣਗੇ ਤੇ ਇਮਾਨਦਾਰੀ ਅਤੇ ਸਚਾਈ ਨਾਲ ਹੀ ਆਪਣੀ ਉਮਰ ਦੇ ਕਲੇਮ ਸਬੰਧੀ ਦਰਖਾਸਤ ਜਾ ਬੇਨਤੀ ਪੱਤਰ ਦੇਣਗੇ।

[wpadcenter_ad id='4448' align='none']