ਮੁੰਡੀ ਮੋੜ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ ! ਸਕੋਰਪੀਓ ਗੱਡੀ ਦੇ ਉੱਡੇ ਪਰਖੱਚੇ

ਕਾਰ ਚਾਲਕ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਜਾ ਰਹੇ ਸਨ

ਮੁੰਡੀ ਮੋੜ ਮਾਰਗ ਤੇ ਵਾਪਰਿਆ ਭਿਆਨਕ ਸੜਕ ਹਾਦਸਾ ! ਸਕੋਰਪੀਓ ਗੱਡੀ ਦੇ ਉੱਡੇ ਪਰਖੱਚੇ

ਤਾਜ਼ਾ ਮਾਮਲਾ ਤਲਵੰਡੀ ਚੌਧਰੀਆਂ- ਤੋਂ ਮੁੰਡੀ ਮੋੜ ਨੂੰ ਜਾਂਦੀ ਚਾਰ ਮਰਗੀ ਸੜਕ ਤੇ ਡੌਲਾ ਟੀ -ਪੁਆਇੰਟ ਸੜਕ ਚ ਬਣੀ ਹੌਦੀ ਨੂੰ ਬਚਾਉਂਦੇ ਹੋਏ ਇੱਕ ਸਕਾਰਪੀਓ ਕਾਰ ਡਿਵਾਈਡਰ  ਵਿੱਚ ਵੱਜਣ ਕਾਰਨ ਸੜਕ ਹਾਦਸੇ ਦੀ ਸ਼ਿਕਾਰ ਹੋ ਗਈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਨੇੜਲੇ ਘਰਾਂ ਦੇ ਵਿਅਕਤੀਆਂ ਨੇ ਦੱਸਿਆ ਕਿ ਸਵੇਰੇ ਵੱਡਾ ਖੜਕਾ ਹੋਇਆ ਜਦੋਂ ਦੇਖਿਆ ਤਾਂ ਗੱਡੀ ਡਿਵਾਈਡਰ ਚ ਵੱਜ ਕੇ ਟੁੱਟ ਚੁੱਕੀ ਸੀ ਸੂਤਰਾਂ ਨੇ ਦੱਸਿਆ ਕਿ ਸ਼ਾਹਕੋਟ ਜਲੰਧਰ ਦਾ ਇੱਕ ਐਨਆਰਆਈ ਆਪਣੀ ਗੱਡੀ ਤੇ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਲਈ ਜਾ ਰਹੇ ਸੀ। ਜਦੋਂ ਇੱਥੇ ਪਹੁੰਚੇ ਤਾਂ ਜੋ ਹੌਦੀ ਸੜਕ ਵਿੱਚਕਾਰ ਬਣੀ ਹੋਈ ਸੀ ਕਾਰ ਚਾਲਕ ਟੁੱਟੀ ਹੌਦੀ ਤੇ ਕਾਰ ਨੂੰ ਬਚਾਉਂਦਾ ਹੋਇਆ ਡਿਵਾਈਡਰ ਵਿੱਚ ਜਾ ਵੱਜਾ ਅਤੇ ਵੱਡਾ ਹਾਦਸਾ ਹੋਇਆ। 

Read Also : ਹੁਣ ਸਿਰਫ਼ 11 ਰੁਪਏ 'ਚ ਮਿਲੇਗੀ ਹਵਾਈ ਸਫ਼ਰ ਦੀ ਟਿਕਟ, ਇਸ ਆਫ਼ਰ ਨੇ ਦੇਸ਼ 'ਚ ਮਚਾਇਆ ਹੰਗਾਮਾ

ਇੱਥੇ ਸੀਵਰੇਜ ਦਾ ਕੰਮ ਚੱਲ ਰਿਹਾ ਹੈ।  ਪੀ ਡਬਲਯੂ ਡੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਕੋਈ ਵੀ ਲਾਈਟ ਜਾਂ 
ਕੋਈ ਰਿਫਲੈਕਟਰ ਨਹੀਂ ਲਗਾਏ ।

WhatsApp Image 2025-02-28 at 4.26.08 PM

 ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ।  ਇਸ ਦੌਰਾਨ ਕੋਲੋਂ ਲੰਘਦੇ ਰਾਹਗੀਰਾਂ ਨੇ ਆਪਣਾ ਰੋਸ ਪ੍ਰਗਟ ਕੀਤਾ ਹੈ ਕਿ ਪੀ ਡਬਲਯੂ ਡੀ ਦੇ ਅਧਿਕਾਰੀਆਂ ਦੀ ਇਹ ਵੱਡੀ ਅਣਗਹਿਲੀ ਆ ਉਹ ਹੌਦੀ ਤਾਂ ਬਣਾਉਂਦੇ ਸਨ ਪਰ ਇੱਥੇ ਉਹਨਾਂ ਨੇ ਕੋਈ ਵੀ ਐਕਸੀਡੈਂਟ ਦੇ ਬਚਾ ਲਈ ਪ੍ਰਬੰਧ ਨਹੀਂ ਕੀਤਾ ਉਹਨਾਂ ਕਿਹਾ ਕਿ ਪ੍ਰਸ਼ਾਸਨ ਦੇ ਵੱਲੋਂ ਡਿਵਾਈਡਰ ਤਾਂ ਬਣਾਏ ਗਏ ਹਨ ਪਰ ਇਹਨਾਂ ਡਿਵਾਈਡਰਾਂ ਦੇ ਉੱਪਰ ਨਾ ਹੀ ਕਿਸੇ ਤਰ੍ਹਾਂ ਦੇ ਕੋਈ ਰਿਫਲੈਕਟਰ ਲਗਾਏ ਗਏ ਹਨ ਜਿਸ ਕਾਰਨ ਅਕਸਰ ਹੀ ਇੱਥੇ ਹਾਦਸੇ ਵਾਪਰਦੇ ਹਨ ਅਤੇ ਉਹਨਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ।