ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਲੋੜਵੰਦ ਪਰਿਵਾਰਾਂ ਨੂੰ ਅਵਾਸ ਯੋਜਨਾ ਤਹਿਤ ਪ੍ਰਵਾਨਗੀ ਪੱਤਰ ਵੰਡੇ

ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਲੋੜਵੰਦ ਪਰਿਵਾਰਾਂ ਨੂੰ ਅਵਾਸ ਯੋਜਨਾ ਤਹਿਤ ਪ੍ਰਵਾਨਗੀ ਪੱਤਰ ਵੰਡੇ

ਫਰੀਦਕੋਟ 28 ਫਰਵਰੀ 2025() ਅੱਜ ਫਰੀਦਕੋਟ ਦੇ ਵਿਧਾਇਕ ਸ. ਗੁਰਦਿੱਤ ਸਿੰਘ ਸੇਂਖੋਂ ਨੇ ਅਵਾਸ ਯੋਜਨਾ ਤਹਿਤ ਲੋੜਵੰਦ ਲਾਭਪਾਤਰੀ 209 ਪਰਿਵਾਰਾਂ ਨੂੰ ਘਰ ਬਨਾਉਣ ਲਈ ਨੂੰ ਰਸਮੀ ਤੌਰ ਤੇ ਪ੍ਰਵਾਨਗੀ ਪੱਤਰ ਵੰਡੇ। ਇਸ ਮੌਕੇ  ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਭਿੰਦਰ ਸਿੰਘ ਗਰੇਵਾਲ, ਅਤੇ ਮਾਰਕਿਟ ਕਮੇਟੀ ਸਾਦਿਕ ਦੇ ਚੇਅਰਮੈਨ ਰਮਨਦੀਪ ਸਿੰਘ ਮੁਮਾਰਾ  ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।
ਸ. ਗੁਰਦਿੱਤ ਸਿੰਘ ਸੇਖੋਂ ਨੇ ਲੋਕਾਂ ਨੂੰ ਕਿਹਾ ਕਿ ਉਹ ਮਕਾਨ ਲੈਣ ਲਈ ਪਿੰਡਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਣ ਕਿਉ਼ਂਕਿ ਭਾਰਤ ਸਰਕਾਰ ਵੱਲੋਂ ਅਵਾਸ ਯੋਜਨਾ ਤਹਿਤ ਕੋਈ ਵੀ ਫਾਰਮ ਵੇਚੇ ਨਹੀਂ ਜਾ ਰਹੇ। ਜਿਸ ਤਹਿਤ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਮਿਲ ਕੇ ਲੋੜਵੰਦਾਂ ਨੂੰ ਘਰ ਬਨਾਉਣ ਵਿੱਚ ਵਿੱਤੀ ਸਹਾਇਤਾ ਮੁਹੱਈਆ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਸਰਵੇ ਲਈ ਅਵਾਸ ਪਲੱਸ 2024 ਮੋਬਾਇਲ ਐਪ 01 ਜਨਵਰੀ 2025 ਤੋਂ ਸ਼ੁਰੂ ਕੀਤੀ ਜਾ ਚੁੱਕੀ ਹੈ। ਇਸ ਐਪ ਵਿੱਚ ਸੈਲਫ ਸਰਵੈ (ਲਾਭਪਾਤਰੀ ਖੁਦ ਆਪਣਾ ਸਰਵੈ ਕਰ ਸਕਦਾ ਹੈ ਜਿਸ ਦਾ ਲਿੰਕ ਯੂਟਿਊਬ ਤੇ ਉਪਲਬਧ ਹੈ) ਅਤੇ ਪ੍ਰੀਰਜਿਸਟਰ ਸਰਵੇਅਰ ਦੇ ਜ਼ਰੀਏ ਵੀ ਸਹਾਇਤਾ ਪ੍ਰਾਪਤ ਕਰ ਸਕਦਾ ਹੈ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਨਰਭਿੰਦਰ ਸਿੰਘ ਨੇ ਗਰੇਵਾਲ ਦੱਸਿਆ ਕਿ ਇਸ ਯੋਜਨਾ ਤਹਿਤ ਘਰ ਦਾ ਘੱਟੋ-ਘੱਟ ਏਰੀਆ 25 ਵਰਗ ਮੀਟਰ ਹੋਣਾ ਚਾਹੀਦਾ ਹੈ। ਜਿਸ ਵਿੱਚ ਇਕ ਕਮਰੇ ਤੋਂ ਇਲਾਵਾ ਰਸੋਈ, ਸ਼ੌਚਾਲਿਆ ਹੋਵੇ। ਸਕੀਮ ਅਧੀਨ ਲਾਭਪਾਤਰਾਂ ਨੂੰ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਣ ਵਾਲੀ 1,20,000 ਦੀ ਸਹਾਇਤਾ ਰਾਸ਼ੀ ਪਹਿਲੀ ਕਿਸ਼ਤ 30,000ਰੁ (25%) ਮਕਾਨ ਸੈਂਕਸ਼ਨ ਹੋਣ ਤੋਂ ਬਾਅਦ ਦੂਜੀ ਕਿਸ਼ਤ 72,000 ਰੁ (60 %) ਅਤੇ ਦਿਵਾਰਾਂ ਦੇ ਲੈਂਟਰ ਲੈਵਲ ਤੇ ਪੁੱਜਣ ਤੇ ਤੀਜੀ ਕਿਸ਼ਤ 18,000 ਰੁ (15%) ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਘਰ ਪੂਰਾ ਬਨਣ ਤੋਂ ਬਾਅਦ ਉਕਤ ਰਾਸ਼ੀ ਤੋਂ ਇਲਾਵਾ ਮਗਨਰੇਗਾ  ਸਕੀਮ ਤਹਿਤ ਮਕਾਨ ਵਿੱਚ ਮਜ਼ਦੂਰੀ ਕਰਨ ਲਈ 90 ਦਿਹਾੜੀਆਂ ਦਿੱਤੀਆਂ ਜਾਂਦੀਆਂ ਹਨ।
 ਉਨ੍ਹਾਂ ਦੱਸਿਆ ਕਿ ਯੋਗ ਲਾਭਪਾਤਰੀਆਂ ਦੀ ਨਵੀਂਆਂ ਅਰਜ਼ੀਆਂ ਲਈ ਆਨ ਲਾਈਨ ਪੋਰਟਲ 31 ਮਾਰਚ 2025 ਤੱਕ ਖੁੱਲ੍ਹਾ ਹੈ। ਇਹ ਅਰਜ਼ੀਆਂ ਪਿੰਡ ਵਿੱਚ ਹੀ ਲਾਭਪਾਤਰੀ ਦੇ ਘਰ ਤੋਂ ਹੀ ਮੋਬਾਇਲ ਫੋਨ ਰਾਹੀਂ ਭਰੀਆਂ ਜਾਣਗੀਆਂ। ਉਨ੍ਹਾਂ ਇਹ ਵੀ ਦੱਸਿਆ ਗਿਆ ਕਿ ਨਵੀਆਂ ਅਰਜ਼ੀਆਂ ਆਪਣੀ ਪੰਚਾਇਤ ਦੇ ਸਕੱਤਰ ਨਾਲ ਤਾਲਮੇਲ ਕਰਕੇ ਪ੍ਰੀਰਜਿਸਟਰ ਸਰਵੇਅਰ ਰਾਹੀਂ ਆਪਣੇ ਘਰ ਤੋਂ ਹੀ ਆਨ ਲਾਈਨ ਕਰਵਾਈਆਂ ਜਾਣ।
ਇਸ ਮੌਕੇ ਸਰਬਜੀਤ ਸਿੰਘ ਬੀ.ਡੀ.ਪੀ.ਓ, ਗੁਰਜੰਟ ਸਿੰਘ ਐਸ.ਈ.ਪੀ.ਓ,  ਮਨਪ੍ਰੀਤ ਸਿੰਘ ਸੁਪਰਡੈਂਟ, ਸਿੰਘ ਸੇਖੋਂ ਬਲਾਕ ਕੋਆਡੀਨੇਟਰ, ਜਸਪ੍ਰੀਤ ਕੌਰ ਜ਼ਿਲ੍ਹਾ ਕੋਆਡੀਨੇਟਰ , ਰਮਨਦੀਪ ਖੁਸ਼ਵੰਤ ਸ਼ਰਮਾ ਜੇ. ਈ., ਗੁਰਸ਼ਰਨ ਸਿੰਘ ਸਰਪੰਚ , ਜਸਵਿੰਦਰ ਸਿੰਘ ਢਿੱਲੋਂ, ਅਜੇ ਪਾਲ ਸ਼ਰਮਾ, ਗੁਰਦਾਸ ਸਿੰਘ , ਦੀਸ਼ਾ ਸਿੰਘ ਸਰਪੰਚ,  ਦੇਵੀ ਲਾਲ, ਜਗਦੀਸ ਸ਼ਰਮਾ, ਮਨਇੰਦਰ ਸਿੰਘ, ਗੁਰਪ੍ਰੀਤ ਕੌਰ, ਰਵਿੰਦਰ ਕੌਰ, ਦੀਪਿਕਾ ਬਾਂਸਲ ਆਦਿ ਕਰਮਚਾਰੀ ਹਾਜਰ ਸਨ।

Tags: