ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ 4 ਸਰਕਾਰੀ ਸਕੂਲਾਂ ’ਚ ਹੋਏ 34 ਲੱਖ ਰੁਪਏ ਦੇ ਵਿਕਾਸ ਕਾਰਜ ਕੀਤੇ ਲੋਕ ਅਰਪਿਤ

ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਵੱਲੋਂ 4 ਸਰਕਾਰੀ ਸਕੂਲਾਂ ’ਚ ਹੋਏ 34 ਲੱਖ ਰੁਪਏ ਦੇ ਵਿਕਾਸ ਕਾਰਜ ਕੀਤੇ ਲੋਕ ਅਰਪਿਤ

ਪਾਤੜਾਂ/ਪਟਿਆਲਾ, 15 ਅਪ੍ਰੈਲ:
  ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਰਹਿਨੁਮਾਈ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ ਹੇਠ ਪੰਜਾਬ ਸਿੱਖਿਆ ਕ੍ਰਾਂਤੀ ਤਹਿਤ ਸਿੱਖਿਆ ਖੇਤਰ ਵਿੱਚ ਸੁਧਾਰ ਅਤੇ ਵਿਦਿਆਰਥੀਆਂ ਲਈ ਬਿਹਤਰ ਆਧੁਨਿਕ ਸਹੂਲਤਾਂ ਮੁਹੱਈਆ ਕਰਵਾਉਣ ਲਈ ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਵਿਧਾਨ ਸਭਾ ਦੇ ਹਲਕਾ ਸ਼ੁਤਰਾਣਾ ਤੋਂ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਅੱਜ ਸਰਕਾਰੀ ਮਿਡਲ ਸਕੂਲ ਸਧਾਰਨਪੁਰ ਸਮੇਤ ਸਰਕਾਰੀ ਪ੍ਰਾਇਮਰੀ ਸਕੂਲ ਹੀਰਾਨਗਰ, ਸਰਕਾਰੀ ਪ੍ਰਾਇਮਰੀ ਸਕੂਲ ਬਕਰਾਹਾ,  ਸਰਕਾਰੀ ਪ੍ਰਾਇਮਰੀ ਸਕੂਲ ਡਰੋਲੀ ਵਿੱਚ ਕੁੱਲ 34 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਢਾਂਚਾ ਗਤ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ।
  ਇਹਨਾਂ ਵਿਕਾਸ ਕਾਰਜਾਂ ਵਿੱਚ ਨਵੇਂ ਕਮਰੇ ਬਣਾਉਣਾ ,ਕਲਾਸ ਰੂਮ ਦੀ ਮੁਰੰਮਤ, ਚਾਰ ਦੀਵਾਰੀ, ਬਰਾਂਡਿਆਂ ਦੀ ਉਸਾਰੀ, ਪਾਣੀ ਦੀ ਸਹੂਲਤਾਂ ਦੀ ਸੁਧਾਰ, ਸਕੂਲ ਕੈਂਪਸ ਦੀ ਸੁੰਦਰਤਾ ਅਤੇ ਹੋਰ ਆਧੁਨਿਕੀਕਰਨ ਦੇ ਕੰਮ ਸ਼ਾਮਲ ਹਨ।
  ਇਸ ਮੌਕੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਨੇ ਕਿਹਾ ਕਿ ਸਿੱਖਿਆ ਇੱਕ ਮਹੱਤਵਪੂਰਨ ਅਤੇ ਅਸਰਦਾਰ ਸਾਧਨ ਹੈ। ਬੱਚਿਆਂ ਲਈ ਚੰਗਾ ਵਿੱਦਿਅਕ ਮਾਹੌਲ ਤਿਆਰ ਕਰਨਾ ਭਗਵੰਤ ਸਿੰਘ ਮਾਨ ਸਰਕਾਰ ਦੀ ਪਹਿਲ ਹੈ। ਸਰਕਾਰੀ ਸਕੂਲਾਂ ਨੂੰ ਆਧੁਨਿਕ ਬਣਾਉਣ ਨਾਲ ਹੀ ਸਿੱਖਿਆ ਵਿੱਚ ਗੁਣਵੱਤਾ ਲਿਆਈ ਜਾ ਸਕਦੀ ਹੈ ।
  ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਖਿਆ ਕ੍ਰਾਂਤੀ ਦੇ ਹਰ ਇੱਕ ਕੋਨੇ ਵਿੱਚ ਸਕੂਲਾਂ ਦੀ ਸੁਧਾਰਿਆ ਹੋਇਆ ਢਾਂਚਾ ਬਣਾਇਆ ਜਾ ਰਿਹਾ ਹੈ ,ਤਾਂ ਜੋ ਹਰ ਵਿਦਿਆਰਥੀ ਨੂੰ ਬਰਾਬਰ ਮੌਕੇ ਮਿਲ ਸਕਣ।
  ਸਕੂਲ ਪ੍ਰਬੰਧਨ ਅਤੇ ਸਥਾਨਕ ਨਿਵਾਸੀਆਂ ਨੇ ਵਿਧਾਇਕ ਕੁਲਵੰਤ ਸਿੰਘ ਬਾਜ਼ੀਗਰ ਦੀ ਪ੍ਰਸ਼ੰਸਾ ਕਰਦਿਆਂ ਉਹਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਉਨ੍ਹਾਂ ਦੇ ਨਾਲ ਸਿੱਖਿਆ ਕੋਆਰਡੀਨੇਟਰ ਕੁਲਵੀਰ ਸਿੰਘ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਾਤੜਾਂ ਜਤਿੰਦਰ ਕੁਮਾਰ ਬਾਂਸਲ, ਬਲਾਕ ਨੋਡਲ ਅਫ਼ਸਰ/ ਪ੍ਰਿੰਸੀਪਲ ਵਰਿੰਦਰ ਪਾਲ ਸਿੰਘ, ਸਧਾਰਨਪੁਰ ਦੇ ਡੀ ਡੀ ਓ ਗਿੰਨੀ ਬਾਲਾ ਜੀ,ਸਥਾਨਕ ਪੱਧਰ ਦੇ ਅਧਿਕਾਰੀ ਬੀਪੀਓ ਸ਼੍ਰੀ ਪ੍ਰੇਮ ਕੁਮਾਰ, ਈਸ਼ਵਰ ਰਾਣਾ ਸਕੂਲ ਮੁਖੀ, ਸਰਕਾਰੀ ਮਿਡਲ ਸਕੂਲ ਸਧਾਰਨਪੁਰ ਰਾਮ ਆਸਰਾ, ਸਰਕਾਰੀ ਪ੍ਰਾਇਮਰੀ ਸਕੂਲ ਹੀਰਾਨਗਰ ਜਸਪਾਲ ਸਿੰਘ ,ਸਰਕਾਰੀ ਪ੍ਰਾਇਮਰੀ ਸਕੂਲ ਡਰੋਲੀ ਨਰਿੰਦਰ ਕੁਮਾਰ, ਸਰਕਾਰੀ ਪ੍ਰਾਇਮਰੀ ਸਕੂਲ ਬਕਰਾਹਾ ਬਲਵਿੰਦਰ ਸਿੰਘ ਸਮਾਜਿਕ ਸਰਗਰਮੀਆਂ ਨਾਲ ਜੁੜੇ ਹੋਰ ਵਿਅਕਤੀ ਵੀ ਮੌਜੂਦ ਸਨ।

 
Tags: