ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਰੋਜ਼ਗਾਰ ਮੇਲੇ ਸਹਾਈ-ਵਿਧਾਇਕ ਬੁੱਧ ਰਾਮ

ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ ਰੋਜ਼ਗਾਰ ਮੇਲੇ ਸਹਾਈ-ਵਿਧਾਇਕ ਬੁੱਧ ਰਾਮ

ਬੁਢਲਾਡਾ/ਮਾਨਸਾ, 18 ਮਾਰਚ:
ਹੁਨਰ ਵਿਕਾਸ ਅਤੇ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਵਿਚ ਰੋਜ਼ਗਾਰ ਮੇਲੇ ਅਤੇ ਪਲੇਸਮੈਂਟ ਕੈਂਪ ਸਹਾਈ ਹੁੰਦੇ ਹਨ। ਇਸ ਨਾਲ ਹੁਨਰਮੰਦ ਨੌਜਵਾਨਾਂ ਅਤੇ ਉਦਯੋਗਾਂ ਵਿਚਕਾਰ ਪਾੜਾ ਖ਼ਤਮ ਹੁੰਦਾ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ੍ਰ. ਬੁੱਧ ਰਾਮ ਨੇ ਸਰਕਾਰੀ ਆਈ.ਟੀ.ਆਈ. ਬੁਢਲਾਡਾ ਵਿਖੇ ਆਯੋਜਿਤ ਪਲੇਸਮੈਂਟ ਕੈਂਪ ਅਤੇ ਅਪ੍ਰੈਂਟਸ਼ਿਪ ਮੇਲੇ ਦੀ ਸ਼ੁਰੂਆਤ ਕਰਦਿਆਂ ਕੀਤਾ। ਇਸ ਮੌਕੇ ਉਨ੍ਹਾਂ ਨਾਲ ਐਸ.ਡੀ.ਐਮ. ਬੁਢਲਾਡਾ ਸ੍ਰ. ਗਗਨਦੀਪ ਸਿੰਘ, ਚੇਅਰਮੈਨ ਮਾਰਕਿਟ ਕਮੇਟੀ ਬੁਢਲਾਡਾ ਸ੍ਰੀ ਸਤੀਸ ਸਿੰਗਲਾ ਵੀ ਮੌਜੂਦ ਸਨ।  
ਇਸ ਮੌਕੇ ਵਿਧਾਇਕ ਬੁੱਧ ਰਾਮ ਨੇ ਰੁਜ਼ਗਾਰ ਪ੍ਰਾਪਤ ਕਰਨ ਦੇ ਇੱਛੁਕ ਨੌਜਵਾਨਾਂ ਅਤੇ ਉਦਯੋਗ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੌਜਵਾਨਾਂ ਨੂੰ ਹੁਨਰ ਵਿਕਾਸ ਵਿਚ ਵਾਧੇ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਹੁਨਰਮੰਦ ਨੌਜਵਾਨਾਂ ਨੂੰ ਵਧੇਰੇ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੁੰਦੇ ਹਨ।
ਸੰਸਥਾ ਦੇ ਪ੍ਰਿੰਸੀਪਲ ਸ੍ਰੀ ਗਗਨਦੀਪ ਸਿੰਗਲਾ ਨੇ ਕਿਹਾ ਕਿ ਇਸ ਮੇਲੇ ਦਾ ਉਦੇਸ਼ ਆਈ.ਟੀ.ਆਈ. ਪਾਸ ਸਿਖਿਆਰਥੀਆਂ ਅਤੇ ਗ੍ਰੈਜੂਏਟਾਂ ਨੂੰ ਰੋਜ਼ਗਾਰ ਅਤੇ ਅਪ੍ਰੈਂਟਿਸਸ਼ਿਪ ਦੇ ਮੌਕੇ ਪ੍ਰਦਾਨ ਕਰਨਾ ਹੈ, ਉਨ੍ਹਾਂ ਨੂੰ ਮਹਿੰਦਰਾ ਐਂਡ ਮਹਿੰਦਰਾ, ਸਵਰਾਜ ਡਵੀਜਨ, ਸਵਰਾਜ ਇੰਜਣ, ਡਿਕਸਨ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਿਟਡ, ਪੈਡਜੇਟ ਇਲੈਕਟ੍ਰੋਨਿਕਸ ਪ੍ਰਾਈਵੇਟ ਲਿਮਿਟਡ, ਪ੍ਰੀਤ ਗਰੁੱਪ ਲਿਮਿਟਡ, ਐਲੇਟਿਕ ਇੰਡੀਆ ਲਿਮਿਟਡ, ਟੀ.ਡੀ.ਐਸ ਗਰੁੱਪ, ਟਰਾਈਡੇਂਟ ਗਰੁੱਪ ਬਰਨਾਲਾ, ਅੰਬਰ ਈ ਐਨ ਟੀ ਇੰਡੀਆ ਲਿਮਿਟੇਡ, ਓਨ ਮਿੰਡਾ ਲਿਮਿਟਡ, ਜਗਜੀਤ ਇੰਡ.ਲਿਮਿਟਡ ਇਲੈਕਟ੍ਰੀਕਲ, ਆਈ.ਟੀ., ਅਤੇ ਹੋਰ ਉਦਯੋਗਾਂ ਦੀਆਂ ਨਾਮਵਰ ਕੰਪਨੀਆਂ ਨਾਲ ਜੋੜਨਾ ਹੈ। ਉਨ੍ਹਾਂ ਦੱਸਿਆ ਕਿ ਮੇਲੇ ਦੌਰਾਨ ਪ੍ਰਮੁੱਖ ਫਰਮਾਂ ਵੱਲੋਂ ਮੌਕੇ ’ਤੇ ਇੰਟਰਵਿਊ ਲਈ ਗਈ ਅਤੇ ਯੋਗ ਉਮੀਦਵਾਰਾਂ ਨੂੰ ਸ਼ਾਨਦਾਰ ਕੈਰੀਅਰ ਦੇ ਮੌਕੇ ਪ੍ਰਦਾਨ ਕੀਤੇ ਗਏ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਮੇਲੇ ਹੁਨਰਮੰਦ ਨੌਜਵਾਨਾਂ ਅਤੇ ਉਦਯੋਗ ਵਿਚਕਾਰ ਇੱਕ ਪੁਲ ਦਾ ਕੰਮ ਕਰਦੇ ਹਨ, ਭਵਿੱਖ ਵਿੱਚ ਅਜਿਹੀਆਂ ਪਹਿਲਕਦਮੀਆਂ ਦਾ ਆਯੋਜਨ ਜਾਰੀ ਰੱਖਾਂਗੇ।
ਇਸ ਮੌਕੇ ਸ੍ਰੀ ਸ਼ਾਮ ਸੁੰਦਰ ਟਰੇਨਿੰਗ ਅਫ਼ਸਰ, ਸ੍ਰੀ ਸ਼ਿਵ ਕੁਮਾਰ ਟਰੇਨਿੰਗ ਅਫ਼ਸਰ, ਸ੍ਰੀ ਰਵਿੰਦਰ ਸਿੰਘ ਟਰੇਨਿੰਗ ਅਫ਼ਸਰ, ਸ੍ਰੀ ਅਮਰੀਕ ਸਿੰਘ ਸੁਪਰਡੰਟ, ਸ੍ਰੀ  ਪ੍ਰਭਜੋਤ ਸਿੰਘ ਇੰਸਟਰਕਟਰ, ਸ੍ਰੀ  ਪਰਮਪਾਲ ਸਿੰਘ ਇੰਸ., ਸ੍ਰੀ ਗਿਆਨ ਸਿੰਘ ਇੰਸ. ਸ੍ਰੀਮਤੀ ਸੁਖਪਾਲ ਕੌਰ ਇੰਸ. , ਸ੍ਰੀ ਮਨਜੀਤ ਰਾਮ ਇੰਸ., ਸ੍ਰੀ ਗੁਰਜੀਤ ਸਿੰਘ ਇੰਸ., ਸ੍ਰੀਮਤੀ ਨਵਨੀਤ ਕੌਰ ਹੋਸਟਲ ਸੁਪਰਡੰਟ ਕਮ. ਪੀ.ਟੀ.ਆਈ., ਸ੍ਰੀ ਗੁਰਮੇਲ ਸਿੰਘ ਸੀਨੀਅਰ ਸਹਾਇਕ ਅਤੇ ਸਮੂਹ ਸਟਾਫ ਤੋਂ ਇਲਾਵਾ ਮਾਤਾ ਗੁਜ਼ਰੀ ਭਲਾਈ ਸੰਸਥ, ਬੁਢਲਾਡਾ ਦਾ ਵਿਸ਼ੇਸ਼ ਯੋਗਦਾਨ ਰਿਹਾ।

Tags: