ਪੰਜਾਬ ਸਰਕਾਰ ਵੱਲੋਂ ਪੰਜਵੀਂ ਵਾਰ ਬਿਕਰਮ ਮਜੀਠੀਆ ਕੇਸ ’ਚ ਬਦਲੀ SIT
ਨਿਊਜ ਡੈਸਕ- ਬਿਕਰਮ ਮਜੀਠੀਆ ਖਿਲਾਫ ਡਰੱਗ ਕੇਸ 'ਚ ਮੁੜ ਤੋਂ SIT ਬਦਲੀ ਗਈ ਹੈ। ਪੰਜਾਬ ਸਰਕਾਰ ਵੱਲੋਂ 5ਵੀਂ ਵਿਸ਼ੇਸ਼ ਜਾਂਚ ਟੀਮ SIT ਦਾ ਗਠਨ ਕੀਤਾ ਗਿਆ ਹੈ। ਪਹਿਲਾਂ DIG ਐਜ.ਐੱਸ ਭੁੱਲਰ SIT ਦੇ ਮੁੱਖੀ ਸਨ। ਹੁਣ AIG ਵਰੁਣ ਸ਼ਰਮਾ ਨੂੰ SIT ਦਾ ਨਵਾਂ ਮੁੱਖੀ ਥਾਪਿਆ ਗਿਆ ਹੈ।
ਸੂਬੇ ’ਚ ‘ਆਮ ਆਦਮੀ ਪਾਰਟੀ’ ਦੀ ਸਰਕਾਰ ਬਣਨ ਮਗਰੋਂ AIG ਬਲਰਾਜ ਸਿੰਘ ਦੀ ਥਾਂ ’ਤੇ DIG ਰਾਹੁਲ ਐੱਸ ਨੂੰ SIT ਦਾ ਮੁਖੀ ਬਣਾਇਆ ਗਿਆ ਹੈ। ਫਿਰ ਵੀ ਸਿੱਟ ਮਜੀਠੀਆ ਖ਼ਿਲਾਫ਼ ਚਲਾਨ ਪੇਸ਼ ਕਰਨ ’ਚ ਨਾਕਾਮ ਰਹੀ।
Read Also- ਮਿਆਂਮਾਰ ਚ ਭੂਚਾਲ ਕਾਰਨ ਮੌਤਾਂ ਦਾ ਅੰਕੜਾ ਹੋਇਆ 2000 ਤੋਂ ਪਾਰ
ਮਈ 2023 ’ਚ ਆਈਜੀ (ਪਟਿਆਲਾ ਰੇਂਜ) ਐੱਮਐੱਸ ਛੀਨਾ ਨੂੰ ਸਿੱਟ ਦਾ ਮੁਖੀ ਬਣਾ ਦਿੱਤਾ ਗਿਆ। ਛੀਨਾ ਨੂੰ ਵਧੀਕ ਡੀਜੀਪੀ ਵਜੋਂ ਤਰੱਕੀ ਦਿੱਤੇ ਜਾਣ ਦੇ ਬਾਵਜੂਦ ਉਹ ਦਸੰਬਰ 2024 ਤੱਕ ਆਪਣੀ ਸੇਵਾਮੁਕਤੀ ਤੱਕ ਸਿੱਟ ਦੇ ਮੁਖੀ ਰਹੇ।
ਜਨਵਰੀ 2025 ’ਚ ਪੰਜਾਬ ਸਰਕਾਰ ਨੇ AGI ਹਰਚਰਨ ਸਿੰਘ ਭੁੱਲਰ ਦੀ ਅਗਵਾਈ ਹੇਠ ਇਕ ਹੋਰ ਸਿੱਟ ਦਾ ਗਠਨ ਕੀਤਾ। ਤਿੰਨ ਮੈਂਬਰੀ ਸਿੱਟ ’ਚ ਪਟਿਆਲਾ ਦੇ ਤਤਕਾਲੀ SSP ਵਰੁਣ ਸ਼ਰਮਾ ਅਤੇ ਧੂਰੀ ਦੇ ਐੱਸਪੀ ਯੋਗੇਸ਼ ਸ਼ਰਮਾ ਇਸ ਦੇ ਮੈਂਬਰ ਸਨ। SIT ਨੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਮਗਰੋਂ ਮਜੀਠੀਆ ਤੋਂ ਮਾਰਚ ’ਚ ਲਗਾਤਾਰ 2 ਦਿਨ 8-8 ਘੰਟੇ ਤੱਕ ਪੁੱਛ-ਪੜਤਾਲ ਕੀਤੀ ਸੀ।
ਕਾਂਗਰਸ ਸਰਕਾਰ ਦੌਰਾਨ ਦਸੰਬਰ 2021 ਦੌਰਾਨ ਮਜੀਠੀਆ ਖ਼ਿਲਾਫ਼ ਮਾਮਲਾ ਦਰਜ ਹੋਇਆ ਸੀ। ਹੁਣ ਇਸ ਦਰਜ ਮਾਮਲੇ ਦੀ ਜਾਂਚ ਲਈ ਇਹ 5ਵੀਂ SIT ਬਣਾਈ ਗਈ ਹੈ। ਨਵੀਂ ਸਿੱਟ ਦੇ ਗਠਨ ਸਬੰਧੀ ਹੁਕਮਾਂ ਦੀ ਕਾਪੀ ’ਚ ਕਿਹਾ ਗਿਆ ਹੈ ਕਿ ਜਾਂਚ ਬਿਊਰੋ ਦੇ ਡਾਇਰੈਕਟਰ ਦੇ ਦਫ਼ਤਰ ਨੇ FRI ਨੰਬਰ 2/2021 ਦੇ ਮਾਮਲੇ ਦੀ ਜਾਂਚ ਲਈ ਪ੍ਰਸ਼ਾਸਕੀ ਆਧਾਰ ’ਤੇ ਸਿੱਟ ਦਾ ਮੁੜ ਤੋਂ ਗਠਨ ਕੀਤਾ ਹੈ।