ਕਾਂਗਰਸ ਨੇ ਵਿਧਾਨ ਸਭਾ ਚ ਹੰਗਾਮੇ ਦੌਰਾਨ ਕੀਤਾ ਵਾਕਆਊਟ
ਚੰਡੀਗੜ੍ਹ- ਵਿਧਾਨ ਸਭਾ ਦੀ ਬਹਿਸ ਦਾ ਅੱਜ ਪੰਜਵਾਂ ਦਿਨ ਹੈ। ਜਿਸ ਦੌਰਾਨ ਵਿਧਾਨ ਸਭਾ ਚ ਮੁੜ ਹੰਗਾਮਾ ਹੋ ਚੁੱਕਾ ਹੈ। ਜਿਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿਧਾਇਕਾਂ ਨੇ ਵਿਧਾਨ ਸਭਾ ਚੋਂ ਵਾਕਆਊਟ ਕਰ ਦਿੱਤਾ ਹੈ। ਉਨ੍ਹਾਂ ਦੀ ਇਸ ਹਰਕਤ ਉੱਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਕਿਹਾ ਕਿ ਕੁਝ ਮਿੰਟ ਪਹਿਲਾਂ ਹੀ ਉਹ ਵਿਧਾਨ ਸਭਾ ਚ ਹਾਜ਼ਰ ਹੋਏ ਸਨ ਅਤੇ ਆਪਣੀ ਡਫਲੀ ਵਜਾ ਕੇ ਬਾਹਰ ਚਲੇ ਗਏ। ਅਜਿਹਾ ਹੋਣਾ ਵਿਧਾਨ ਸਭਾ ਦੀ ਮਰਿਆਦਾ ਨੂੰ ਭੰਗ ਕਰਦਾ ਹੈ। ਅਰੋੜਾ ਨੇ ਕਿਹਾ ਕਿ ਉਨ੍ਹਾਂ ਨੂੰ ਦੂਜਿਆਂ ਦੀ ਗੱਲ ਸੁਣਨ ਦੀ ਸਹਿਣਸ਼ੀਲਤਾ ਵੀ ਰੱਖਣੀ ਚਾਹੀਦੀ ਹੈ।
ਅਸਲ ਵਿੱਚ ਦੇਖਿਆ ਜਾਵੇ ਤਾਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪਦਮ ਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਖ਼ਿਲਾਫ਼ ਨਿੰਦਣਯੋਗ ਸ਼ਬਦ ਵਰਤਣ ਉੱਤੇ ਹੰਗਾਮਾ ਹੋ ਗਿਆ। ਬਾਜਵਾ ਜਿਉਂ ਹੀ ਅੱਜ ਸਦਨ ਵਿੱਚ ਬੋਲਣ ਲੱਗੇ ਉਦੋਂ ਹੀ ਆਪ ਦੀ ਮਹਿਲਾ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਉੱਠ ਕੇ ਇਤਰਾਜ਼ ਜਤਾ ਦਿੱਤਾ। ਜਿਸ ਤੋਂ ਬਾਜਵਾ ਨਿਰਾਸ਼ ਹੋ ਗਏ। ਉਨ੍ਹਾਂ ਕਿਹਾ ਕਿ ਇਹੋ ਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਵਿਰੋਧੀ ਧਿਰ ਦੇ ਨੇਤਾ ਦੇ ਅਹੁਦੇ ਤੋਂ ਹਟਾ ਦੇਣਾ ਹੀ ਬਿਹਤਰ ਹੈ। ਕਿਸੇ ਚੰਗੀ ਸੋਚ ਵਾਲੇ ਨੂੰ ਹੀ ਵਿਰੋਧੀ ਧਿਰ ਦਾ ਨੇਤਾ ਬਣਾਇਆ ਜਾਣਾ ਚਾਹੀਦਾ ਹੈ।
Read Also- ਪੰਜਾਬ ਵਿਧਾਨ ਸਭਾ ਚ ਗੂੰਜਿਆ ਸੋਲਰ ਪੈਨਲ ਦਾ ਮੁੱਦਾ
ਉਨ੍ਹਾਂ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਵਰਤੀ ਗਈ ਨਿੰਦਣਯੋਗ ਭਾਸ਼ਾ ਦਾ ਵਿਰੋਧ ਕੀਤਾ। ਬਾਜਵਾ ਨੇ ਕਿਹਾ ਕਿ ਮੈਂ ਜੋ ਕੁਝ ਕਿਹਾ ਸੀ ਅੱਜ ਵੀ ਉਸ ਉੱਤੇ ਕਾਇਮ ਹਾਂ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਠੇਕੇਦਾਰ ਹੈ। ਉਨ੍ਹਾਂ ਨੇ ਵਿਧਾਇਕਾ ਇੰਦਰਜੀਤ ਕੌਰ ਮਾਨ ਨੂੰ ਕਿਹਾ ਕਿ ਮੈਂ ਤੁਹਾਡੇ ਕਹਿਣ ਉੱਤੇ ਮੁਆਫ਼ੀ ਮੰਗ ਲਵਾਂਗਾ ਇਹ ਤੁਹਾਡਾ ਵਹਿਮ ਹੈ। ਇਸੇ ਦੌਰਾਨ ਹੀ ਉਨ੍ਹਾਂ ਦੀ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
Advertisement
