ਨਸ਼ਿਆਂ ਵਿਰੁੱਧ ਨਾਟਕ 'ਨਵੀਂ ਜ਼ਿੰਦਗੀ' ਦਾ ਮੰਚਨ
By NIRPAKH POST
On
ਬਰਨਾਲਾ, 14 ਅਪ੍ਰੈਲ
ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵਲੋਂ ਚਲਾਈ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਤਹਿਤ ਜ਼ਿਲ੍ਹਾ ਬਰਨਾਲਾ ਵਿੱਚ ਨਾਟਕਾਂ ਰਾਹੀਂ ਲੋਕਾਂ ਨੂੰ ਨਸ਼ਿਆਂ ਵਿਰੁੱਧ ਜਾਗਰੂਕ ਕੀਤਾ ਜਾ ਰਿਹਾ ਹੈ।
ਇਸ ਤਹਿਤ ਸੰਸਦ ਮੈਂਬਰ ਸ. ਗੁਰਮੀਤ ਸਿੰਘ ਮੀਤ ਹੇਅਰ ਦੇ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀ ਟੀ ਬੈਨਿਥ ਦੀ ਰਹਿਨੁਮਾਈ ਅਤੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ. ਸਤਵੰਤ ਸਿੰਘ ਦੀ ਅਗਵਾਈ ਹੇਠ ਮੁਹਿੰਮ ਜਾਰੀ ਹੈ।
ਇਸ ਤਹਿਤ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਅਤੇ ਗ੍ਰਾਮ ਪੰਚਾਇਤ ਝਲੂਰ ਵਲੋਂ ਲੋਕ ਭਲਾਈ ਵੈਲਫੇਅਰ ਸੁਸਾਇਟੀ ਦੇ ਸਹਿਯੋਗ ਨਾਲ ਪਿੰਡ ਝਲੂਰ ਵਿੱਚ "ਨਵੀਂ ਜ਼ਿੰਦਗੀ" ਨਾਟਕ ਕਰਾਇਆ ਗਿਆ। ਇਸ ਨਾਟਕ ਰਾਹੀਂ ਨਸ਼ਿਆਂ ਦੀ ਗ੍ਰਿਫ਼ਤ ਵਿਚ ਆਏ ਨੌਜਵਾਨ ਦੀ ਜਿੰਦਗੀ ਤੇ ਸੱਚੀ ਕਹਾਣੀ ਨਾਲ ਸਬੰਧਤ ਜੁੜੀ ਘਟਨਾ ਪੇਸ਼ ਕੀਤੀ ਗਈ।
ਇਸ ਤੋਂ ਇਲਾਵਾ ਲੋਕ ਭਲਾਈ ਵੈਲਫੇਅਰ ਸੁਸਾਇਟੀ ਵੱਲੋਂ ਪਿੰਡ ਸੰਧੂ ਕਲਾਂ, ਸਹਿਣਾ, ਪਿੰਡ ਮਾਂਗੇਵਾਲ ਅਤੇ ਠੁਲੀਵਾਲ ਵਿੱਚ ਵੀ ਨਾਟਕ ਕਰਵਾਇਆ ਗਿਆ।
Tags:
Advertisement
