ਸਰਕਾਰ ਦੀ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਨੂੰ ਲੋਕਾਂ ਵੱਲੋਂ ਮਿਲ ਰਿਹੈ ਭਰਵਾਂ ਹੁੰਗਾਰਾ

Date:

ਮੋਗਾ, 15 ਜਨਵਰੀ:
ਪੰਜਾਬ ਸਰਕਾਰ ਵੱਲੋਂ ਚਲਾਈ ਗਈ ‘ਬਿੱਲ ਲਿਆਓ, ਇਨਾਮ ਪਾਓ’ ਸਕੀਮ ਲੋਕਾਂ ਨੂੰ ਵਸਤੂਆਂ ਦੀ ਖਰੀਦ ਉਪਰੰਤ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ਉਪਰਾਲਾ ਹੈ। ਇਸ ਸਕੀਮ ਤਹਿਤ ਖਪਤਕਾਰਾਂ ਦੁਆਰਾ ਇਸ ਐਪ ਉਪਰ ਅਪਲੋਡ ਕੀਤੇ ਬਿਲਾਂ ਵਿਚੋਂ ਡਰਾਅ ਦੁਆਰਾ ਹਰ ਮਹੀਨੇ 1 ਲੱਖ ਰੁਪਏ ਤੱਕ ਦੇ ਨਕਦ ਇਨਾਮ ਦਿੱਤੇ ਜਾ ਰਹੇ ਹਨ। ਬਹੁਤ ਸਾਰੇ ਖਪਤਕਾਰ ਇਸ ਸਕੀਮ ਦਾ ਫਾਇਦਾ ਉਠਾ ਕੇ ਇਨਾਮ ਲੈ ਚੁੱਕੇ ਹਨ। ਇਹ ਸਕੀਮ ਖਪਤਕਾਰਾਂ ਨੂੰ ਵਸਤੂਆਂ ਦੀ ਖਰੀਦ ਦੇ ਸਮੇਂ ਡੀਲਰਾਂ ਤੋਂ ਬਿੱਲ ਪ੍ਰਾਪਤ ਕਰਨ ਲਈ ਜਾਗਰੂਕ ਕਰ ਰਹੀ ਹੈ। ਬਿਲ ਅਪਲੋਡ ਕਰਨ ਨਾਲ ਆਮ ਜਨਤਾ ਇਨਾਮ ਦੀ ਭਾਗੀਦਾਰ ਬਣਨ ਦੇ ਨਾਲ ਨਾਲ ਸਰਕਾਰੀ ਮਾਲੀਏ ਦੀ ਚੋਰੀ ਰੋਕਣ ਲਈ ਵੀ ਮੱਦਦਗਾਰ ਸਾਬਤ ਹੋ ਰਹੀ ਹੈ। ਇਸ ਸਕੀਮ ਨਾਲ ਆਮ ਜਨਤਾ ਵਿੱਚ ਵਸਤੂਆਂ ਦੀ ਖਰੀਦ ਤੋਂ ਬਾਅਦ ਬਿੱਲ ਲੈਣ ਦੇ ਉਤਸ਼ਾਹ ਵਿੱਚ ਭਾਰੀ ਵਾਧਾ ਹੋਇਆ ਹੈ।ਸਕੀਮ ਨੂੰ ਆਮ ਜਨਤਾ ਵੱਲੋਂ ਭਰਪੂਰ ਹੁੰਗਾਰਾ ਵੀ ਮਿਲ ਰਿਹਾ ਹੈ।
ਜਾਣਕਾਰੀ ਦਿੰਦਿਆਂ ਜੀ ਐਸ ਟੀ ਵਿਭਾਗ ਮੋਗਾ ਦੇ ਸਹਾਇਕ ਕਮਿਸ਼ਨਰ ਰਾਜ ਕਰ ਸ੍ਰੀ ਵੀਰ ਪ੍ਰਕਾਸ਼ ਸਿੰਘ ਨੇ  ਦੱਸਿਆ ਕਿ ‘ਮੇਰਾ ਬਿੱਲ’ ਐਪ ਰਾਹੀਂ ਲੋਕਾਂ ਨੂੰ ਇਨਾਮ ਤਾਂ ਦਿੱਤੇ ਹੀ ਜਾ ਰਹੇ ਹਨ ਨਾਲ ਹੀ ਇਨ੍ਹਾਂ  ਅਪਲੋਡ ਕੀਤੇ ਗਏ ਬਿੱਲਾਂ ਅਤੇ ਹੋਰ ਜਾਣਕਾਰੀ ਦੀ ਮੱਦਦ ਅਣ-ਰਜਿਸਟਰਡ ਫਰਮਾਂ ਅਤੇ ਜੀ.ਐਸ.ਟੀ. ਚੋਰੀ ਕਰਨ ਵਾਲਿਆਂ ਦੀ ਜਾਣਕਾਰੀ ਵੀ ਮਿਲ ਰਹੀ ਹੈ। ਐਪ ਉੱਪਰ ਅਪਲੋਡ ਕੀਤੇ ਬਿੱਲਾਂ ਨਾਲ ਮੋਗਾ ਦਫ਼ਤਰ ਵੱਲੋਂ ਉਹ ਡੀਲਰ ਜੋ ਪਿੱਛਲੇ ਕਈ ਮਹੀਨਿਆਂ ਤੋਂ ਵਿਕਰੀ ਕੀਤੇ ਮਾਲ ਦੇ ਕੱਚੇ ਬਿੱਲ ਕੱਟਕੇ ਟੈਕਸ ਦੀ ਚੋਰੀ ਕਰ ਰਹੇ ਸਨ ਉਨ੍ਹਾਂ ਵਪਾਰੀਆਂ ਦਾ ਡਾਟਾ ਅਤੇ ਰਿਟਰਨਾਂ ਚੈਕ ਕਰਕੇ ਨੋਟਿਸ ਜਾਰੀ ਕਰਕੇ ਬਣਦੀ ਕਾਰਵਾਈ ਕਰਨ ਉਪਰੰਤ ਬਣਦਾ ਟੈਕਸ ਤੇ ਜੁਰਮਾਨਾ ਵਸੂਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਇਸ ਐਪ ਰਾਹੀਂ ਕਈ ਅਣ-ਰਜਿਸਟਰਡ ਡੀਲਰਾਂ ਦਾ ਵੀ ਪਤਾ ਚਲਿਆ ਜੋ ਕਿ ਜੀ ਐਸ ਟੀ ਐਕਟ ਅਧੀਨ ਰਜਿਸਟ੍ਰੇਸ਼ਨ ਦੇ ਦਾਇਰੇ ਵਿੱਚ ਆਉਂਦੇ ਸਨ ਪ੍ਰੰਤੂ ਉਨ੍ਹਾਂ ਨੇ ਜੀ.ਐਸ.ਟੀ. ਰਜਿਸਟ੍ਰੇਸ਼ਨ ਪ੍ਰਾਪਤ ਨਹੀਂ ਕੀਤੀ ਹੋਈ ਸੀ, ਅਜਿਹੇ ਡੀਲਰਾਂ ਨੂੰ ਜੀ.ਐਸ.ਟੀ. ਐਕਟ-2017 ਦੀ ਉਲੰਘਣਾ ਕਰਨ ਕਾਰਨ ਨੋਟਿਸ ਜਾਰੀ ਕੀਤੇ ਗਏ ਅਤੇ 33 ਵਪਾਰੀਆਂ ਨੂੰ ਜਿਹਨਾਂ ਦੇ ਬਿੱਲ ਹੀ ਨਹੀਂ ਪਾਏ ਗਏ ਉਹਨਾਂ ਨੂੰ 5 ਲੱਖ 39 ਹਜਾਰ ਰੁਪਏ ਜੁਰਮਾਨਾ ਲਗਾਇਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਮੋਗਾ ਵਾਸੀ ਕੁਝ ਵੀ ਖ੍ਰੀਦਣ ਸਮੇਂ ਇਸਦਾ ਪੱਕਾ ਬਿੱਲ ਜਰੂਰ ਲੈਣ ਅਤੇ ਇਸਨੂੰ ਮੇਰਾ ਬਿੱਲ ਐਪ ਤੇ ਜਰੂਰ ਅਪਲੋਡ ਕਰਨ।  

Share post:

Subscribe

spot_imgspot_img

Popular

More like this
Related