ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ ਇਹ ਵਹਿਮ ਕੱਢੋ ਕਿ ਅਸੀਂ ਹਿੰਦੂ ਆਂ, ਸਿੱਖ ਆਂ, ਮੁਸਲਮਾਨ ਹਾਂ।

We became paranoid

ਪਹਿਲਾਂ ਲੋਕਾਂ ਦੇ ਦਿਲਾਂ ਦਿਮਾਗ਼ਾਂ ਚੋਂ ਇਹ ਵਹਿਮ ਕੱਢੋ ਕਿ ਅਸੀਂ ਹਿੰਦੂ ਆਂ, ਮੁਸਲਮਾਨ ਹਾਂ। ਅਸਲੀਅਤ ਇਹ ਹੈ ਕਿ

ਅਸੀਂ ਭੁੱਖੇ ਹਾਂ,

ਬੇਰੁਜ਼ਗਾਰ ਹਾਂ,

ਨਸ਼ੇੜੀ ਹਾਂ,

ਲਾਚਾਰ ਹਾਂ,

ਅੰਧਵਿਸ਼ਵਾਸੀ ਹਾਂ ,

ਬੇਵਕੂਫ਼ ਹਾਂ,

ਬੀਮਾਰ ਹਾਂ

ਸਰੀਰੋਂ ਵੀ ਤੇ ਮਨੋਂ ਵੀ।

ਅਸੀਂ ਪੈਰਾਨੋਇਡ ਬਣਾ ਦਿੱਤੇ ਗਏ ਹਾਂ!*

ਸਾਨੂੰ ਇਕ ਦੂਜੇ ਕੋਲੋ ਡਰਾਇਆ ਜਾ ਰਿਹਾ ਹੈ। ਅਤੇ

*ਡਰੀ ਜਾਂਦੇ ਹਾਂ ਗੈਰਹਾਜ਼ਰ ਦੁਸ਼ਮਣਾ ਤੋਂ ਹੀ, ਤਸੱਵਰੀ ਦੁਸ਼ਮਣਾਂ ਤੋਂ ਹੀ, ਆਪਣੇ ਆਪ ਤੋਂ ਹੀ*।

*ਧਰਮਾਂ ਵਾਲਿਆਂ ਵੱਲੋਂ

ਅਸੀਂ ਹੰਕਾਰੀ ਬਣਾ ਦਿੱਤੇ ਗਏ ਹਾਂ। ਵਹਿਮ ਹੋ ਗਿਆ ਹੈ

ਸਾਨੂੰ ਸਭ ਨੂੰ ਹਿੰਦੂਆਂ ,ਮੁਸਲਮਾਨਾਂ, ਪੁਜਾਰੀਆਂ, ਮਹੰਤਾਂ ਨੂੰ ਕਿ ਸਾਡੇ ਤੋਂ ਉੱਪਰ ਕੁਝ ਨਹੀਂ, ਕੋਈ ਨਹੀਂ, ਕਿਉਂਕਿ

ਅਸੀਂ ਹਿੰਦੂ ਮੁਸਲਮਾਨ ਬਣ ਗਏ ਹਾਂ, ਬੰਦੇ ਨਹੀਂ ਰਹੇ!*

*ਅਸੀਂ ਅੰਨ੍ਹੇ ਬੋਲ਼ੇ ਹਾਂ.

ਸਾਡੇ ਦਿਮਾਗਾਂ ਦੁਆਲ਼ੇ ਪਲਸਤਰ ਹੈ। ਇਸ ਲਈ ਪਹਿਲਾਂ ਇਹ ਵਹਿਮ ਕੱਢੋ ਕਿ ਹਿੰਦੂ ਖਾ ਜਾਣਗੇ,

ਮੁਸਲਮਾਨ ਖਾ ਜਾਣਗੇ।

ਇਹ ਸਮਝੋ/ਸਮਝਾਓ ਕਿ ਭੁੱਖ ਖਾ ਜਾਵੇਗੀ

ਸਾਨੂੰ, ਨਸ਼ੇ ਖਾ ਜਾਣਗੇ,

ਸਿਆਸਤ ਖਾ ਜਾਵੇਗੀ

ਸਾਨੂੰ, ਫਿਰਕਪ੍ਰਸਤੀ ਸਰਕਾਰੀ ਵਰਦੀ ਧਾਰੀ ਅੱਤਵਾਦ ਤੇ ਧਾਰਮਿਕ ਮੂਲਵਾਦ ਖਾ ਜਾਵੇਗਾ, ਹੰਕਾਰ ਖਾ ਜਾਵੇਗਾ ਸਾਨੂੰ, ਬੇਰੁਜ਼ਗਰੀ ਰਿਸ਼ਵਤਖੋਰੀ ਖਾ ਜਾਵੇਗੀ*..

*ਜ਼ਿੰਦਗੀ ਜ਼ਿੰਦਾਬਾਦ*

ਮੁਕਦੀ ਗਲ ਅਸੀ ਸਿਰਫ ਬੰਦੇ ਹਾ

also read:ਪਿੰਡ ਗਿੱਲ ਚ 17 ,18,19 ਮਾਰਚ ਨੂੰ ਹੋਣ ਵਾਲੇ ਖੇਡ ਮੇਲੇ ਦੀਆਂ ਤਿਆਰੀਆਂ ਜ਼ੋਰਾਂ ਤੇ

[wpadcenter_ad id='4448' align='none']