ਹਵਾ 'ਚ ਉੱਡਦਾ ਹੈਲੀਕਾਪਟਰ ਹੋ ਗਿਆ ਕ੍ਰੈਸ਼! ਸਿੱਧਾ ਡਿੱਗਿਆ ਨਦੀ 'ਚ, ਕਈ ਲੋਕਾਂ ਦੇ ਨਿਕਲੇ ਸਾਹ
By Nirpakh News
On
ਅਮਰੀਕਾ ਦੇ ਨਿਊਯਾਰਕ ਵਿੱਚ ਵੀਰਵਾਰ ਨੂੰ ਇੱਕ ਹੈਲੀਕਾਪਟਰ ਹਡਸਨ ਨਦੀ ਵਿੱਚ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਹੈਲੀਕਾਪਟਰ ਵਿੱਚ ਬੈਠੇ ਸਾਰੇ 6 ਲੋਕਾਂ ਦੀ ਮੌਤ ਹੋ ਗਈ।
ਇਨ੍ਹਾਂ ਵਿੱਚ ਇੰਜੀਨੀਅਰਿੰਗ ਕੰਪਨੀ ਸੀਮੇਂਸ ਦੇ ਸੀਈਓ ਅਗਸਟਿਨ ਐਸਕੋਬਾਰ, ਉਨ੍ਹਾਂ ਦੀ ਪਤਨੀ ਮਰਸ ਕੈਂਪਰੂਬੀ ਅਤੇ ਉਨ੍ਹਾਂ ਦੇ ਤਿੰਨ ਬੱਚੇ ਸ਼ਾਮਲ ਹਨ। ਬੱਚੇ 4, 5 ਅਤੇ 11 ਸਾਲ ਦੇ ਸਨ। ਇਹ ਪਰਿਵਾਰ ਸਪੇਨ ਤੋਂ ਸੀ।
ਹੈਲੀਕਾਪਟਰ ਦਾ 36 ਸਾਲਾ ਪਾਇਲਟ ਵੀ ਉਸ ਦੇ ਨਾਲ ਮਾਰਿਆ ਗਿਆ। ਪਾਇਲਟ ਦਾ ਨਾਮ ਅਜੇ ਤੱਕ ਸਾਹਮਣੇ ਨਹੀਂ ਆਇਆ ਹੈ।