ਕੀ ਦੀਪਿਕਾ ਪਾਦੁਕੋਣ ‘ਤੇ ਕੈਟਰੀਨਾ ਕੈਫ ਦੇ ਲੁੱਕ ਨੂੰ ਆਲੀਆ ਭੱਟ ਨੇ ਮੇਟ ਗਾਲਾ ‘ਚ ਕੀਤਾ ਹੈ ਕਾਪੀ?

Alia Bhatt Look

Alia Bhatt Look

ਬਾਲੀਵੁੱਡ ਅਭਿਨੇਤਰੀ ਆਲੀਆ ਭੱਟ ਆਪਣੀ ਮੇਟ ਗਾਲਾ ਵਾਕ ਕਾਰਨ ਮੰਗਲਵਾਰ ਸਵੇਰ ਤੋਂ ਹੀ ਸੋਸ਼ਲ ਮੀਡੀਆ ‘ਤੇ ਟ੍ਰੈਂਡ ਕਰ ਰਹੀ ਹੈ। ਇਸ ਦੌਰਾਨ ਆਲੀਆ ਭੱਟ ਨੇ ਵ੍ਹਾਈਟ ਅਤੇ ਗ੍ਰੀਨ ਕਾਰਪੇਟ ‘ਤੇ ਆਪਣਾ ਜਲਵਾ ਬਿਖੇਰਿਆ। ਆਲੀਆ ਨੇ ਇਸ ਈਵੈਂਟ ਲਈ ਨਾ ਤਾਂ ਪੱਛਮੀ ਲੁੱਕ ਅਤੇ ਨਾ ਹੀ ਕੋਈ ਅਜੀਬ ਸਟਾਈਲ ਚੁਣਿਆ, ਸਗੋਂ ਉਸ ਨੇ ਆਪਣੇ ਭਾਰਤੀ ਸੱਭਿਆਚਾਰ ਨੂੰ ਚੁਣਿਆ।

ਅਦਾਕਾਰਾ ਨੇ ਮਸ਼ਹੂਰ ਡਿਜ਼ਾਈਨਰ ਸਬਿਆਸਾਚੀ ਦੁਆਰਾ ਡਿਜ਼ਾਈਨ ਕੀਤੀ ਸਾੜ੍ਹੀ ਪਹਿਨੀ ਸੀ, ਜਿਸ ‘ਚ ਉਹ ਬੇਹੱਦ ਖੂਬਸੂਰਤ ਲੱਗ ਰਹੀ ਸੀ। ਦੂਜੇ ਪਾਸੇ ਰਾਹਾ ਕਪੂਰ ਦੀ ਮਾਂ ਦੇ ਇਸ ਲੁੱਕ ਦੀ ਤੁਲਨਾ ਕੈਟਰੀਨਾ ਕੈਫ ਅਤੇ ਦੀਪਿਕਾ ਪਾਦੁਕੋਣ ਨਾਲ ਕੀਤੀ ਜਾ ਰਹੀ ਹੈ।

ਯੂਜ਼ਰਜ਼ ਨੇ ਆਲੀਆ ਦੇ ਲੁੱਕ ਨੂੰ ਦੱਸਿਆ ਕਾਪੀ

ਮੇਟ ਗਾਲਾ 2024 ਨਿਊਯਾਰਕ ਸਿਟੀ ਦੇ ਮੈਟਰੋਪੋਲੀਟਨ ਮਿਊਜ਼ੀਅਮ ਆਫ਼ ਆਰਟ ਵਿੱਚ ਆਯੋਜਿਤ ਕੀਤਾ ਗਿਆ ਸੀ। ਇਹ ਸਮਾਗਮ ਪਿਛਲੇ 76 ਸਾਲਾਂ ਤੋਂ ਨਿਊਯਾਰਕ ਵਿੱਚ ਹੋ ਰਿਹਾ ਹੈ। ਇਸ ਈਵੈਂਟ ‘ਚ ਦੁਨੀਆ ਭਰ ਦੇ ਵੱਡੇ ਸਿਤਾਰੇ ਸ਼ਿਰਕਤ ਕਰਦੇ ਹਨ। ਅਜਿਹੇ ‘ਚ ਭਾਰਤੀ ਅਭਿਨੇਤਰੀ ਆਲੀਆ ਭੱਟ ਨੇ ਵੀ ਦੂਜੀ ਵਾਰ ਇਸ ਈਵੈਂਟ ‘ਚ ਸ਼ਿਰਕਤ ਕੀਤੀ। ਉਸ ਦਾ ਦੇਸੀ ਅਵਤਾਰ ਮਿੰਟ ਗ੍ਰੀਨ ਕਲਰ ਦੀ ਸਾੜ੍ਹੀ ਵਿੱਚ ਵਿਦੇਸ਼ੀ ਧਰਤੀ ‘ਤੇ ਦੇਖਿਆ ਗਿਆ ਸੀ। ਪਰ ਕੁਝ ਯੂਜ਼ਰਜ਼ ਦਾ ਕਹਿਣਾ ਹੈ ਕਿ ਇਹ ਸਾੜ੍ਹੀ ਬਿਲਕੁਲ ਦੀਪਿਕਾ ਅਤੇ ਕੈਟਰੀਨਾ ਦੀ ਕਾਪੀ ਹੈ।

ਆਲੀਆ ਭੱਟ ਦਾ ਮੇਟ ਗਾਲਾ ਲੁੱਕ ਦੇਖ ਕੇ ਯੂਜ਼ਰਜ਼ ਨੂੰ ਦੀਪਿਕਾ ਪਾਦੁਕੋਣ ਦਾ 7 ਸਾਲ ਪੁਰਾਣਾ ਲੁੱਕ ਯਾਦ ਆ ਗਿਆ। 2017 ਵਿੱਚ, ਦੀਪਿਕਾ ਨੇ ਮਰਾਠੀ ਫਿਲਮਫੇਅਰ ਅਵਾਰਡਸ ਵਿੱਚ ਇਸੇ ਤਰ੍ਹਾਂ ਦੀ ਸਬਿਆਸਾਚੀ ਸਾੜ੍ਹੀ ਪਹਿਨੀ ਸੀ। ਅਭਿਨੇਤਰੀ ਦੀ ਸਾੜ੍ਹੀ ਬੇਬੀ ਪਿੰਕ ਕਲਰ ਦੀ ਸੀ ਪਰ ਆਲੀਆ ਦੀ ਸਾੜ੍ਹੀ ਮਿੰਟ ਗਰੀਨ ਕਰਲ ਦੀ ਸੀ।

ਦੀਪਿਕਾ ਪਾਦੁਕੋਣ ਤੋਂ ਬਾਅਦ ਕੈਟਰੀਨਾ ਕੈਫ ਵੀ ਸਾਲ 2021 ‘ਚ ਇਸੇ ਸਾੜ੍ਹੀ ਲੁੱਕ ‘ਚ ਨਜ਼ਰ ਆਈ ਸੀ। ਆਪਣੇ ਵਿਆਹ ਦੇ ਦਿਨ, ਉਸਨੇ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਇਸ ਸਬਿਆਸਾਚੀ ਸਾੜ੍ਹੀ ਵਿੱਚ ਇੱਕ ਸ਼ਾਨਦਾਰ ਫੋਟੋਸ਼ੂਟ ਕਰਵਾਇਆ ਸੀ। ਕੈਟ ਦੀ ਸਾੜ੍ਹੀ ਵੀ ਪਿੰਕ ਵਿੰਟੇਜ ਕਲਰ ਦੀ ਸੀ।

READ ALSO : ਨਾਮਜ਼ਦਗੀ ਭਰਨ ਲਈ ਊਠ ਗੱਡੀ ‘ਤੇ ਹਰਿਆਣਾ ਪਹੁੰਚੇ ਉਮੀਦਵਾਰ

Alia Bhatt Look

[wpadcenter_ad id='4448' align='none']