ਦੋਹਰੇ ਕਤਲਕਾਂਡ ਨਾਲ ਦਹਿਲਿਆ ਪੰਜਾਬ: ਅਣਪਛਾਤਿਆਂ ਨੇ ਘਰ ਵਿਚ ਦਾਖਲ ਹੋ ਕੇ ਬਜ਼ੁਰਗਾਂ ’ਤੇ ਕੀਤਾ ਹਮਲਾ
By Nirpakh News
On
Double murder in Mansa
Double murder in Mansa
ਜ਼ਿਲ੍ਹਾ ਮਾਨਸਾ ਦੇ ਪਿੰਡ ਅਹਿਮਦਪੁਰ ਵਿਚ ਦੋਹਰੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਥੇ ਅਣਪਛਾਤੇ ਲੋਕਾਂ ਨੇ ਘਰ ਵਿਚ ਦਾਖਲ ਹੋ ਕੇ ਇਕ ਬਜ਼ੁਰਗ ਔਰਤ ਅਤੇ ਵਿਅਕਤੀ ਦਾ ਤੇਜ਼ਧਾਰ ਹਥਿਆਰਾਂ ਕਤਲ ਕਰ ਦਿਤਾ।
ਇਹ ਦੋਵੇਂ ਬਜ਼ੁਰਗ ਗੁਆਂਢੀ ਸਨ ਅਤੇ ਰਿਸ਼ਤੇ ਵਿਚ ਦਿਉਰ ਭਰਜਾਈ ਸਨ। ਫਿਲਹਾਲ ਇਸ ਮਾਮਲੇ ’ਚ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਜਾਂਚ ਸ਼ੁਰੂ ਕਰ ਦਿਤੀ ਹੈ।
ਇਸ ਘਟਨਾ ਤੋਂ ਬਾਅਦ ਪਿੰਡ ਚ ਦਹਿਸ਼ਤ ਦਾ ਮਾਹੌਲ ਹੈ।

READ ALSO:ਪੰਜਾਬ-ਹਰਿਆਣਾ ‘ਚ NIA ਦਾ ਛਾਪਾ: ਸੋਨੀਪਤ ‘ਚ ਸਿੱਧੂ ਮੂਸੇਵਾਲਾ ਦੇ ਸ਼ੂਟਰ ਅੰਕਿਤ-ਫੌਜੀ ਦੇ ਘਰ ਪਹੁੰਚੀ ਟੀਮ..
ਮ੍ਰਿਤਕਾਂ ਦੀ ਪਛਾਣ ਅਨੁਸਾਰ ਜਗੀਰ ਸਿੰਘ (62) ਅਤੇ ਰਣਜੀਤ ਕੌਰ (60) ਵਜੋਂ ਹੋਈ ਹੈ। ਇਸ ਘਟਨਾ ਨੂੰ ਅੰਜਾਮ ਕਿਉਂ ਦਿਤਾ ਗਿਆ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਫਿਲਹਾਲ ਥਾਣਾ ਸਿਟੀ ਬੁਢਲਾਡਾ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ।
Double murder in Mansa