ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ
Meet Hayer Wedding Photos:
Meet Hayer Wedding Photos:
ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਡਾ: ਗੁਰਵੀਨ ਕੌਰ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਦੱਸ ਦਈਏ ਕਿ ਚੰਡੀਗੜ੍ਹ ਵਿਖੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਹੋਈ ਆਨੰਦ ਕਾਰਜ ਦੀ ਰਸਮ ਅਦਾ ਹੋਈ ਹੈ। ਉਨ੍ਹਾਂ ਦੇ ਆਨੰਦ ਕਾਰਜ ਭਾਈ ਬਲਵਿੰਦਰ ਸਿੰਘ ਰੰਗੀਲਾ ਜੀ ਨੇ ਸ਼ਬਦ ਕੀਰਤਨ ਕਰਕੇ ਕਰਵਾਏ।
ਇਹ ਵੀ ਪੜ੍ਹੋ: ਅੱਜ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ ਮੇਰਠ ਦੀ ਡਾ: ਗੁਰਵੀਨ ਕੌਰ ਨਾਲ ਕਰਨਗੇ ਵਿਆਹ, ਤਿਆਰੀਆਂ ਮੁਕੰਮਲ
ਅੱਜ ਦਾ ਸਮਾਗਮ ਮੋਹਾਲੀ ਦੇ ਨਵਾਂਗਾਓਂ ਸਥਿਤ ਇੱਕ ਰਿਜ਼ੋਰਟ ਵਿੱਚ ਹੋਇਆ ਹੈ। ਡਾ: ਗੁਰਵੀਨ ਕੌਰ ਮੇਰਠ ਦੇ ਗੋਡਵਿਨ ਗਰੁੱਪ ਦੇ ਡਾਇਰੈਕਟਰ ਭੁਪਿੰਦਰ ਸਿੰਘ ਬਾਜਵਾ ਦੀ ਧੀ ਹੈ। ਦੋਵਾਂ ਦੀ ਪਿਛਲੇ ਹਫਤੇ ਐਤਵਾਰ ਨੂੰ ਮੇਰਠ ‘ਚ ਮੰਗਣੀ ਹੋਈ ਸੀ। ਗੁਰਵੀਨ ਕੌਰ ਮੇਦਾਂਤਾ ਹਸਪਤਾਲ, ਗੁਰੂਗ੍ਰਾਮ ਵਿੱਚ ਇੱਕ ਰੇਡੀਓਲੋਜਿਸਟ ਵਜੋਂ ਕੰਮ ਕਰ ਰਹੀ ਹੈ। ਗੁਰਮੀਤ ਸਿੰਘ ਪੰਜਾਬ ਦੀ ‘ਆਪ’ ਸਰਕਾਰ ‘ਚ ਖੇਡ ਮੰਤਰੀ ਹਨ।
ਹੁਣ ਦੇਖੋ ਵਿਆਹ ਦੀਆਂ ਤਸਵੀਰਾਂ…







Meet Hayer Wedding Photos: