ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਔਰਤਾਂ, ਬੇਰੁਜ਼ਗਾਰਾਂ ਅਤੇ ਬਜ਼ੁਰਗਾਂ ਦੇ ਵਿਕਾਸ ਲਈ ਅਣਥੱਕ ਯਤਨ ਕਰ ਰਹੀ ਹੈ। ਇਸ ਸੰਦਰਭ ਵਿੱਚ ਸੁਕੰਨਿਆ ਸਮ੍ਰਿਧੀ ਯੋਜਨਾ, 3 ਸਾਲਾ ਦੀ ਟਾਈਮ ਡਿਪਾਜ਼ਿਟ ਆਦਿ ਵਰਗੀਆਂ ਕੁਝ ਛੋਟੀਆਂ ਬੱਚਤ ਯੋਜਨਾਵਾਂ ਦੀਆਂ ਵਿਆਜ ਦਰਾਂ ਵਿੱਚ ਵਾਧਾ ਕਰਨ ਦਾ ਫੈਸਲਾ ਕੀਤਾ ਗਿਆ ਹੈ।
ਜਾਣਕਾਰੀ ਦਿੰਦੇ ਹੋਏ ਕੇਂਦਰੀ ਵਿੱਤ ਮੰਤਰਾਲੇ ਨੇ ਇਕ ਨੋਟੀਫਿਕੇਸ਼ਨ ‘ਚ ਕਿਹਾ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਅਤੇ ਤਿੰਨ ਸਾਲ ਦੀ ਜਮ੍ਹਾ ਯੋਜਨਾ ‘ਤੇ ਵਿਆਜ ਵਧਾਇਆ ਗਿਆ ਹੈ। ਨਾਲ ਹੀ ਕਈ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।Modi government’s big gift
ਕੇਂਦਰ ਸਰਕਾਰ ਨੇ ਹੁਣ ਸੁਕੰਨਿਆ ਸਮ੍ਰਿਧੀ ਯੋਜਨਾ ਦੀ ਵਿਆਜ ਦਰ ਘਟਾ ਕੇ 8.2 ਫੀਸਦੀ ਕਰ ਦਿੱਤੀ ਹੈ। ਜਦੋਂ ਕਿ 3 ਸਾਲਾ ਦੀ ਟਾਈਮ ਡਿਪਾਜ਼ਿਟ ਨੂੰ ਵਧਾ ਕੇ 7.1 ਫੀਸਦੀ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪਹਿਲਾਂ ਸੁਕੰਨਿਆ ਸਮ੍ਰਿਧੀ ਯੋਜਨਾ ਦਾ ਵਿਆਜ 8 ਫੀਸਦੀ ਅਤੇ ਤਿੰਨ ਸਾਲ ਦੇ ਟੀਡੀ ਦਾ ਵਿਆਜ 7.1 ਫੀਸਦੀ ਸੀ। ਪਿਛਲੇ ਤਿੰਨ ਸਾਲਾਂ ਵਿੱਚ ਪਬਲਿਕ ਪ੍ਰੋਵੀਡੈਂਟ ਫੰਡ ਦੇ ਵਿਆਜ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ।Modi government’s big gift
also read :- ਵਲਟੋਹਾ ਵੱਲੋਂ ਆਪ MLA ਬਲਜਿੰਦਰ ਕੌਰ ਖਿਲਾਫ ਕਾਰਵਾਈ ਦੀ ਮੰਗ
ਸਾਲ 2020 ਦੇ ਅਪ੍ਰੈਲ-ਜੂਨ ਵਿੱਚ PPF ਦੇ ਵਿਆਜ ਵਿੱਚ ਬਦਲਾਅ ਹੋਇਆ ਸੀ। ਫਿਰ ਇਸ ਨੂੰ 7.9 ਫੀਸਦੀ ਤੋਂ ਘਟਾ ਕੇ 7.1 ਫੀਸਦੀ ਕਰ ਦਿੱਤਾ ਗਿਆ। ਤੁਹਾਨੂੰ ਦੱਸ ਦਈਏ ਕਿ ਇਸ ਐਲਾਨ ਤੋਂ ਪਹਿਲਾਂ ਕੇਂਦਰ ਸਰਕਾਰ ਦੀ ਸਮਾਲ ਸੇਵਿੰਗ ਸਕੀਮ ਦੀਆਂ ਵਿਆਜ ਦਰਾਂ 4 ਫੀਸਦੀ ਤੋਂ 8.2 ਫੀਸਦੀ ਦੇ ਵਿਚਕਾਰ ਸਨ।Modi government’s big gift