ਸੰਗਰੂਰ ਚ ਪੁਲਿਸ ਦੀ ਵੱਡੀ ਕਾਰਵਾਈ ! ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੀ ਜ਼ਮੀਨ, ਬੈਂਕ ਖਾਤੇ ਅਤੇ ਘਰ ਕੀਤਾ ਗਿਆ ਜ਼ਬਤ

 ਸੰਗਰੂਰ ਚ ਪੁਲਿਸ ਦੀ ਵੱਡੀ ਕਾਰਵਾਈ ! ਨਸ਼ਾ ਤਸਕਰੀ ਕਰਨ ਵਾਲੇ ਪਰਿਵਾਰ ਦੀ ਜ਼ਮੀਨ, ਬੈਂਕ ਖਾਤੇ ਅਤੇ ਘਰ ਕੀਤਾ ਗਿਆ ਜ਼ਬਤ

ਪੰਜਾਬ ਸਰਕਾਰ ਯੁੱਧ ਨਸ਼ਿਆਂ ਵਿਰੁੱਧ ਲਗਾਤਾਰ ਇਕ ਤੋਂ ਬਾਅਦ ਇਕ ਵੱਡਾ ਐਕਸ਼ਨ ਲੈ ਰਹੀ ,ਕਿਸੇ ਵੀ ਹਾਲਤ 'ਚ ਹੁਣ ਨਸ਼ਾ ਤਸਕਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ ਹੁਣ ਤਕ ਸੈਕੜੇ ਨਸ਼ਾ ਤਸਕਰਾਂ ਤੇ ਪੁਲਿਸ ਦੇ ਵਲੋਂ ਕਾਰਵਾਈ ਅਮਲ ਦੇ ਵਿਚ ਲਿਆਂਦੀ ਗਈ ਹੈ ,ਕਈ ਵੱਡੇ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਕੀਤੀ ਹੈ ਅਤੇ  ਜਾਇਦਾਦ ਵੀ ਸੀਜ਼ ਕੀਤੀ ਗਈ ,ਇਸ ਯੁੱਧ ਦੇ ਵਿਚ ਹੁਣ ਮੌਜੂਦਾ ਸਰਪੰਚਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤਾਂ ਤਾਜਾ ਮਾਮਲਾ ਜਿਲ੍ਹਾ ਸੰਗਰੂਰ ਦੇ ਪਿੰਡ ਰਾਏਧਰਾਣਾ ਤੋਂ ਸਾਹਮਣੇ ਆਇਆ  ਹੈ , ਜਿਥੇ ਪਿੰਡ ਦੇ ਨਵੇਂ ਚੁਣੇ ਸਰਪੰਚ ਅਤੇ ਸਾਬਕਾ ਫੌਜੀ ਗੁਰਜੀਤ ਸਿੰਘ ਉਰਫ ਭੂਰਾ ਜਿਹੜਾ ਕਿ ਨਸ਼ਾ ਤਸਕਰੀ ਦੇ ਮਾਮਲੇ ਚ ਪਹਿਲਾ ਹੀ ਜੇਲ ਚ ਬੰਦ ਹੈ ਤੇ ਹੁਣ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਨਸ਼ਾ ਤਸਕਰ ਦੀ 27 ਕਨਾਲ ਜਮੀਨ , ਇਕ ਟਰੈਕਟਰ ,ਦੇ ਨਾਲ ਨਾਲ ਉਸਦੇ ਅਤੇ ਉਸਦੀ ਪਤਨੀ ਜਿਹੜੀ ਕਿ ਆਂਗਣਵਾੜੀ ਮੁਲਾਜਮ ਹੈ ਦੇ ਬੈਂਕ ਖਾਤੇ ਵੀ ਸੀਜ਼ ਕਰ ਦਿਤੇ ਹਨ |

ਜਿਕਰਯੋਗ ਹੈ ਭੂਰੇ ਫ਼ੌਜੀ ਦੇ ਖਿਲਾਫ ਨਸ਼ਾ ਤਸਕਰੀ ਦੇ 3 ਮਾਮਲੇ ਦਰਜ ਹਨ , ਇਕ ਪਾਸੇ ਜਿਥੇ ਫੋਜੀ ਦੇਸ਼ ਦੀ ਸੇਵਾ ਕਰਦੇ ਹਨ ਓਥੇ ਦੂਜੇ ਪਾਸੇ ਭੂਰੇ ਫੋਜੀ ਵਰਗੇ ਤਸਕਰ ਨੌਜਵਾਨਾਂ ਨੂੰ ਨਸ਼ੇ ਦੀ ਦਲਦਲ ਵਿਚ ਫਸਾ ਕੇ ਓਹਨਾ ਦੀ ਜਿੰਦਗੀ ਬਰਬਾਦ ਕਰ ਰਹੇ ਹਨ , ਅਤੇ ਨਸ਼ਾ ਤਸਕਰੀ ਤੋਂ ਕਮਾਏ ਹੋਏ ਪੈਸੇ ਦੇ ਜ਼ੋਰ ਤੇ ਪਿੰਡ ਦੀ ਸਰਪੰਚੀ ਵੀ ਹਾਸਿਲ ਕਰ ਲੈਂਦੇ ਹਨ |

ਜ਼ਿਲ੍ਹਾ ਸੰਗਰੂਰ ਵਿੱਚ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀ ਅਗਵਾਈ ਹੇਠ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸੰਗਰੂਰ ਪੁਲਿਸ ਲਗਾਤਾਰ ਸਰਗਰਮ ਹੈ। ਸੰਗਰੂਰ ਪੁਲਿਸ ਵੱਲੋਂ ਜਿੱਥੇ ਇਸ ਮੁਹਿੰਮ ਤਹਿਤ ਨਸ਼ਾ ਤਸਕਰਾਂ ਨੂੰ ਸਲਾਖਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ ਉੱਥੇ ਨਾਲ ਹੀ ਨਸ਼ਿਆਂ ਦੇ ਕਾਲੇ ਕਾਰੋਬਾਰ ਰਾਹੀਂ ਬਣਾਈ ਗਈ ਪ੍ਰੋਪਰਟੀ ਨੂੰ ਫਰੀਜ ਕਰਨ ਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। 

Read Also : ਨਸ਼ਿਆਂ ਵਿਰੁੱਧ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਮੋਹਾਲੀ ਪੁਲਿਸ ਵੱਲੋਂ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਿਆ

ਅੱਜ ਐਸ.ਐਸ.ਪੀ ਸਰਤਾਜ ਸਿੰਘ ਚਾਹਲ ਦੀਆਂ ਹਦਾਇਤਾਂ ਤੇ ਅਮਲ ਕਰਦਿਆਂ ਐਸ.ਪੀ ਨਵਰੀਤ ਸਿੰਘ ਵਿਰਕ ਦੀ ਅਗਵਾਈ ਅਤੇ ਡੀ.ਐਸ.ਪੀ ਦੀਪਇੰਦਰਪਾਲ ਸਿੰਘ ਜੇਜੀ ਅਤੇ ਐਸ.ਐਚ.ਓ ਰਣਬੀਰ ਸਿੰਘ ਦੀ ਮੌਜੂਦਗੀ ਵਿੱਚ ਲਹਿਰਾ ਪੁਲਿਸ ਸਟੇਸ਼ਨ ਦੀ ਟੀਮ ਵੱਲੋਂ ਪਿੰਡ ਰਾਏਧਰਾਣਾ ਦੇ ਇੱਕ ਨਸ਼ਾ ਤਸਕਰ ਗੁਰਜੀਤ ਸਿੰਘ ਉਰਫ ਭੂਰਾ ਫੌਜੀ ਦੇ ਘਰ ਦੇ ਗੇਟ ਅੱਗੇ  ਪ੍ਰੋਪਰਟੀ ਨੂੰ ਫਰੀਜ ਕਰਨ ਦਾ ਆਰਡਰ ਚਿਪਕਾਇਆ ਗਿਆ।

WhatsApp Image 2025-03-04 at 1.43.01 PM

 ਇਸ ਬਾਰੇ ਜਾਣਕਾਰੀ ਦਿੰਦਿਆਂ ਐਸ.ਪੀ (ਪੀ.ਬੀ.ਆਈ) ਨਵਰੀਤ ਸਿੰਘ ਵਿਰਕ ਨੇ ਦੱਸਿਆ ਕਿ ਪਿੰਡ ਰਾਏਧਰਾਣਾ ਦਾ ਮੌਜੂਦਾ ਸਰਪੰਚ ਗੁਰਜੀਤ ਸਿੰਘ ਉਰਫ ਭੂਰਾ ਫੌਜੀ  ਐਨ.ਡੀ.ਪੀ.ਐਸ ਐਕਟ ਦੇ ਮਾਮਲਿਆਂ ਤਹਿਤ ਜੇਲ ਵਿੱਚ ਬੰਦ ਹੈ ਅਤੇ ਕੰਪੀਟੈਂਟ ਅਥਾਰਟੀ ਦਿੱਲੀ ਵੱਲੋਂ ਪ੍ਰਾਪਤ ਆਰਡਰਾਂ ਦੀ ਕਾਪੀ ਗੇਟ ਨੇੜੇ ਚਿਪਕਾਉਂਦੇ ਹੋਏ ਪ੍ਰੋਪਰਟੀ ਨੂੰ ਫਰੀਜ ਕਰਨ ਸਬੰਧੀ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਜਿਸ ਤਹਿਤ ਉਸ ਦੀ 27 ਕਨਾਲ ਪ੍ਰੋਪਰਟੀ, ਉਸਦੇ ਅਤੇ ਪਰਿਵਾਰਿਕ ਮੈਂਬਰਾਂ ਦੇ ਬੈਂਕ ਖਾਤੇ ਤੇ ਟਰੈਕਟਰ ਫਰੀਜ ਕਰ ਦਿੱਤੇ ਗਏ ਹਨ। ਉਹਨਾਂ ਕਿਹਾ ਕਿ ਇਹ ਆਰਡਰ ਡਾਕ ਰਾਹੀਂ ਵੀ ਇਨ੍ਹਾਂ ਨੂੰ ਡਲੀਵਰ ਹੋ ਚੁੱਕੇ ਹਨ।