ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਅਸਲਾਮ ਵਾਲਾ ਫਾਜ਼ਿਲਕਾ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ

ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਅਸਲਾਮ ਵਾਲਾ ਫਾਜ਼ਿਲਕਾ ਵਿਖੇ ਕਰਵਾਇਆ ਗਿਆ ਸਲਾਨਾ ਸਮਾਗਮ

 ਫਾਜ਼ਿਲਕਾ 26 ਫਰਵਰੀ 2025
 ਸਕੂਲ ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਪੀਐਮ ਸ੍ਰੀ ਸਰਕਾਰੀ ਹਾਈ ਸਕੂਲ ਇਸਲਾਮ ਵਾਲਾ ਫਾਜ਼ਿਲਕਾ ਵਿਖੇ ਸਕੂਲ ਹੈਡ ਮਾਸਟਰ ਸ੍ਰੀ ਸਤਿੰਦਰ ਬਤਰਾ ਦੀ ਅਗਵਾਈ ਹੇਠ ਸਲਾਨਾ ਸਮਾਗਮ ਕਰਵਾਇਆ ਗਿਆ! ਇਸ ਸਮਾਗਮ ਦੇ ਮੁੱਖ ਮਹਿਮਾਨ ਹਲਕਾ ਜਲਾਲਾਬਾਦ ਦੇ ਵਿਧਾਇਕ ਸ੍ਰੀ ਜਗਦੀਪ ਕੰਬੋਜ ਗੋਲਡੀ ਤੇ ਅਰਨੀਵਾਲਾ ਜੋਨ ਇੰਚਾਰਜ ਸ੍ਰੀ ਮਨਜਿੰਦਰ ਸਿੰਘ ਸਾਜਨ ਖੇੜਾ ਨੇ ਸ਼ਿਰਕਤ ਕੀਤੀ! 
 ਗੈਸਟ ਆਫ ਆਨਰ ਵਜੋਂ ਸ੍ਰੀ ਬ੍ਰਿਜ ਮੋਹਨ ਸਿੰਘ ਬੇਦੀ ਜ਼ਿਲ੍ਹਾ ਸਿ. ਅ (ਸੈ. ਸਿ) ਫਾਜਿਲਕਾ, ਸ੍ਰੀ ਪੰਕਜ ਅੰਗੀ ਉਪ ਜਿਲ੍ਹਾ ਸਿ.ਅ (ਸੈ. ਸ.) ਫਾਜ਼ਿਲਕਾ, ਸ. ਕਵਰਜੀਤ ਸਿੰਘ ਐਸਡੀਐਮ ਫਾਜ਼ਿਲਕਾ, ਡਾ. ਸੁਖਬੀਰ ਸਿੰਘ ਬੱਲ ਰਿਟਾਇਰ ਜ਼ਿਲ੍ਹਾ ਸਿੱਖਿਆ ਅਫਸਰ ਫਾਜ਼ਿਲਕਾ, ਪਿੰਡ ਦੇ ਸਰਪੰਚ ਸ. ਸੁਖਪਾਲ ਸਿੰਘ ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ ਸ. ਸੰਦੀਪ ਸਿੰਘ ਸ਼ਾਮਲ ਹੋਏ!
 ਵੱਖ-ਵੱਖ ਸਕੂਲਾਂ ਤੋਂ ਪ੍ਰਿੰਸੀਪਲ ਪ੍ਰਦੀਪ ਕੁਮਾਰ ਪ੍ਰਿੰਸੀਪਲ ਅਤੁਲ ਕੁਮਾਰ ਹੈੱਡਮਿਸਟਰੇਸ ਜੋਤੀ ਸੇਤੀਆ, ਹੈੱਡ ਮਾਸਟਰ ਮਨਜਿੰਦਰ ਸਿੰਘ, ਸ੍ਰੀ ਸੰਦੀਪ ਕੁਮਾਰ ਆਰੀਆ ਅਤੇ ਹੋਰ ਅਧਿਕਾਰੀ ਸ਼ਾਮਿਲ ਹੋਏ!
 ਵਿਦਿਆਰਥੀਆਂ ਵੱਲੋਂ ਵੱਖ-ਵੱਖ ਥੀਮ ਤੇ ਅਧਾਰਿਤ ਸਕਿੱਟਾਂ ਜਿਵੇਂ ਸਾਂਝੇ ਪਰਿਵਾਰ, ਨਸ਼ਿਆਂ ਦੀ ਰੋਕਥਾਮ, ਬੇਟੀ ਬਚਾਓ ਬੇਟੀ ਪੜਾਓ, ਦੇ ਨਾਲ ਨਾਲ ਲੁੱਡੀ, ਗਿੱਧਾ, ਭੰਗੜਾ ਤੇ ਰਾਜਸਥਾਨੀ ਡਾਂਸ ਆਦਿ ਖੂਬਸੂਰਤ ਪੇਸ਼ਕਾਰੀਆਂ ਕੀਤੀਆਂ ਗਈਆਂ! ਸੋਲੋ ਡਾਂਸ ਅਤੇ ਸੋਲੋ ਗੀਤ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ!ਇਸ ਮੌਕੇ ਸਮੂਹ ਪਹੁੰਚੇ ਅਧਿਕਾਰੀਆਂ ਵੱਲੋਂ ਪਿੰਡ ਦੇ ਲੋਕਾਂ ਨੂੰ ਸੰਬੋਧਨ ਵੀ ਕੀਤਾ ਗਿਆ ਅਤੇ ਸਕੂਲ ਹੈਡ ਮਾਸਟਰ ਸ੍ਰੀ ਸਤਿੰਦਰ ਬਤਰਾ ਦੀ ਕਾਰਜਸ਼ੈਲੀ ਦੀ ਖੂਬ ਪ੍ਰਸ਼ੰਸਾ ਵੀ ਕੀਤੀ ਗਈ ਜਿਸ ਦੀ ਬਦੌਲਤ ਹੀ ਸਕੂਲ ਨੂੰ ਪੀਐਮ ਸ੍ਰੀ ਸਕੂਲ ਬਣਨ ਦਾ ਮਾਣ ਹਾਸਲ ਹੋਇਆ ਹੈ।
 ਵੱਖ ਵੱਖ ਖੇਤਰਾਂ ਵਿੱਚ ਜਿਵੇਂ ਪੜ੍ਹਾਈ ਖੇਡਾਂ ਵਾਲੇ ਬੱਚਿਆਂ ਵੱਖ-ਵੱਖ ਸਕੂਲਾਂ ਵਿਭਾਗਾਂ ਤੋਂ ਪਹੁੰਚੀਆਂ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ ਗਿਆ! ਪਿੰਡ ਦੇ ਫੌਜੀ ਸ਼ਹੀਦ ਸ. ਸੁਖਚੈਨ ਸਿੰਘ ਦੇ ਪਰਿਵਾਰ ਨੂੰ ਵੀ ਸਨਮਾਨਿਤ ਕੀਤਾ ਗਿਆ! ਨੈਸ਼ਨਲ ਪੱਧਰ ਤੱਕ ਅਧਿਆਪਣ ਸਮੱਗਰੀ ਮੁਕਾਬਲੇ ਵਿੱਚ ਸੈਮੀ ਫਾਈਨਲ ਤੱਕ ਪਹੁੰਚਣ ਵਾਲੇ ਸਕੂਲ ਦੇ ਦੋ ਅਧਿਆਪਕਾਂ ਸ੍ਰੀ ਰਵਿੰਦਰ ਸਿੰਘ ਤੇ ਸ੍ਰੀਮਤੀ ਅੰਜੂ ਰਾਣੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਇਸ ਮੌਕੇ ਸਟੇਜ ਸੰਚਾਲਨ ਦੀ ਭੂਮਿਕਾ ਸ੍ਰੀ ਰਵਿੰਦਰ ਸਿੰਘ ਅਤੇ ਸ੍ਰੀਮਤੀ ਸਮਿਤਾ ਵੱਲੋਂ ਬਾਖੂਬੀ ਨਿਭਾਈ ਗਈ! ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਸਕੂਲ ਸਟਾਫ ਸ੍ਰੀਮਤੀ ਕਵਿਤਾ ਸ੍ਰੀ ਹਰਭਗਵਾਨ ਸਿੰਘ, ਸ੍ਰੀ ਸਾਜਨ, ਸ੍ਰੀਮਤੀ ਸ਼ਿਮਲਾ, ਸ੍ਰੀ ਅਨਮੋਲ ਕੁਮਾਰ ਅਤੇ ਸ੍ਰੀ ਅਜਾਦਵਿੰਦਰ ਸਿੰਘ ਦਾ ਵਿਸ਼ੇਸ਼ ਯੋਗਦਾਨ ਰਿਹਾ!
Tags: