ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ—ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

ਪੰਜਾਬ ਸਰਕਾਰ ਸੂਬਾ ਵਾਸੀਆਂ ਨੂੰ ਸਹੂਲਤਾਂ ਦੇਣ ਲਈ ਵਚਨਬੱਧ—ਵਿਧਾਇਕ ਪ੍ਰਿੰਸੀਪਲ ਬੁੱਧ ਰਾਮ

ਮਾਨਸਾ, 20 ਫਰਵਰੀ :
ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਜੀ ਦੀ ਗਤੀਸ਼ੀਲ ਅਗਵਾਈ ਹੇਠ ਸੂਬਾ ਵਾਸੀਆਂ ਨੂੰ ਹਰ ਸਹੂਲਤ ਮੁਹੱਈਆ ਕਰਵਾਉਣ ਲਈ ਪੰਜਾਬ ਸਰਕਾਰ ਵਚਨਬੱਧ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਸ਼੍ਰੀ ਬੁੱਧ ਰਾਮ ਨੇ ਅੱਜ ਬਰੇਟਾ ਵਿਖੇ ਕਰੀਬ 5.83 ਕਰੋੜ ਦੀ ਲਾਗਤ ਵਾਲੇ ਵਾਟਰ ਸਪਲਾਈ ਅਤੇ ਸੀਵਰੇਜ਼ ਦੀ ਪਾਇਪ ਲਾਈਨ, ਐਸ.ਐਡ.ਐਸ. ਟੈਂਕ, ਪੰਪ ਚੈਂਬਰ ਅਤੇ ਕੀਅਰ ਵਾਟਰ ਟੈਂਕ ਦਾ ਉਦਘਾਟਨ ਕਰਦਿਆਂ ਕੀਤਾ।ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ਼ ਬੋਰਡ ਅਤੇ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ ਮਾਨਸਾ ਸ਼੍ਰੀ ਚਰਨਜੀਤ ਸਿੰਘ ਅੱਕਾਂਵਾਲੀ ਵੀ ਮੌਜੂਦ ਸਨ।
ਇਸ ਮੌਕੇ ਵਿਧਾਇਕ ਨੇ ਦੱਸਿਆ ਕਿ ਇਸ ਪ੍ਰੋਜੈਕਟ ਨਾਲ ਕਰੀਬ 20341 ਲੋਕਾਂ ਨੂੰ ਪੀਣ ਵਾਲਾ ਸਾਫ਼ ਨਹਿਰੀ (ਬੋਹਾ ਡਿਸਟ੍ਰੀਬਿਊਟਰੀ) ਪਾਣੀ ਅਤੇ ਸੀਵਰੇਜ ਦੀ ਸਹੂਲਤ ਮਿਲੇਗੀ। ਉਨ੍ਹਾਂ ਦੱਸਿਆ ਕਿ ਬਰੇਟਾ ਟਾਊਨ ਵਿਖੇ ਵਾਟਰ ਸਪਲਾਈ ਅਤੇ ਸੀਵਰੇਜ ਦੀ ਸਹੂਲਤ ਦੇਣ ਲਈ ਇਸ ਟਾਊਨ ਦੀ ਚੋਣ ਸਪੈਸ਼ਲ ਅਸਿਸਟੈਂਸ ਸਕੀਮ ਦੇ ਅਧੀਨ ਕੀਤੀ ਗਈ। ਉਨ੍ਹਾਂ ਦੱਸਿਆ ਕਿ ਬਰੇਟਾ ਟਾਊਨ ਵਿਖੇ ਲੋਕਾਂ ਨੂੰ ਪੀਣ ਵਾਲੇ ਸਾਫ਼ ਪਾਣੀ ਅਤੇ ਸੀਵਰੇਜ਼ ਦੀ ਸਹੂਲਤ ਦੇਣ ਲਈ 5.83 ਕਰੋੜ ਰੁਪਏ ਦੀ ਲਾਗਤ ਨਾਲ ਪੋ੍ਰਜੈਕਟ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਜੈਕਟ ਅਧੀਨ ਬੋਹਾ ਡਿਸਟੀ੍ਰਬਿਊਟਰੀ ਨਹਿਰ ਤੋਂ ਲੈ ਕੇ ਐਸ.ਐਡ.ਐਸ. ਟੈਂਕਾਂ ਤੱਕ 650 ਮੀਟਰ ਗਰੈਵਟੀ ਮੇਨ ਪਾਇਪ ਲਾਇਨ, ਸ਼ਹਿਰ ਵਿੱਚ ਕਰੀਬ 2500 ਮੀਟਰ ਸੀਵਰੇਜ ਦੀ ਪਾਇਪ ਪਾਉਣ ਦਾ ਕੰਮ ਅਤੇ ਇਨ੍ਹਾਂ ਦੇ ਹਾਊਸ ਕੁਨੈਕਸ਼ਨ, ਸ਼ਹਿਰ ਵਿੱਚ ਕਰੀ 4000 ਮੀਟਰ ਪਾਣੀ ਦੀ ਪਾਇਪ ਪਾਉਣ ਦਾ ਕੰਮ ਅਤੇ ਇਨ੍ਹਾਂ ਦੇ ਹਾਊਸ ਕੁਨੈਕਸ਼ਨ, ਕੀਅਰ ਵਾਟਰ ਟੈਂਕ—2 ਨੰਬਰ, ਟੈਂਕੀ 50 ਹਜ਼ਾਰ ਗੇਲਣ—1 ਨੰਬਰ, ਐਸ.ਐਡ.ਐਸ. ਟੈਂਕ (28318290 ਲੀਟਰ/7480900 ਗੇਲਣ) 1 ਨੰਬਰ, ਸਪ ਵੈਲ 3 ਮੀਟਰ ਡਾਇਆ—1 ਨੰਬਰ, ਪੰਪ ਚੈਂਬਰ, ਮੋਟਰਾਂ 60 ਐਚ.ਪੀ. 3 ਨੰਬਰ, 40 ਐਚ.ਪੀ. 1 ਨੰਬਰ, 15 ਐਚ.ਪੀ.  ਆਦਿ ਕੰਮ ਕਰਵਾਏ ਗਏ।
ਉਨ੍ਹਾਂ ਕਿਹਾ ਕਿ ਇਸ ਕੰਮ ਨਾਲ ਬਰੇਟਾ ਟਾਊਨ ਦੇ ਵਾਸੀਆਂ ਨੂੰ ਸਾਫ਼ ਪੀਣ ਵਾਲੇ ਪਾਣੀ ਦੀ ਸੁਵਿਧਾ ਵਿੱਚ ਵਾਧਾ ਹੋਵੇਗਾ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੀਣ ਵਾਲੇ ਪਾਣੀ ਨੂੰ ਬਚਾਉਣ ਅਤੇ ਸੀਵਰੇਜ ਵਿੱਚ ਕੁੜਾ ਕਰਕਟ ਨਾ ਸੁੱਟਣ ਲਈ ਵੀ ਅਪੀਲ ਕੀਤੀ, ਤਾਂ ਜੋ ਇਨ੍ਹਾਂ ਸੇਵਾਵਾਂ ਨੂੰ ਲੰਮੇਂ ਸਮੇਂ ਲਈ ਸੁਚਾਰੂ ਢੰਗ ਨਾਲ ਚਾਲੂ ਰੱਖਿਆ ਜਾ ਸਕੇ।
ਇਸ ਮੌਕੇ ਲਲਿਤ ਕੁਮਾਰ, ਕੇਵਲ ਸ਼ਰਮਾ, ਪ੍ਰੀਤ ਕੁਮਾਰ ਪ੍ਰੀਤਾ, ਕਾਕੂ ਬਰੇਟਾ ਗੱਗੀ ਐਮ.ਸੀ., ਚਮਕੌਰ ਸਿੰਘ ਚੇਅਰਮੈਨ, ਕੁਲਵਿੰਦਰ ਸਿੰਘ ਬਲਾਕ ਪ੍ਰਧਾਨ, ਦੀਪੂ ਐਮ.ਸੀ., ਗਾਂਧੀ ਰਾਮ ਪ੍ਰਧਾਨ, ਸੰਦੀਪ ਬੱਗਾ, ਜੀਵਨ, ਦਰਸ਼ਨ ਐਮ.ਸੀ., ਕਪਿਲ ਕੁਮਾਰ ਐਮ.ਸੀ., ਮਨਿੰਦਰ ਕੁਮਾਰ ਪ੍ਰਧਾਨ ਕਰਿਆਨਾ ਜਨਰਲ ਸਟੋਰ ਮੌਜੂਦ ਸਨ।  

 
 
Tags: