ਪੰਜਾਬ ਵਿਧਾਨ ਸਭਾ ਚ ਗੂੰਜਿਆ ਸੋਲਰ ਪੈਨਲ ਦਾ ਮੁੱਦਾ

ਪੰਜਾਬ ਵਿਧਾਨ ਸਭਾ ਚ ਗੂੰਜਿਆ ਸੋਲਰ ਪੈਨਲ ਦਾ ਮੁੱਦਾ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਜਿਸ ਚ ਅੱਜ ਵੀ ਮਾਹੌਲ ਗਰਮਾਇਆ ਹੀ ਨਜ਼ਰ ਆ ਰਿਹਾ ਹੈ। ਵਿਧਾਨ ਸਭਾ ਵਿੱਚ ਵੱਖ ਵੱਖ ਮੁੱਦਿਆਂ ਉੱਤੇ ਬਹਿਸ ਲਗਾਤਾਰ ਜਾਰੀ ਹੈ। ਇਸ ਦੌਰਾਨ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਵੱਲੋਂ ਪਿੰਡਾਂ ਵਿੱਚ ਲੱਗਣ ਵਾਲੇ ਸੋਲਰ ਪੈਨਲਾਂ ਦਾ ਮੁੱਦਾ ਚੁੱਕਿਆ ਗਿਆ ਹੈ। ਪਠਾਨਮਾਜਰਾ ਵੱਲੋਂ ਮੰਤਰੀ ਅਮਨ ਅਰੋੜਾ ਉੱਤੇ ਸਕੂਲਾਂ ਵਿੱਚ ਲੱਗੇ ਪੈਨਲਾਂ ਦੀ ਮੁਰੰਮਤ ਸਬੰਧੀ ਨਿਸ਼ਾਨਾ ਸਾਧਿਆ ਗਿਆ ਹੈ। ਜਿਸ ਦਾ ਭਰੋਸਾ ਦਿਵਾਉਂਦਿਆਂ ਅਰੋੜਾ ਨੇ ਸਖ਼ਤ ਕਾਰਵਾਈ ਹੋਣ ਦਾ ਐਲਾਨ ਕੀਤਾ ਹੈ।

ਮੰਤਰੀ ਅਮਨ ਅਰੋੜਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ 4238 ਸਕੂਲਾਂ ਵਿੱਚ ਪਹਿਲਾਂ ਹੀ ਸੋਲਰ ਪੈਨਲ 21.19 ਮੈਗਵਾਟ ਦੇ ਲੱਗੇ ਹੋਏ ਹਨ। ਜਿਹੜਾ ਮੁਰੰਮਤ ਦਾ ਕੰਮ ਹੈ ਇਹ ਏਐੱਮਸੀ ਭਾਵ ਸਾਲਾਨਾ ਰੱਖ ਰਖਾਅ ਦਾ ਇਕਰਾਰਨਾਮਾ ਹੁੰਦਾ ਹੈ। ਜੋ ਕਿ ਉਸ ਕੰਪਨੀ ਨੂੰ ਦਿੱਤਾ ਗਿਆ ਹੈ ਜੋ ਸੋਲਰ ਪੈਨਲ ਲਗਾਉਂਦੀ ਹੈ।

full82951

Read Also- ਪੰਜਾਬ ਸਰਕਾਰ ਨੇ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਕੀਤਾ ਅਹਿਮ ਫ਼ੈਸਲਾ, ਅਪ੍ਰੈਲ ਚ ਸਿੱਖਿਆ ਵਿਭਾਗ ਨੂੰ ਮਿਲਣਗੇ 2500 ਅਧਿਆਪਕ

ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕ ਦੇ ਹਲਕੇ ਵਿੱਚ ਪਿੰਡ ਫਤਹਿਪੁਰ ਰਾਜਦੂਤਾ ਪੈਂਦਾ ਹੈ ਜਿਸ ਦੇ ਸਕੂਲਾਂ ਵਿੱਚ ਸੋਲਰ ਪੈਨਲ ਖ਼ਰਾਬ ਹੋ ਚੁੱਕੇ ਹਨ। ਉਸ ਸਬੰਧ ਵਿੱਚ ਜਾਂਚ ਕਰਕੇ ਪੂਰਾ ਕੰਮ ਉੱਥੇ ਸ਼ੁਰੂ ਕਰਵਾ ਦਿੱਤਾ ਗਿਆ ਹੈ। ਸਕੂਲ ਵੱਲੋਂ ਵੀ ਕੋਈ ਰਿਪੋਰਟ ਨਹੀਂ ਪੇਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਮੈਂ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਬੇਨਤੀ ਕਰਦਾ ਹੈਂ ਕਿ ਜੇਕਰ ਕੋਈ ਸਕੂਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੰਦਾ ਤਾਂ ਸਾਨੂੰ ਦੱਸਿਆ ਜਾਵੇ।

ਉਨ੍ਹਾਂ ਇਹ ਵੀ ਕਿਹਾ ਕਿ ਜਿਹੜੀ ਕੰਪਨੀ ਕੋਲ ਸੋਲਰ ਪੈਨਲ ਲਗਾਉਣ ਦਾ ਕੰਮ ਹੈ ਉਸ ਕੰਪਨੀ ਦੀ ਵੀ ਤਿੰਨ ਮਹੀਨੇ ਦੇ ਅੰਦਰ ਇੱਕ ਵਾਰ ਚੈਕਿੰਗ ਯਕੀਨੀ ਬਣਾਈ ਜਾਂਦੀ ਹੈ। ਜੇਕਰ ਉਹ ਤਿੰਨ ਮਹੀਨਿਆਂ ਵਿੱਚ ਸੋਲਰ ਪੈਨਲ ਦੀ ਜਾਂਚ ਕਰਨ ਨਹੀਂ ਆਉਂਦੇ ਤਾਂ ਉਨ੍ਹਾਂ ਨੂੰ ਸੂਚਿਤ ਕੀਤਾ ਜਾਵੇ। ਇਹ ਉਨ੍ਹਾਂ ਉੱਤੇ ਬਣਦੀ ਕਾਰਵਾਈ ਨੂੰ ਯਕੀਨੀ ਬਣਾਉਣਗੇ। ਹੁਣ ਫਤਹਿਪੁਰ ਰਾਜਪੂਤਾ ਦਾ ਕੰਮ ਵੀ ਸਹੀ ਢੰਗ ਨਾਲ ਚੱਲ ਰਿਹਾ ਹੈ।

ਇਸ ਤੋਂ ਤੁਰੰਤ ਬਾਅਦ ਹੀ ਪਠਾਨਮਾਜਰਾ ਨੇ ਕਿਹਾ ਕਿ ਜਦੋਂ ਅਸੀਂ ਪਿੰਡਾਂ ਵਿੱਚ ਗਏ ਤਾਂ ਮੈਨੂੰ ਪਤਾ ਹੀ ਉਦੋਂ ਲੱਗਾ ਕਿ ਸਾਡੇ ਦਸ ਪਿੰਡਾਂ ਵਿੱਚ ਸੋਲਰ ਪੈਨਲ ਲੱਗੇ ਹਨ।