ਸਰਕਾਰੀ ਸਕੂਲ ਦੀ ਮਹਿਲਾ ਟੀਚਰ ਨੇ ਸੀਨੀਅਰ ਅਫ਼ਸਰ ਤੇ ਲਗਾਏ ਸੈਕਸੁਅਲ ਹਰਾਸ ਕਰਨ ਦੇ ਇਲਜ਼ਾਮ,
ਲੁਧਿਆਣਾ ਦੇ ਖੰਨਾ ਬਲਾਕ ਅਧੀਨ ਪੈਂਦੇ ਲਲ੍ਹੇੜੀ ਦੇ ਸਰਕਾਰੀ ਸਕੂਲ ਵਿੱਚ ਤੈਨਾਤ ਮਹਿਲਾ ਟੀਚਰ ਚਰਨਜੀਤ ਕੌਰ ਦੇ ਵੱਲੋਂ ਅੱਜ ਡੀਈਓ ਲੁਧਿਆਣਾ ਨੂੰ ਸ਼ਿਕਾਇਤ ਦਿੱਤੀ ਗਈ ਹੈ ਜਿਸ ਵਿੱਚ ਉਹਨਾਂ ਜ਼ਿਕਰ ਕੀਤਾ ਕਿ ਅਵਤਾਰ ਸਿੰਘ ਨਾਮਕ ਸੀਨੀਅਰ ਅਫਸਰ ਦੇ ਵੱਲੋਂ ਉਹਨਾਂ ਨੂੰ ਵਟਸਐਪ ਤੇ ਗਲਤ ਮੈਸੇਜ ਭੇਜੇ ਜਾ ਰਹੇ ਨੇ ਅਤੇ ਉਹਨਾਂ ਨੂੰ ਸੈਕਸੁਅਲੀ ਹਰਾਸਮੈਂਟ ਕੀਤਾ ਜਾ ਰਿਹਾ ਹੈ ਉਹਨਾਂ ਕਿਹਾ ਕਿ ਇਸ ਲਈ ਮੁੱਖ ਤੌਰ ਤੇ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਜੋਰ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਉਹ ਇਸ ਗੱਲ ਲਈ ਰਾਜ਼ੀ ਨਹੀਂ ਹਨ ਅਤੇ ਇਸ ਬਾਬਤ ਉਹਨਾਂ ਨੇ ਤੰਗ ਹੋ ਕੇ ਸ਼ਿਕਾਇਤ ਦਿੱਤੀ। ਤਾਂ ਇਸ ਮਾਮਲੇ ਵਿੱਚ ਡੀਈਓ ਲੁਧਿਆਣਾ ਨੇ ਵੀ ਨੋਟਿਸ ਲੈਂਦੇ ਕਿਹਾ ਕਿ ਇਸ ਮਾਮਲੇ ਦੀ ਪਹਿਲਾਂ ਵੀ ਸ਼ਿਕਾਇਤ ਆਈ ਹੈ ਅਤੇ ਇਸ ਮਾਮਲੇ ਵਿੱਚ ਮਾਹੌਲ ਖਰਾਬ ਨਾ ਹੋਵੇ ਇਸ ਲਈ ਮਹਿਲਾ ਟੀਚਰ ਚਰਨਜੀਤ ਕੌਰ ਦੀ ਬਦਲੀ ਕਰ ਦਿੱਤੀ ਗਈ ਹੈ।
ਇਸ ਦੌਰਾਨ ਮਹਿਲਾ ਟੀਚਰ ਚਰਨਜੀਤ ਕੌਰ ਨੇ ਕਿਹਾ ਕਿ ਉਹ ਖੰਨਾ ਬਲਾਕ ਦੇ ਲਹੇੜੀ ਸਕੂਲ ਵਿੱਚ ਤੈਨਾਤ ਸਨ ਅਤੇ ਇਸੇ ਦੌਰਾਨ ਉਹਨਾਂ ਨੂੰ ਸਕੂਲ ਦੀ ਪ੍ਰਿੰਸੀਪਲ ਦੇ ਵੱਲੋਂ ਸੀਨੀਅਰ ਸਿੱਖਿਆ ਅਫਸਰ ਦੇ ਨਾਲ ਰਿਲੇਸ਼ਨ ਵਿੱਚ ਆਉਣ ਲਈ ਦਬਾਅ ਪਾਇਆ ਗਿਆ ਅਤੇ ਉਸਨੂੰ ਟੈਕਚੂਅਲ ਹਰਾਸਮੈਂਟ ਵੀ ਕੀਤਾ ਜਾ ਰਿਹਾ ਹੈ ਕਿ ਉਸ ਨੂੰ ਫੋਨ ਤੇ ਮੈਸੇਜ ਭੇਜੇ ਜਾ ਰਹੇ ਨੇ ਜਿਸਦੇ ਰੋਸ਼ ਵਜੋਂ ਉਸ ਨੇ ਵਿਰੋਧ ਕੀਤਾ ਅਤੇ ਇਸਦੀ ਸ਼ਿਕਾਇਤ ਸੀਨੀਅਰ ਅਫਸਰਾਂ ਨੂੰ ਕੀਤੀ ਕਿਹਾ ਕਿ ਜਿਸ ਤੋਂ ਬਾਅਦ ਇਸ ਮਾਮਲੇ ਚ ਕਾਰਵਾਈ ਕਰਨ ਦੀ ਬਜਾਏ ਉਹਨਾਂ ਉੱਤੇ ਹੀ ਕਾਰਵਾਈ ਕਰ ਦਿੱਤੀ ਗਈ ਪਰ ਇਸ ਮਾਮਲੇ ਦੀ ਇਨਕੁਆਇਰੀ ਹੋਣ ਤੋਂ ਬਾਅਦ ਉਹਨਾਂ ਨੂੰ ਇਸ ਕੇਸ ਵਿੱਚੋਂ ਬਰੀ ਕਰ ਦਿੱਤਾ ਗਿਆ। ਕਿਹਾ ਕਿ ਹੁਣ ਉਹਨਾਂ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਸੰਬੰਧਿਤ ਅਫਸਰਾਂ ਨੂੰ ਕੀਤੀ ਗਈ ਹੈ। ਪਰ ਬਾਵਜੂਦ ਇਸਦੇ ਕਾਰਵਾਈ ਕਰਨ ਦੀ ਬਜਾਏ ਉਹਨਾਂ ਦੀ ਹੀ ਬਦਲੀ ਕਰ ਦਿੱਤੀ ਗਈ ਹੈ। ਕਿਹਾ ਕਿ ਉਹ ਆਪਣੀ ਬਦਲੀ ਨੂੰ ਰੁਕਵਾਉਣਾ ਚਾਹੁੰਦੇ ਨੇ ਇਸ ਦੌਰਾਨ ਉਹਨਾਂ ਸਕੂਲ ਦੀ ਪ੍ਰਿੰਸੀਪਲ ਸਮੇਤ ਅਫਸਰਾਂ ਤੇ ਲਗਾਏ ਇਲਜ਼ਾਮਾਂ ਤੇ ਵੀ ਕਾਰਵਾਈ ਦੀ ਮੰਗ ਕੀਤੀ ਹੈ।
Read Also : 1984 ਸਿੱਖ ਦੰਗਿਆਂ 'ਤੇ ਵੱਡਾ ਫੈਸਲਾ, ਦੋਸ਼ੀ ਸੱਜਣ ਕੁਮਾਰ ਨੂੰ ਹੋਈ ਉਮਰ ਕੈਦ
ਉਧਰ ਦੂਸਰੇ ਪਾਸੇ ਡੀਈਓ ਲੁਧਿਆਣਾ ਰਵਿੰਦਰ ਕੌਰ ਨੇ ਕਿਹਾ ਕਿ ਉਹਨਾਂ ਕੋਲ ਇਸ ਬਾਬਤ ਸ਼ਿਕਾਇਤ ਆਈ ਸੀ ਅਤੇ ਇਸ ਮਾਮਲੇ ਵਿੱਚ ਉਹਨਾਂ ਨੇ ਕਾਰਵਾਈ ਕਰਦੇ ਹੋਏ ਸਕੂਲ ਦਾ ਮਾਹੌਲ ਖਰਾਬ ਨਾ ਹੋਵੇ ਮਹਿਲਾ ਟੀਚਰ ਚਰਨਜੀਤ ਕੌਰ ਦੀ ਬਦਲੀ ਕਰ ਦਿੱਤੀ ਹੈ। ਕਿਹਾ ਕਿ ਕੁਝ ਮੈਸੇਜ ਚੈਟ ਦੇ ਵਿੱਚ ਉਹਨਾਂ ਤੇ ਦੋਸ਼ ਸਾਬਤ ਹੋਏ ਸੀ ਅਤੇ ਇਸੇ ਵਜਹਾ ਕਰਕੇ ਇਹ ਬਦਲੀ ਕੀਤੀ ਗਈ ਹੈ। ਉਹਨਾਂ ਕਿਹਾ ਕਿ ਜਿਸ ਅਫਸਰ ਦੇ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਸੀ ਉਹ ਵੀ ਨਵਾਂ ਸ਼ਹਿਰ ਵਿੱਚ ਤੈਨਾਤ ਨੇ।