ਇੱਕ ਦਿਨ ਲਈ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਪਰਿਵਾਰ ਚੋਰਾਂ ਨੇ ਕਰਤਾ ਕਾਂਡ

ਇੱਕ ਦਿਨ ਲਈ ਰਿਸ਼ਤੇਦਾਰਾਂ ਨੂੰ ਮਿਲਣ ਗਿਆ ਸੀ ਪਰਿਵਾਰ ਚੋਰਾਂ ਨੇ ਕਰਤਾ ਕਾਂਡ

ਗੁਰਦਾਸਪੁਰ ਦੇ ਮਹੱਲਾ ਪ੍ਰੇਮ ਨਗਰ ਦਾ ਰਹਿਣ ਵਾਲਾ ਇੱਕ ਪਰਿਵਾਰ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਇੱਕ ਦਿਨ ਲਈ ਬਾਹਰ ਗਿਆ ਸੀ ਤੇ ਪਿੱਛੋਂ ਚੋਰਾਂ ਨੇ ਉਹਨਾਂ ਦੇ ਘਰ ਵਿੱਚ ਧਾਵਾ ਬੋਲ ਦਿੱਤਾ । ਚੋਰ ਦੀਵਾਰ ਟੱਪ ਕੇ ਘਰ ਦੀ ਪਹਿਲੀ ਮੰਜ਼ਿਲ ਤੇ ਪਹੁੰਚੇ  ਅਤੇ ਪਹਿਲਾਂ ਸੀਸੀਟੀਵੀ ਕੈਮਰੇ ਤੋੜੇ ਅਤੇ ਫਿਰ ਪਹਿਲੀ ਮੰਜ਼ਿਲ ਤੇ ਸਥਿਤ ਬੁਟੀਕ ਜੋ ਘਰ ਦੀ ਮਾਲਕਨ ਵੱਲੋਂ ਚਲਾਇਆ ਜਾ ਰਿਹਾ ਹੈ ਦੇ ਸ਼ੀਸ਼ੇ ਤੋੜ ਕੇ ਘਰ ਦੇ ਅੰਦਰ ਵੜ ਗਏ ।

ਦਰਵਾਜੇ ਤੋੜ ਕੇ ਪੌੜੀਆਂ ਉਤਰ ਕੇ ਕਮਰੇ ਦੇ ਅੰਦਰ ਪਈ ਗੋਦਰੇਜ ਦੀ ਅਲਮਾਰੀ  ਤੋੜੀ ਅਤੇ 45 ਹਜ਼ਾਰ ਦੇ ਕਰੀਬ ਨਗਦੀ ਅਤੇ ਕਰੀਬ ਤਿੰਨ ਤੋਲੇ ਦੇ ਗਹਿਣੇ ਲੈ ਕੇ ਫਰਾਰ ਹੋ ਗਏ । ਇਹੋ ਨਹੀ ਜਾਂਦੇ ਜਾਂਦੇ ਘਰ ਦੇ ਅੰਦਰ ਸੀਸੀਟੀਵੀ ਕੈਮਰਿਆਂ ਦੀ ਡੀਆਰਵੀ ਨਾਲ ਲੈ ਗਏ। ਤਾਂ ਜੋ ਕੋਈ ਸਬੂਤ ਨਾ ਰਹੇ।

ਜਿਸ ਤਰ੍ਹਾਂ ਨਾਲ ਚੋਰੀ ਦੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ ਉਸ ਤੋਂ ਜਾਪਦਾ ਹੈ ਕਿ ਚੋਰ ਘਰ ਦੇ ਇੱਕ ਇੱਕ ਕੋਨੇ ਤੋਂ ਵਾਕਫ ਸਨ। ਘਰ ਦੇ ਮਾਲਕ ਕਮਲਜੀਤ ਸਿੰਘ ਗੱਡੀਆਂ ਦੇ ਮਕੈਨਿਕ ਹਨ ਨੇ ਦੱਸਿਆ ਕਿ ਵਾਰਦਾਤ ਦੀ ਜਾਣਕਾਰੀ ਥਾਣਾ ਸਿਟੀ ਪੁਲਿਸ ਨੂੰ ਦਿੱਤੀ ਜਾ ਚੁੱਕੀ ਹੈ।

Screenshot (10)

Read Also ; .38 ਲੱਖ ਲਾ ਡੌਂਕੀ ਜਰੀਏ US ਗਏ ਨੌਜਵਾਨ ਨੇ ਕੀਤੇ ਰੂਹ ਕੰਬਾਊ ਖੁਲਾਸੇ