ਪੰਜਾਬ ਵਿਧਾਨ ਸਭਾ ’ਚ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ

ਪੰਜਾਬ ਵਿਧਾਨ ਸਭਾ ’ਚ ਹਰਜੋਤ ਬੈਂਸ ਨੇ ਕੀਤਾ ਵੱਡਾ ਐਲਾਨ

ਚੰਡੀਗੜ੍ਹ- ਵਿਧਾਨ ਸਭਾ ਚ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੂੰ ਸਵਾਲ ਕੀਤਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਅਕੈਡਮਿਕ ਮਿਆਰ ਨੂੰ ਅਪਡੇਟ ਕਰਨ ਦੀ ਉਨ੍ਹਾਂ ਵੱਲੋਂ ਕੀ ਯੋਜਨਾ ਬਣਾਈ ਗਈ ਹੈ? ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਉਹ ਹਰ ਸਾਲ ਯੂਨੀਵਰਸਿਟੀ ਵਿੱਚ ਨਵੇਂ ਕੋਰਸ ਸ਼ਾਮਲ ਕਰ ਰਹੇ ਹਨ। ਜਿਸ ਨਾਲ ਯੂਨੀਵਰਸਿਟੀ ਦੇ ਸਿੱਖਿਆ ਮਿਆਰ ਚ ਵਾਧਾ ਹੋ ਰਿਹਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਸਿੱਖਿਆ ਨੂੰ ਪ੍ਰਫੁਲਿਤ ਕਰਨ ਲਈ ਹਮੇਸ਼ਾ ਤਤਪਰ ਰਹਿੰਦੇ ਹਨ।

ਉਨ੍ਹਾਂ ਨੇ ਕਿਹਾ ਕਿ ਯੂਨੀਵਰਸਿਟੀ ਵਿੱਚ 15 ਨਵੇਂ ਕੋਰਸ, ਡੀਉਲ ਡਿਗਰੀ ਪ੍ਰੋਗਰਾਮ, ਵਿਦੇਸ਼ੀ ਯੂਨੀਵਰਸਿਟੀ ਨਾਲ ਸਹਿਯੋਗ, ਮਲਟੀਪਲ ਐਂਟਰੀ ਅਤੇ ਮਲਟੀਪਲ ਐਗਜ਼ਿਟ ਅਤੇ ਹੋਰ ਵੀ ਕੋਰਸ ਲਾਂਚ ਕਰਨ ਜਾ ਰਹੇ ਹਨ।

2025_3image_11_35_334547459untitled

Read Also- ਪੰਜਾਬ ਵਿਧਾਨ ਸਭ ਵਿੱਚ ਗੂੰਜਿਆ ਜੇ.ਸੀ.ਟੀ ਮਿੱਲ ਦਾ ਮੁੱਦਾ

ਇਸ ਦੇ ਨਾਲ ਹੀ ਬੈਂਸ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਵੱਲੋਂ ਇਸ ਸਾਲ ਦੇ ਬਜਟ ’ਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਲਈ ਸਾਢੇ 1600 ਕਰੋੜ ਦਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਨੂੰ ਸਿਰਫ਼ ਡਿਗਰੀਆਂ ਵੰਡਣ ਤੱਕ ਸੀਮਤ ਨਹੀਂ ਬਣਾਇਆ ਜਾਵੇਗਾ ਸਗੋਂ ਉੱਥੇ ਰਿਸਰਚ ਅਤੇ IT ਨਾਲ ਸਬੰਧਿਤ ਕੰਮ ਵੀ ਕਰਵਾਏ ਜਾਣਗੇ।

ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਵਿੱਚ ਏਆਈ ਲੈਬ ਵੀ ਹੈ। ਅੱਜ ਦੇ ਸਮੇਂ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇਸ਼ ਦੀਆਂ ਮੰਨੀਆਂ ਪ੍ਰਮੰਨੀਆਂ ਯੂਨੀਵਰਸਿਟੀਆਂ ਵਿੱਚੋਂ ਇੱਕ ਹੈ। ਇਸ ਦੇ ਨਾਲ ਹੀ ਉਨ੍ਹਾਂ ਸਕੂਲੀ ਵਿਦਿਆਰਥੀਆਂ ਲਈ 40 ਹੁਨਕ ਸਕੂਲ ਲਿਆਉਣ ਦਾ ਐਲਾਨ ਕੀਤਾ। ਉਸ ਦੇ ਨਾਲ ਵਿਦਿਆਰਥੀ ਜੇਕਰ 10ਵੀਂ ਜਾਂ 12ਵੀਂ ਪਾਸ ਦਾ ਸਰਟੀਫਿਕੇਟ ਲੈ ਰਿਹਾ ਹੈ ਤਾਂ ਉਸ ਨੂੰ ਨਾਲ ਹੀ ਹੁਨਰ ਦਾ ਸਰਟੀਫਿਕੇਟ ਵੀ ਮਿਲੇਗਾ।

ਇਸ ਤੋਂ ਇਲਾਵਾ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਟੈਕਨੀਕਲ ਯੂਨੀਵਰਸਿਟੀ ਬਠਿੰਡਾ ਵਿੱਚ ਦੇਸ਼ ਦਾ ਪਹਿਲਾਂ ਕੋਰਸ ਇੰਜੀਨੀਅਰਿੰਗ ਦਾ ਲੈ ਕੇ ਆ ਰਹੇ ਹਾਂ। ਜਿਸ ਵਿੱਚ 80 ਫ਼ੀਸਦੀ ਕੋਰਸ ਇੰਡਸਟਰੀ ਹੋਵੇਗਾ। ਉਨ੍ਹਾਂ ਨੇ ਇਹ ਵੀ ਕਿਹਾ ਕਿ MBBS ਦਾ ਵਿਦਿਆਰਥੀ ਸਵੇਰ ਕਾਲਜ ਵਿੱਚ 2 ਘੰਟੇ ਲੈਕਚਰ ਲਗਾਉਂਦਾ ਹੈ ਫਿਰ 10 ਘੰਟੇ ਹਸਪਤਾਲ ਮਰੀਜ਼ਾਂ ਨੂੰ ਟ੍ਰੀਟ ਕਰਦਾ ਹੈ ਉਸੇ ਤਰ੍ਹਾਂ ਇੰਜੀਨੀਅਰਿੰਗ ਲਈ ਵੀ ਇੰਝ ਪੜ੍ਹਾਈ ਹੋਵੇਗੀ ਤਾਂ ਕਿ ਵਿਦਿਆਰਥੀਆਂ ਨੂੰ ਪ੍ਰੈਕਟੀਕਲ ਦਾ ਵੀ ਤਜਰਬਾ ਹੋਵੇ। ਇਸ ਨਾਲ ਵਿਦਿਆਰਥੀਆਂ ਨੂੰ ਚੰਗੀ ਤਨਖ਼ਾਹ ਉੱਤੇ ਕੰਮ ਮਿਲਣ ਦੀ ਸੰਭਾਵਨਾ ਵੱਧ ਜਾਵੇਗੀ।