ਕਾਂਗਰਸੀ ਆਗੂ ਰਾਣਾ ਗੁਰਜੀਤ ਦੀ ਕਰੋੜਾਂ ਦੀ ਜਾਇਦਾਦ ED ਵੱਲੋਂ ਜ਼ਬਤ
ਕਪੂਰਥਲਾ- ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਵੱਡਾ ਐਕਸ਼ਨ ਲੈਂਦੇ ਹੋਏ ਕਪੂਰਥਲਾ ਤੋਂ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ।
ED ਇਹ ਕਾਰਵਾਈ ਵਿਦੇਸ਼ੀ ਮੁਦਰਾ ਪ੍ਰਬੰਧਨ ਐਕਟ 1999 ਦੀ ਧਾਰਾ 37 A ਦੇ ਤਹਿਤ ਕਰ ਰਹੀ ਹੈ ਕਿਉਂਕਿ ਕੰਪਨੀ ਨੇ ਗੈਰ-ਕਾਨੂੰਨੀ ਤੌਰ ‘ਤੇ ਵਿਦੇਸ਼ੀ ਕਰੰਸੀ ਵਿਦੇਸ਼ਾਂ ਵਿੱਚ ਰੱਖੀ ਹੋਈ ਸੀ ਜੋ ਕਿ ਫੇਮਾ ਦੀ ਧਾਰਾ 4 ਦੀ ਉਲੰਘਣਾ ਕਰਦੀ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਰਾਣਾ ਸ਼ੂਗਰਜ਼ ਲਿਮਟਿਡ ਨੇ ਗਲੋਬਲ ਡਿਪਾਜ਼ਟਰੀ ਰਸੀਦਾਂ ਜਾਰੀ ਕਰਕੇ ਪ੍ਰਾਪਤ ਕੀਤੇ ਪੈਸਿਆਂ ਵਿੱਚੋਂ 2.56 ਮਿਲੀਅਨ ਡਾਲਰ (22.02 ਕਰੋੜ ਰੁਪਏ) ਵਿਦੇਸ਼ ਵਿੱਚ ਰੱਖੇ ਹੋਏ ਸਨ, ਜੋ ਭਾਰਤ ਵਿੱਚ ਨਹੀਂ ਲਿਆਂਦੇ ਗਏ।
Read Also- ਅਦਾਕਾਰ ਮਨੋਜ ਕੁਮਾਰ ਦਾ ਹੋਇਆ ਦੇਹਾਂਤ, 87 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਇਹ ਰਕਮ ਨਿਰਧਾਰਿਤ ਉਦੇਸ਼ ਲਈ ਨਹੀਂ ਵਰਤੀ ਗਈ। ਜੋ ਕਿ ਫੇਮਾ ਨਿਯਮਾਂ ਦੀ ਉਲੰਘਣਾ ਕਰਾਰ ਦਿੱਤਾ ਗਿਆ। ਇਸ ਤੋਂ ਪਹਿਲਾਂ ਫਰਵਰੀ 2025 ‘ਚ ਇਨਕਮ ਟੈਕਸ ਵਿਭਾਗ ਨੇ ਕਪੂਰਥਲਾ ਅਤੇ ਚੰਡੀਗੜ੍ਹ ‘ਚ ਰਾਣਾ ਗੁਰਜੀਤ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਨ੍ਹਾਂ ਤਾਜ਼ਾ ਕਾਰਵਾਈਆਂ ਨਾਲ ਰਾਣਾ ਗੁਰਜੀਤ ਸਿੰਘ ਅਤੇ ਉਨ੍ਹਾਂ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਵਿਰੁੱਧ ਜਾਂਚ ਹੋਰ ਗੰਭੀਰ ਹੋ ਗਈ ਹੈ।
ਦੱਸ ਦਈਏ ਕਿ 2005 ਤੋਂ ਲੈ ਕੇ 2007 ਤੱਕ ਵਿਦੇਸ਼ੀ ਬੈਂਕਾਂ ਤੋਂ ਕਰੀਬ 100 ਕਰੋੜ ਭਾਵ ਕਿ 18 ਮਿਲੀਅਨ ਸ਼ੇਅਰ ਹੋਲਡਰ ਦੇ ਜ਼ਰੀਏ ਲੋਨ ਲਿਆ ਸੀ। ਜਿਸ ਦੇ ਬਾਰੇ ਸੇਬੀ ਅਤੇ ਆਰਬੀਆਈ ਨੂੰ ਜਾਣਕਾਰੀ ਤੋਂ ਵਾਂਝਾ ਰੱਖਿਆ ਗਿਆ ਸੀ। ਇਸੇ ਮਾਮਲੇ ਦੇ ਵਿੱਚ ਸਾਲ 2018 ਵਿੱਚ ਰਾਣਾ ਗੁਰਜੀਤ ਦੇ ਪੁੱਤਰ ਰਾਣਾ ਇੰਦਰ ਪ੍ਰਤਾਪ ਕੋਲੋਂ ਵੀ ED ਵੱਲੋਂ ਪੁੱਛਗਿੱਛ ਕੀਤੀ ਗਈ ਸੀ। ਇਸ ਮਾਮਲੇ ’ਚ ਜੀਡੀਆਰ ਨੂੰ ਅਣਦੇਖਾ ਕੀਤਾ ਗਿਆ ਹੈ।
Advertisement
