ਕੈਨੇਡਾ ਨੇ ਲਗਾਇਆ ਅਮਰੀਕੀ ਆਟੋ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ

ਕੈਨੇਡਾ ਨੇ ਲਗਾਇਆ ਅਮਰੀਕੀ ਆਟੋ ਆਯਾਤ ’ਤੇ 25 ਪ੍ਰਤੀਸ਼ਤ ਟੈਰਿਫ

ਕੈਨੇਡਾ- ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਦੁਨੀਆ ਦੇ ਕਈ ਦੇਸ਼ਾਂ ਉੱਤੇ ਭਾਰੀ ਟੈਰਿਫ ਦਰਾਂ ਲਾਗੂ ਕੀਤੀਆਂ ਜਾ ਚੁੱਕੀਆਂ ਹਨ। ਜਿਸ ਸੂਚੀ ਵਿੱਚ ਭਾਰਤ ਸਮੇਤ ਕੈਨੇਡਾ ਵੀ ਸ਼ਾਮਲ ਹੈ। ਹੁਣ ਕੈਨੇਡਾ ਨੇ ਵੀ ਅਮਰੀਕਾ ਉੱਤੇ ਪਲਟਵਾਰ ਕੀਤਾ ਹੈ ਜਿਸ ਵਿੱਚ ਉਨ੍ਹਾਂ ਨੇ ਵੀ ਟੈਰਿਫ ਜਵਾਬੀ ਰਣਨੀਤੀ ਅਪਣਾਈ ਹੈ। ਜਿਸ ਵਿੱਚ ਕੈਨੇਡਾ ਨੇ ਅਮਰੀਕਾ ਤੋਂ ਦਰਾਮਦ ਹੋਣ ਵਾਲੇ ਕੁਝ ਵਾਹਨਾਂ ਉੱਤੇ 25% ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਉਹ ਪਿਛਲੇ ਦਿਨੀਂ ਹੀ ਲਾਗੂ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਟੈਰਿਫ ਦੇ ਬਦਲੇ ਵਜੋਂ ਅਮਰੀਕਾ ਤੋਂ ਦਰਾਮਦ ਕੀਤੇ ਜਾਣ ਵਾਲੇ ਕੁਝ ਵਾਹਨਾਂ ਉੱਤੇ ਇਹ ਟੈਰਿਫ ਲਗਾਏਗਾ।

ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਸ ਸਬੰਧੀ ਅਜੇ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਕਿ ਕੈਨੇਡਾ ਦੀ ਜਵਾਬੀ ਕਾਰਵਾਈ ਨਾਲ ਕਿੰਨੇ ਵਾਹਨ ਪ੍ਰਭਾਵਿਤ ਹੋਣਗੇ। ਪਰ ਉਨ੍ਹਾਂ ਦੇ ਜਵਾਬ ਨੂੰ ਕੇਂਦਰਿਤ ਅਤੇ ਸੰਤੁਲਿਤ ਦੱਸਿਆ ਜਾ ਸਕਦਾ ਹੈ। ਟਰੰਪ ਵੱਲੋਂ ਪਹਿਲਾਂ ਇਸ ਵਿੱਚ ਪਹਿਲ ਕੀਤੀ ਗਈ ਹੈ ਜਿਸ ਦਾ ਕੈਨੇਡਾ ਵੱਲੋਂ ਜਵਾਬ ਦਿੱਤਾ ਗਿਆ ਹੈ।

download (44)

Read Also- ਕਾਂਗਰਸੀ ਆਗੂ ਰਾਣਾ ਗੁਰਜੀਤ ਦੀ ਕਰੋੜਾਂ ਦੀ ਜਾਇਦਾਦ ED ਵੱਲੋਂ ਜ਼ਬਤ

ਟਰੰਪ ਵੱਲੋਂ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਕਈ ਤਰ੍ਹਾਂ ਦੀਆਂ ਕਾਰਵਾਈਆਂ ਕੀਤੀਆ ਜਾ ਰਹੀਆਂ ਹਨ ਜੋ ਸਮੁੱਚੀ ਦੁਨੀਆ ਨੂੰ ਹੈਰਾਨ ਵੀ ਕਰ ਰਹੀਆਂ ਹਨ। ਕੈਨੇਡੀਅਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਹਫ਼ਤੇ ਇੱਕ ਫੋਨ ਕਾਲ ਵਿੱਚ ਟਰੰਪ ਨਾਲ ਗੱਲਬਾਤ ਕੀਤੀ ਸੀ ਜਿਸ ਵਿੱਚ ਉਨ੍ਹਾਂ ਟੈਰਿਫਾਂ ਦਾ ਬਦਲਾ ਲਵੇਗਾ। ਉਨ੍ਹਾਂ ਦਾ ਕਹਿਣਾ ਹੈ ਕਿ ਇਨ੍ਹਾਂ ਟੈਰਿਫਾਂ ਦਾ ਅਮਰੀਕਾ ਉੱਤੇ ਵਧੇਰੇ ਪ੍ਰਭਾਵ ਹੋਵੇਗਾ ਜਦਕਿ ਕੈਨੇਡਾ ਵਿੱਚ ਸਥਿਰਤਾ ਬਣੀ ਰਹੇਗੀ।

ਉਨ੍ਹਾਂ ਕਿਹਾ ਕਿ ਕੈਨੇਡਾ ਆਟੋ ਪਾਰਟਸ ਉੱਤੇ ਟੈਰਿਫ ਨਹੀਂ ਲਗਾਇਆ ਜਾਵੇਗਾ ਜਿਵੇਂ ਕਿ ਟਰੰਪ ਨੇ ਕੀਤਾ ਹੈ ਕਿਉਂਕਿ ਕੈਨੇਡੀਅਨ ਇੱਕ ਏਕੀਕ੍ਰਿਤ ਆਟੋ ਸੈਕਟਰ ਦੇ ਫਾਇਦੇ ਜਾਣਦੇ ਹਨ। ਮਿਸ਼ੀਗਨ ਵਿੱਚ ਪੂਰੀ ਤਰ੍ਹਾਂ ਤਿਆਰ ਤੋਂ ਪਹਿਲਾਂ ਪਾਰਟਸ ਕਈ ਵਾਰ ਕੈਨੇਡਾ ਅਮਰੀਕਾ ਰੂਪ ਵਿੱਚੋਂ ਲੰਘਦੇ ਹਨ। ਇਸ ਦੇ ਨਾਲ ਹੀ ਆਟੋਮੇਕਰ ਸਟੈਲੈਂਟਿਸ ਨੇ ਕਿਹਾ ਕਿ ਉਸ ਨੇ ਵਿੰਡਸਰ ਕੈਨੇਡਾ ਵਿੱਚ ਆਪਣਾ ਅਸੈਂਬਲੀ ਪਲਾਂਟ 7 ਅਪ੍ਰੈਲ ਤੋਂ ਦੋ ਹਫ਼ਤਿਆਂ ਲਈ ਬੰਦ ਕਰ ਦਿੱਤਾ ਹੈ।

ਦੱਸ ਦਈਏ ਕਿ ਆਟੋ ਕੈਨੇਡਾ ਦਾ ਦੂਜਾ ਸਭ ਤੋਂ ਵੱਡਾ ਨਿਰਯਾਤ ਹੈ ਅਤੇ ਇਹ ਸੈਕਟਰ 1,25,000 ਕੈਨੇਡੀਅਨਾਂ ਨੂੰ ਸਿੱਧੇ ਅਤੇ ਲਗਭਗ 5,00,000 ਸਬੰਧਿਤ ਉਦਯੋਗਾਂ ਵਿੱਚ ਰੁਜ਼ਗਾਰ ਦਿੰਦਾ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਅਮਰੀਕੀ ਪ੍ਰਸ਼ਾਸਨ ਨੂੰ ਆਪਣੇ ਲੋਕਾਂ ਦੇ ਸੰਭਾਵੀ ਨੁਕਸਾਨ ਨੂੰ ਦੇਖਦੇ ਹੋਏ ਅੰਤ ਵਿੱਚ ਫ਼ੈਸਲਾ ਬਦਲਣਾ ਪਵੇਗਾ।