ਅਣ—ਅਧਿਕਾਰਿਤ ਬੀਜਾਂ ਦੀ ਵਿਕਰੀ ਨਾ ਕਰਨ ਬੀਜ ਡੀਲਰ-ਮੁੱਖ ਖੇਤੀਬਾੜੀ ਅਫ਼ਸਰ
ਮਾਨਸਾ, 04 ਅਪ੍ਰੈਲ:
ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਨੇ ਅਣ—ਅਧਿਕਾਰਿਤ ਬੀਜਾਂ ਦੀ ਵਿਕਰੀ ਨੂੰ ਠੱਲ ਪਾਉਣ ਲਈ ਖੇਤੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਆਪਣੇ ਆਪਣੇ ਬਲਾਕ ਅਧੀਨ ਆਉਂਦੇ ਬੀਜ ਡੀਲਰਾਂ ਦੀ ਚੈਕਿੰਗ ਕੀਤੀ ਜਾਵੇ ਅਤੇ ਬੀਜ ਡੀਲਰਾਂ ਨੂੰ ਹਦਾਇਤ ਕੀਤੀ ਜਾਵੇ ਕਿ ਅਣ—ਅਧਿਕਾਰਿਤ ਬੀਜਾਂ ਦੀ ਵਿਕਰੀ ਨਾ ਕੀਤੀ ਜਾਵੇ।
ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਹਰ ਪਿੰਡ ਵਿੱਚ ਇਸ ਸਬੰਧੀ ਸੂਚਨਾ ਪਿੰਡ ਦੇ ਗੁਰੂਦੁਆਰੇ/ਮੰਦਿਰ/ਮਸਜ਼ਿਦ ਰਾਹੀਂ ਮੁਨਿਆਦੀ ਕਰਵਾ ਕੇ ਪਿੰਡ ਦੇ ਕਿਸਾਨਾ ਤੱਕ ਪਹੁੰਚਾਈ ਜਾਵੇ। ਕਿਹਾ ਕਿ ਨਰਮੇ ਦੀ ਬਿਜਾਈ ਸ਼ੁਰੂ ਹੋ ਚੁੱਕੀ ਹੈ ਜਿਸ ਦੇ ਸਬੰਧ ਵਿੱਚ ਸਾਰਾ ਸਟਾਫ ਫੀਲਡ ਵਿੱਚ ਵੱਧ ਤੋਂ ਵੱਧ ਸਮਾਂ ਰਹਿ ਕੇ ਕਿਸਾਨਾਂ ਨੂੰ ਨਰਮੇ ਦੀ ਬਿਜਾਈ ਸਬੰਧੀ ਜਾਣਕਾਰੀ ਮੁਹੱਈਆ ਕਰਵਾਵੇ। ਇਸ ਦੇ ਨਾਲ ਹੀ ਨਰਮੇ ਦੀ ਫਸਲ ਦੇ ਅਗੇਤੇ ਪ੍ਰਬੰਧਾਂ ਜਿਵੇ ਕਿ ਨਦੀਨ ਨਸ਼ਟ ਮੁਹਿੰਮ, ਛਟੀਆਂ ਦੇ ਯੋਗ ਪ੍ਰਬੰਧਨ ਆਦਿ ਨੂੰ ਵੀ ਫੀਲਡ ਵਿੱਚ ਮੁਕੰਮਲ ਕਰਵਾਉਣ।
ਇਸ ਮੌਕੇ ਡਾ. ਹਰਬੰਸ ਸਿੰਘ, ਜਿਲ੍ਹਾ ਸਿਖਲਾਈ ਅਫ਼ਸਰ, ਡਾ. ਹਰਵਿੰਦਰ ਸਿੰਘ, ਖੇਤੀਬਾੜੀ ਅਫ਼ਸਰ ਭੀਖੀ ਅਤੇ ਸਮੂਹ ਖੇਤੀਬਾੜੀ ਵਿਕਾਸ ਅਫ਼ਸਰ, ਆਤਮਾ ਸਟਾਫ, ਖੇਤੀਬਾੜੀ ਉਪ ਨਿਰੀਖਕ ਆਦਿ ਹਾਜ਼ਰ ਸਨ।
Advertisement
