ਗੁਣਾਂ ਦੀ ਖਾਨ ਸੌਂਫ ਦੇ ਫ਼ਾਇਦੇ ਜਾਣ ਕੇ ਹੋ ਜਾਓਗੇ ਹੈਰਾਨ
ਸੌਂਫ ਜੋ ਕਿ ਪੁਰਾਣੇ ਸਮਿਆਂ ਵਿੱਚ ਪੰਜਾਬੀਆਂ ਦੇ ਭੋਜਨ ਵਿੱਚ ਆਮ ਹੀ ਸ਼ਾਮਲ ਸੀ। ਜਦੋਂ ਕਿਸੇ ਦੇ ਢਿੱਡ ਵਿੱਚ ਦਰਦ ਹੋਣ ਲੱਗਦਾ ਤਾਂ ਘਰ ਦੀਆਂ ਔਰਤਾਂ ਪੀੜਤ ਨੂੰ ਸੌਂਫ ਖਾਣ ਲਈ ਦੇ ਦਿੰਦੀਆਂ ਸਨ। ਇਹ ਐਨੀ ਅਸਰਦਾਰ ਹੈ ਕਿ ਇਸ ਦੇ ਸੇਵਨ ਤੋਂ ਤੁਰੰਤ ਬਾਅਦ ਹੀ ਦਰਦ ਘਟਣਾ ਸ਼ੁਰੂ ਹੋ ਜਾਂਦਾ ਸੀ।
ਅੱਜ ਕੱਲ੍ਹ ਦੇ ਆਧੁਨਿਕ ਯੁੱਗ ਵਿੱਚ ਜਿੱਥੇ ਲੋਕ ਖ਼ੁਦ ਨੂੰ ਮੌਡਰਨ ਸਮਝਦੇ ਹਨ ਇਨ੍ਹਾਂ ਚੀਜ਼ਾਂ ਦਾ ਇਸਤੇਮਾਲ ਬਹੁਤ ਘੱਟ ਕਰਦੇ ਹਨ। ਉਹ ਜਾਣਦੇ ਹੀ ਨਹੀਂ ਕਿ ਡਾਕਟਰਾਂ ਕੋਲ ਜਾ ਕੇ ਪੈਸੇ ਖ਼ਰਾਬ ਕਰਨ ਦੀ ਬਜਾਏ ਉਹ ਛੋਟੇ-ਮੋਟੇ ਰੋਗ ਘਰ ’ਚ ਰਸੋਈ ਵਿੱਚ ਪਏ ਸਮਾਨ ਤੋਂ ਹੀ ਕਰ ਸਕਦੇ ਹਨ। ਇਸ ਵਿੱਚ ਸਭ ਤੋਂ ਪ੍ਰਥਮ ਨਾਮ ਸੌਂਫ ਦਾ ਆਉਂਦਾ ਹੈ।
ਸੌਂਫ 'ਚ ਜ਼ਰੂਰੀ ਪੌਸ਼ਟਿਕ ਤੱਤ ਪਾਏ ਜਾਂਦੇ ਹਨ ਜੋ ਭੋਜਨ ਨੂੰ ਪਚਾਉਣ ਵਿੱਚ ਮਦਦਗਾਰ ਸਾਬਤ ਹੁੰਦੇ ਹਨ। ਸੌਂਫ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸਿਹਤ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਈਬਰ ਯੁਕਤ ਭੋਜਨ ਦਾ ਸੇਵਨ ਕਰਨ ਨਾਲ ਭਾਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ।
Read Also- ਸੁਖਬੀਰ ਬਾਦਲ ਮਾਮਲੇ ’ਚ ਹਾਈਕੋਰਟ ਨੇ ਜਾਰੀ ਕੀਤੇ ਪੰਜਾਬ ਸਰਕਾਰ ਨੂੰ ਦਿਸ਼ਾ ਨਿਰਦੇਸ਼
ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਸੌਂਫ ਖਾਣ ਦੇ ਫ਼ਾਇਦੇ
v ਕੋਲੈਸਟ੍ਰੋਲ ਕੰਟਰੋਲ 'ਚ ਰਹਿੰਦਾ ਹੈ-
ਸੌਂਫ 'ਚ ਫਾਈਬਰ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਸਿਹਤ ਮਾਹਿਰਾਂ ਦਾ ਇਹ ਵੀ ਕਹਿਣਾ ਹੈ ਕਿ ਫਾਈਬਰ ਯੁਕਤ ਭੋਜਨ ਦਾ ਸੇਵਨ ਕਰਨ ਨਾਲ ਭਾਰ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ 'ਚ ਰੱਖਿਆ ਜਾ ਸਕਦਾ ਹੈ। ਫਾਈਬਰ ਕੋਲੈਸਟ੍ਰੋਲ ਨੂੰ ਖ਼ੂਨ 'ਚ ਘੁਲਣ ਨਹੀਂ ਦਿੰਦਾ। ਇਸ ਨਾਲ ਦਿਲ ਵੀ ਸਿਹਤਮੰਦ ਰਹਿੰਦਾ ਹੈ।
v ਹਾਈ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ
ਹੋਰ ਜ਼ਰੂਰੀ ਪੌਸ਼ਟਿਕ ਤੱਤਾਂ ਤੋਂ ਇਲਾਵਾ ਸੌਂਫ 'ਚ ਪੋਟਾਸ਼ੀਅਮ ਵੀ ਪਾਇਆ ਜਾਂਦਾ ਹੈ। ਪੋਟਾਸ਼ੀਅਮ ਸਰੀਰ 'ਚ ਮੌਜੂਦ ਸੋਡੀਅਮ ਨੂੰ ਸੰਤੁਲਿਤ ਕਰਨ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਦੇ ਲਈ ਹਾਈ ਬੀਪੀ ਦੇ ਮਰੀਜ਼ਾਂ ਲਈ ਸੌਂਫ ਦਾ ਸੇਵਨ ਫਾਇਦੇਮੰਦ ਸਾਬਤ ਹੋ ਸਕਦਾ ਹੈ। ਜੇਕਰ ਤੁਸੀਂ ਹਾਈ ਬੀਪੀ ਦੇ ਮਰੀਜ਼ ਹੋ ਅਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ 'ਚ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸੌਂਫ ਦਾ ਸੇਵਨ ਕਰੋ।
v ਦਿਮਾਗ਼ ਲਈ ਫਾਇਦੇਮੰਦ
ਸੌਂਫ ਦਿਮਾਗ਼ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ 'ਚ ਮੌਜੂਦ ਵਿਟਾਮਿਨ ਔਕਸੀਡੇਟਿਵ ਤਣਾਅ ਘਟਾਉਂਦਾ ਹੈ। ਜੇਕਰ ਤੁਸੀਂ ਮਾਨਸਿਕ ਤੌਰ 'ਤੇ ਸਿਹਤਮੰਦ ਨਹੀਂ ਹੋ ਤਾਂ ਤੁਸੀਂ ਸੌਂਫ ਦਾ ਸੇਵਨ ਕਰ ਸਕਦੇ ਹੋ। ਇਸ ਦੇ ਸੇਵਨ ਨਾਲ ਦਿਮਾਗ ਦੀ ਸਿਹਤ 'ਤੇ ਚੰਗਾ ਪ੍ਰਭਾਵ ਪੈਂਦਾ ਹੈ।
v ਪਾਚਨ ਸ਼ਕਤੀ ਦੀ ਮਜ਼ਬੂਤੀ
ਸੌਂਫ ਦੇ ਸੇਵਨ ਨਾਲ ਭੋਜਨ ਨੂੰ ਪਚਣ ਵਿੱਚ ਮਦਦ ਮਿਲਦੀ ਹੈ। ਇਸ ਦੇ ਨਾਲ ਹੀ ਸੌਂਫ ਸਰੀਰ ਦੀ ਪਾਚਨ ਸ਼ਕਤੀ ਨੂੰ ਮਜ਼ਬੂਤ ਬਣਾਉਂਦੀ ਹੈ। ਇਸ ਨਾਲ ਖਾਧਾ ਹੋਇਆ ਭੋਜਨ ਸਮੇਂ ਸਿਰ ਹਜ਼ਮ ਹੋ ਜਾਂਦਾ ਹੈ। ਪਾਚਨ ਸ਼ਕਤੀ ਦੀ ਤੰਦਰੁਸਤੀ ਦੇ ਨਾਲ ਸਰੀਰ ਮੋਟਾਪੇ ਤੋਂ ਬਚਿਆ ਰਹਿੰਦਾ ਹੈ।
Related Posts
Advertisement
