ਡੋਨਾਲਡ ਟਰੰਪ ਦੀ ਬੇਰੁਖ਼ੀ ਵਿਚਾਲ਼ੇ ਕੈਨੇਡਾ ਤੋਂ ਪੰਜਾਬੀਆਂ ਲਈ ਚੰਗੀ ਖ਼ਬਰ

ਡੋਨਾਲਡ ਟਰੰਪ ਦੀ ਬੇਰੁਖ਼ੀ ਵਿਚਾਲ਼ੇ ਕੈਨੇਡਾ ਤੋਂ ਪੰਜਾਬੀਆਂ ਲਈ ਚੰਗੀ ਖ਼ਬਰ

ਕੈਨੇਡਾ ਵਿੱਚ ਸਥਾਈ ਨਿਵਾਸ (PR) ਲਈ ਇਮੀਗ੍ਰੇਸ਼ਨ ਮਾਮਲਿਆਂ ਨੂੰ ਵੇਖਣ ਵਾਲੇ ਵਿਭਾਗ ‘ਇਮੀਗ੍ਰੇਸ਼ਨ, ਰਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਕੈਨੇਡੀਅਨ ਐਕਸਪੀਰੀਅੰਸ ਕਲਾਸ (CEC) ਸ਼੍ਰੇਣੀ ਦੇ ਤਹਿਤ ਇੱਕ ਹੋਰ ਐਕਸਪ੍ਰੈਸ ਐਂਟਰੀ ਡਰਾਅ ਕੱਢਿਆ ਰੱਖਿਆ ਹੈ। ਇਹ ਡਰਾਅ ਸਾਲ 2025 ਦਾ ਤੀਜਾ ਸੀਈਸੀ-ਵਿਸ਼ੇਸ਼ ਡਰਾਅ ਹੈ। ਕੈਨੇਡਾ ਹੁਨਰਮੰਦ ਕਾਮਿਆਂ ਨੂੰ ਸੱਦਾ ਦੇਣ ਲਈ ਐਕਸਪ੍ਰੈਸ ਐਂਟਰੀ ਡਰਾਅ ਦਾ ਆਯੋਜਨ ਕਰ ਰਿਹਾ ਹੈ।

ਹਾਲਾਂਕਿ, ਨਵੇਂ ਐਕਸਪ੍ਰੈਸ ਐਂਟਰੀ ਡਰਾਅ ਲਈ ਬੁਲਾਏ ਗਏ ਉਮੀਦਵਾਰਾਂ ਕੋਲ ਹੁਣ ਆਪਣੀ ਕੈਨੇਡੀਅਨ ਪਰਮਾਨੈਂਟ ਰੈਜ਼ੀਡੈਂਸੀ (PR) ਅਰਜ਼ੀ ਨੂੰ ਪੂਰਾ ਕਰਨ ਲਈ 60 ਦਿਨ ਹੋਣਗੇ। ਜੇਕਰ ਉਹ ਦਿੱਤੇ ਸਮੇਂ ਦੇ ਅੰਦਰ ਬਿਨੈ-ਪੱਤਰ ਨੂੰ ਪੂਰਾ ਕਰਨ ਦੇ ਯੋਗ ਨਹੀਂ ਹੁੰਦੇ ਅਤੇ ਸਮਾਂ ਸੀਮਾ ਖਤਮ ਹੋ ਜਾਂਦੀ ਹੈ ਤਾਂ ਸੱਦਾ ਮੰਨਣਯੋਗ ਨਹੀਂ ਰਹੇਗਾ।

ਐਕਸਪ੍ਰੈਸ ਐਂਟਰੀ ਲਈ ਤਾਜ਼ਾ ਡਰਾਅ ਬੁੱਧਵਾਰ (5 ਫਰਵਰੀ) ਨੂੰ ਆਯੋਜਿਤ ਕੀਤਾ ਗਿਆ ਸੀ। ਇਸ ਡਰਾਅ ਤਹਿਤ ਕੈਨੇਡੀਅਨ ਐਕਸਪੀਰੀਅੰਸ ਕਲਾਸ (ਸੀਈਸੀ) ਸ਼੍ਰੇਣੀ ਦੇ ਤਹਿਤ 4000 ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਸੀ। ਅਪਲਾਈ ਕਰਨ ਲਈ ਲੋੜੀਂਦਾ ਘੱਟੋ-ਘੱਟ ਵਿਆਪਕ ਰੈਂਕਿੰਗ ਸਕੋਰ CRS 521 ਹੈ। ਦੱਸ ਦਈਏ ਕਿ ਜੇਕਰ ਇੱਕ ਤੋਂ ਵੱਧ ਉਮੀਦਵਾਰਾਂ ਦਾ ਸਕੋਰ ਘੱਟੋ-ਘੱਟ ਰਹਿੰਦਾ ਹੈ, ਤਾਂ ਕੱਟ-ਆਫ ਵਿਚ ਉਹਨਾਂ ਦੇ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਨੂੰ ਜਮ੍ਹਾ ਕਰਨ ਦੀ ਮਿਤੀ ਅਤੇ ਸਮੇਂ ਦੇ ਆਧਾਰ ‘ਤੇ ਤੈਅ ਕੀਤਾ ਜਾਵੇਗਾ।

ਕੈਨੇਡੀਅਨ ਐਕਸਪੀਰੀਅੰਸ ਕਲਾਸ (CEC) ਕੈਨੇਡਾ ਦੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਹਿਤ ਆਵਾਸ ਕਰਨ ਦੇ ਸਭ ਤੋਂ ਤੇਜ਼ ਤਰੀਕਿਆਂ ਵਿੱਚੋਂ ਇੱਕ ਹੈ। ਇਹ ਉਹਨਾਂ ਕਾਮਿਆਂ ਲਈ ਤਿਆਰ ਕੀਤੀ ਗਈ ਪ੍ਰਕਿਰਿਆ ਹੈ ਜਿਨ੍ਹਾਂ ਕੋਲ ਕੈਨੇਡਾ ਵਿੱਚ ਕੰਮ ਦਾ ਤਜਰਬਾ ਹੈ ਅਤੇ ਉਹ ਕੈਨੇਡਾ ਦੇ ਪੱਕੇ ਨਿਵਾਸੀ ਬਣਨਾ ਚਾਹੁੰਦੇ ਹਨ।

download (9)

ਹੁਣ ਇੱਕ ਸਵਾਲ ਇਹ ਵੀ ਹੈ ਕਿ ਜੇਕਰ ਇੱਕ ਉਮੀਦਵਾਰ ਜਿਸ ਨੇ ਨਵੀਨਤਮ ਐਕਸਪ੍ਰੈਸ ਐਂਟਰੀ ਡਰਾਅ ਦੇ ਤਹਿਤ ਅਪਲਾਈ ਕੀਤਾ ਹੈ, ਨੂੰ ਸਥਾਈ ਨਿਵਾਸ ਲਈ ਸੱਦਾ ਨਹੀਂ ਮਿਲਦਾ ਤਾਂ ਕੀ ਕੀਤਾ ਜਾਵੇ। ਅਜਿਹੀ ਸਥਿਤੀ ਵਿੱਚ ਉਮੀਦਵਾਰ ਨੂੰ ਆਪਣੀ ਪੀਆਰ ਅਰਜ਼ੀ ਵਾਪਸ ਲਏ ਬਿਨਾਂ ਕੁਝ ਦੇਰ ਉਡੀਕ ਕਰਨੀ ਚਾਹੀਦੀ ਹੈ। ਕਿਉਂਕਿ ਐਕਸਪ੍ਰੈਸ ਐਂਟਰੀ ਪ੍ਰੋਫਾਈਲ ਅਰਜ਼ੀ ਦੀ ਮਿਤੀ ਤੋਂ 12 ਮਹੀਨਿਆਂ ਲਈ ਕਿਰਿਆਸ਼ੀਲ ਰਹੇਗੀ, ਉਮੀਦਵਾਰ ਨੂੰ ਅਗਲੇ ਐਕਸਪ੍ਰੈਸ ਐਂਟਰੀ ਡਰਾਅ ਵਿੱਚ ਅਰਜ਼ੀ ਦੇਣ ਲਈ ਸੱਦਾ ਪ੍ਰਾਪਤ ਹੋ ਸਕਦਾ ਹੈ।

Read Also : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਬੈਂਕ ਸਖੀਆਂ ਤੇ ਬੈਂਕ ਮੈਨੇਜਰਾਂ ਨੂੰ ਟ੍ਰੇਨਿੰਗ ਪ੍ਰਦਾਨ