ਅਨੁਸੂਚਿਤ ਜਾਤੀਆਂ, ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਭਾਈਚਾਰਿਆਂ ਆਦਿ ਦੀਆਂ ਵਿਦਿਆਰਥਣਾਂ ਲਈ ਸਿੱਖਿਆ ਦਾ ਚਾਨਣ ਮੁਨਾਰਾ ਬਣ ਕੇ ਉਭਰਿਆ ਭੋਗੀਵਾਲ ਦਾ ਹੋਸਟਲ
ਮਾਲੇਰਕੋਟਲਾ 19 ਫਰਵਰੀ :
ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ, ਹੋਰ ਪੱਛੜੀਆਂ ਸ਼੍ਰੇਣੀਆਂ, ਘੱਟ ਗਿਣਤੀ ਭਾਈਚਾਰਿਆਂ ,ਸਿੰਗਲ ਗਰਲਜ਼ ਵਿਦਿਆਰਥਣਾ,ਅਨਾਥ ਲੜਕੀਆਂ, ਗ਼ਰੀਬੀ ਰੇਖਾ ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਦੀਆਂ ਲੜਕੀਆਂ ਨੂੰ ਰਿਹਾਇਸ਼ੀ ਸਕੂਲਾਂ ਵਿਖੇ ਅਤੀ ਆਧੁਨਿਕ ਵਿੱਦਿਅਕ ਸਹੂਲਤਾਂ ਪ੍ਰਦਾਨ ਕਰਨ ਲਈ ਜ਼ਿਲ੍ਹੇ ਵਿੱਚ ਕਸਤੂਰਬਾ ਬਾਈ ਗਾਂਧੀ ਬਾਲਿਕਾ ਵਿਦਿਆਲਿਆ ਯੋਜਨਾ ਤਹਿਤ ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਵਿਖੇ ਰਿਹਾਇਸ਼ੀ ਸਕੂਲ ਦੀ ਸੁਵਿਧਾ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਰਿਹਾਇਸ਼ੀ ਸਕੂਲ ਵਿਰਵੀਆਂ ਵਿਦਿਆਰਥਣਾਂ ਦੀ ਜ਼ਿੰਦਗੀ ਨੂੰ ਨਵੀਆਂ ਰਾਹਾਂ ਤੇ ਤੋਰ ਕੇ ਉਨ੍ਹਾਂ ਨੂੰ ਸਿੱਖਿਆ ਦੇ ਖੇਤਰ ਵਿਚ ਅੱਗੇ ਲਿਜਾਣ ਅਤੇ ਉਨ੍ਹਾਂ ਦੇ ਸੁਪਨੇ ਸਵਿਕਾਰ ਕਰਨ ਵਿਚ ਸਕੂਲ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਇਸ ਗੱਲ ਦੀ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਡਾ ਪੱਲਵੀ ਨੇ ਦੱਸਿਆ ਕਿ ਮਾਲੇਰਕੋਟਲਾ ਸਬ ਡਵੀਜਨ ਅਧੀਨ ਆਉਂਦੇ ਪਿੰਡ ਭੋਗੀਵਾਲ ਵਿਖੇ ਚੱਲ ਰਿਹਾ ਹੋਸਟਲ ਲੜਕੀਆਂ ਦੇ ਸੁਨਹਿਰੇ ਭਵਿੱਖ ਲਈ ਰਾਹ ਦਸੇਰਾ ਬਣ ਕੇ ਉਭਰਿਆ ਹੈ। ਪਹਿਲਾਂ ਇੱਥੇ 6ਵੀਂ ਤੋਂ 8ਵੀਂ ਜਮਾਤ ਦੀਆਂ 100 ਵਿਦਿਆਰਥਣਾਂ ਲਈ ਹੋਸਟਲ 2009 ਤੋਂ ਚੱਲ ਰਿਹਾ ਸੀ ਪਰ ਹੁਣ 2019 ਵਿੱਚ ਅਪਗਰੇਡ ਹੋਇਆ ਨਵਾਂ ਹੋਸਟਲ 9ਵੀਂ ਤੋਂ 12ਵੀਂ ਜਮਾਤ ਦੀਆਂ 100 ਹੋਰ ਸਕੂਲੋਂ ਵਿਰਵੀਆਂ ਵਿਦਿਆਰਥਣਾਂ ਨੂੰ ਉਚੀਆਂ ਉਡਾਣਾਂ ਭਰਨ ਦੇ ਕਾਬਿਲ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਨ੍ਹਾਂ ਹੋਰ ਦੱਸਿਆ ਦੀ ਅਤੀ ਉੱਤਮ ਸਿੱਖਿਆ ਦਾ ਵਾਤਾਵਰਣ ਉਲੀਕਕੇ ਵਿਦਿਆਰਥਣਾਂ ਨੂੰ ਮੁਕਾਬਲੇ ਦੇ ਯੁੱਗ ਵਿੱਚ ਆਪਣੇ ਸੁਨਹਿਰੇ ਸੁਪਨੇ ਸਵਿਕਾਰ ਕਰਨ ਲਈ ਮਿਆਰੀ ਸਿੱਖਿਆਂ ਦੇ ਨਾਲ ਨਾਲ ਮੌਲਿਕ ,ਨੈਤਿਕ ਅਤੇ ਸਮਾਜਿਕ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਅੱਛੇ ਸਮਾਜ ਦੀ ਸਿਰਜਣਾ ਵਿੱਚ ਅਹਿਮ ਰੋਲ ਅਦਾ ਕਰ ਸਕਣ ।
ਪੀ ਐੱਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਭੋਗੀਵਾਲ ਦੇ ਇੰਨਚਾਰਜ ਪ੍ਰਿੰਸੀਪਲ ਅਮਨਦੀਪ ਸਿੰਘ ਨੇ ਦੱਸਿਆ ਕਿ ਇਸ ਸਕੂਲ ਵਿਖੇ ਕਰੀਬ 1200 ਵਿਦਿਆਰਥੀ 06 ਤੋਂ 12ਵੀਂ ਤੱਕ ਦੀ ਵਿੱਦਿਆ ਹਾਸ਼ਲ ਕਰ ਰਹੇ ਹਨ। ਜਿਸ ਵਿਚੋਂ 06 ਤੋਂ 12 ਜਮਾਤ