ਅਮਰੀਕਾ ਚ ਟਰੰਪ ਦਿੱਤਾ ਵੱਡਾ ਝਟਕਾ, ਹੁਣ ਅਮਰੀਕਾ ਚ ਵੋਟਿੰਗ ਸਮੇਂ ਦੇਣਾ ਪਵੇਗਾ ਅਮਰੀਕੀ ਨਾਗਰਿਕਤਾ ਦਾ ਸਬੂਤ

ਅਮਰੀਕਾ ਚ ਟਰੰਪ ਦਿੱਤਾ ਵੱਡਾ ਝਟਕਾ, ਹੁਣ ਅਮਰੀਕਾ ਚ ਵੋਟਿੰਗ ਸਮੇਂ ਦੇਣਾ ਪਵੇਗਾ ਅਮਰੀਕੀ ਨਾਗਰਿਕਤਾ ਦਾ ਸਬੂਤ

ਨਿਊਜ ਡੈਸਕ- ਅਮਰੀਕਾ ਵਿੱਚ ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਲਗਾਤਾਰ ਆਪਣੇ ਅਹੁਦੇ ਦੀਆਂ ਜ਼ਿੰਮੇਵਾਰੀਆਂ ਲਈ ਸਰਗਰਮ ਨਜ਼ਰ ਆ ਰਹੇ ਹਨ। ਟਰੰਪ ਨੇ ਰਾਸ਼ਟਰਪਤੀ ਬਣਨ ਤੋਂ ਤੁਰੰਤ ਬਾਅਦ ਹੀ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਚ ਦਾਖ਼ਲ ਹੋਏ ਨਾਗਰਿਕਾਂ ਨੂੰ ਦੇਸ਼ ਚੋਂ ਬਾਹਰ ਕੱਢ ਦਿੱਤਾ ਸੀ। ਇਸ ਵਿੱਚ ਬਹੁਤ ਸਾਰੇ ਭਾਰਤੀ ਨਾਗਰਿਕ ਵੀ ਸ਼ਾਮਲ ਸਨ। ਟਰੰਪ ਦੀਆਂ ਇਹ ਰਾਜਨੀਤਿਕ ਅਤੇ ਸਿਆਸੀ ਕਾਰਵਾਈਆਂ ਲਗਾਤਾਰ ਜਾਰੀ ਹਨ।

ਹੁਣ ਉਸ ਨੇ ਇੱਕ ਹੋਰ ਵੱਡਾ ਝਟਕਾ ਦੇਣ ਵਾਲਾ ਐਲਾਨ ਕੀਤਾ ਹੈ। ਉਹ ਇੱਕ ਤੋਂ ਬਾਅਦ ਇੱਕ ਕਾਰਵਾਈਆਂ ਨੂੰ ਅੰਜ਼ਾਮ ਦੇ ਰਹੇ ਹਨ। ਹੁਣ ਟਰੰਪ ਨੇ ਅਮਰੀਕਾ ਦੀ ਚੋਣ ਪ੍ਰਕਿਰਿਆ ਵਿੱਚ ਵੀ ਬਦਲਾਅ ਕਰ ਦਿੱਤੇ ਹਨ। ਜਿਸ ਵਿੱਚ ਅਮਰੀਕੀ ਚੋਣ ਪ੍ਰਕਿਰਿਆ ਵਿੱਚ ਵਿਆਪਕ ਬਦਲਾਅ ਕੀਤੇ ਗਏ ਹਨ। ਇਹ ਉਨ੍ਹਾਂ ਨਾਗਰਿਕਾਂ ਲਈ ਚਿੰਤਾ ਦਾ ਵਿਸ਼ਾ ਹੈ ਜੋ ਗ਼ੈਰ ਕਾਨੂੰਨੀ ਢੰਗ ਨਾਲ ਅਮਰੀਕਾ ਵਿੱਚ ਰਹਿ ਰਹੇ ਹਨ।

81G5ZmP4bhL._AC_UF1000,1000_QL80_

Read Also- ਵਿੱਤ ਮੰਤਰੀ ਕਰਨਗੇ ਅੱਜ ਪੰਜਾਬ ਦਾ ਵਹੀ ਖਾਤਾ ਪੇਸ਼, ਬਜਟ ਸੈਸ਼ਨ ਚ ਵੱਡੇ ਐਲਾਨ ਹੋਣ ਦਾ ਅਨੁਮਾਨ

ਇਸ ਬਦਲਾਅ ਕਾਰਨ ਅਮਰੀਕਾ ਵਿੱਚ ਸੰਘੀ ਚੋਣਾਂ ਵਿੱਚ ਵੋਟ ਪਾਉਣ ਲਈ ਅਮਰੀਕੀ ਨਾਗਰਿਕਤਾ ਲਾਜ਼ਮੀ ਹੋਵੇਗੀ। ਇਸ ਨੂੰ ਪੇਸ਼ ਕਰਨਾ ਵੀ ਜ਼ਰੂਰੀ ਸਮਝਿਆ ਜਾਵੇਗਾ। ਇਸ ਦਾ ਮਤਲਬ ਇਹ ਹੋਵੇਗਾ ਕਿ ਫੈਡਰਲ ਚੋਣਾਂ ਵਿੱਚ ਵੋਟ ਪਾਉਣ ਲਈ ਰਜਿਸਟਰ ਕਰਨ ਲਈ ਨਾਗਰਿਕਤਾ ਦੇ ਦਸਤਾਵੇਜ਼ਾਂ ਦੀ ਲੋੜ ਹੋਵੇਗੀ।

ਨਾਗਰਿਕਤਾ ਦਾ ਦਸਤਾਵੇਜ਼ੀ ਸਬੂਤ ਪੇਸ਼ ਕਰਨ ਲਈ ਪਾਸਪੋਰਟ, ਵੋਟਰ ਰਜਿਸਟ੍ਰੇਸ਼ਨ ਨੂੰ ਪੇਸ਼ ਕਰਨਾ ਲਾਜ਼ਮੀ ਹੋਵੇਗਾ ਅਤੇ ਇਹ ਯਕੀਨੀ ਬਣਾਏਗਾ ਕਿ ਚੋਣਾਂ ਵਾਲੇ ਦਿਨ ਤੱਕ ਸਾਰੀਆਂ ਬੈਲਟ ਪ੍ਰਾਪਤ ਹੋ ਜਾਣ। ਟਰੰਪ ਦਾ ਕਹਿਣਾ ਹੈ ਕਿ ਉਸ ਨੇ ਇਹ ਫ਼ੈਸਲਾ ਚੋਣਾਂ 'ਚ ਪਾਰਦਰਸ਼ਤਾ ਅਤੇ ਨਿਰਪੱਖਤਾ ਨੂੰ ਯਕੀਨੀ ਬਣਾਉਣ ਲਈ ਲਿਆ ਹੈ।

ਹੁਕਮਾਂ ਅਨੁਸਾਰ ਵੋਟਰ ਹੁਣ ਨਾਗਰਿਕਤਾ ਦੇ ਦਸਤਾਵੇਜ਼ੀ ਸਬੂਤ ਤੋਂ ਬਿਨਾਂ ਸੰਘੀ ਚੋਣਾਂ ਵਿੱਚ ਵੋਟ ਪਾਉਣ ਦੇ ਯੋਗ ਨਹੀਂ ਗਿਣੇ ਜਾਣਗੇ। ਇਸ ਤੋਂ ਇਲਾਵਾ, ਚੋਣ ਵਾਲੇ ਦਿਨ ਤੱਕ ਸਾਰੇ ਬੈਲਟ ਪੇਪਰ ਪ੍ਰਾਪਤ ਕਰਨੇ ਜ਼ਰੂਰੀ ਹੋਣਗੇ।