White house ’ਚ ਹੋਇਆ ਵੱਡਾ ਹੰਗਾਮਾ, ਟਰੰਪ ਦੀ ਇਫਤਾਰ ਪਾਰਟੀ ਘਿਰੀ ਵਿਵਾਦ ’ਚ
ਨਿਊਜ ਡੈਸਕ- ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵ੍ਹਾਈਟ ਹਾਊਸ ਵਿੱਚ ਪਹਿਲੀ ਇਫਤਾਰ ਪਾਰਟੀ ਦੀ ਮੇਜ਼ਬਾਨੀ ਕੀਤੀ। ਦੱਸ ਦਈਏ ਕਿ ਟਰੰਪ ਦੀ ਇਫਤਾਰ ਪਾਰਟੀ ਵਿਵਾਦਾਂ ਵਿੱਚ ਘਿਰ ਚੁੱਕੀ ਹੈ ਕਿਉਂਕਿ ਅਮਰੀਕੀ ਮੁਸਲਿਮ ਸੰਸਦ ਮੈਂਬਰ ਇਸ ਇਫਤਾਰ ਪਾਰਟੀ ਤੋਂ ਬੇਹੱਦ ਨਾਰਾਜ਼ ਹਨ।
ਜ਼ਿਕਰਯੋਗ ਹੈ ਕਿ ਅਮਰੀਕੀ ਮੁਸਲਿਮ ਭਾਈਚਾਰਿਕ ਆਗੂਆਂ ਨੂੰ ਇਫਤਾਰ ਪਾਰਟੀ ਵਿੱਚ ਸੱਦਾ ਨਹੀਂ ਦਿੱਤਾ ਗਿਆ ਸੀ। ਇਸ ਦੀ ਬਜਾਏ ਮੁਸਲਿਮ ਦੇਸ਼ਾਂ ਦੇ ਵਿਦੇਸ਼ੀ ਰਾਜਦੂਤਾਂ ਨੂੰ ਇਫਤਾਰ ਡਿਨਰ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਵ੍ਹਾਈਟ ਹਾਊਸ ਵਿੱਚ ਇਫਤਾਰ ਪਾਰਟੀ ਦਾ ਆਯੋਜਨ ਕਰਨ ਦੀ ਦੋ ਦਹਾਕੇ ਪੁਰਾਣੀ ਪਰੰਪਰਾ ਹੈ।
Read Also- ਮੁੱਖ ਮੰਤਰੀ ਪੰਜਾਬ ਨੇ ਆਪਣੇ ਭਾਸ਼ਣ ਨਾਲ ਸਮੇਟਿਆਂ ਬਜਟ ਇਜਲਾਸ
ਟਰੰਪ ਨੇ ਕਿਹਾ ਕਿ, "ਮੈਂ ਤੁਹਾਡਾ ਸਭ ਦਾ ਵ੍ਹਾਈਟ ਹਾਊਸ ਇਫਤਾਰ ਡਿਨਰ ਵਿੱਚ ਸਵਾਗਤ ਕਰਦਾ ਹਾਂ। ਅਸੀਂ ਇਸਲਾਮ ਵਿੱਚ ਰਮਜ਼ਾਨ ਦਾ ਪਵਿੱਤਰ ਮਹੀਨਾ ਮਨਾ ਰਹੇ ਹਾਂ। ਇਹ ਇੱਕ ਬਹੁਤ ਹੀ ਸ਼ਾਨਦਾਰ ਮਹੀਨਾ ਹੈ। ਦੁਨੀਆ ਭਰ ਦੇ ਮੁਸਲਮਾਨਾਂ ਨੂੰ ਰਮਜ਼ਾਨ ਮੁਬਾਰਕ। ਅਸੀਂ ਦੁਨੀਆ ਦੇ ਸਭ ਤੋਂ ਮਹਾਨ ਧਰਮਾਂ ਵਿੱਚੋਂ ਇੱਕ ਦਾ ਸਤਿਕਾਰ ਕਰਦੇ ਹਾਂ।"
ਇਸ ਮੁੱਦੇ ਦੇ ਖ਼ਿਲਾਫ਼ ਕਈ ਮੁਸਲਿਮ ਨਾਗਰਿਕ ਅਧਿਕਾਰ ਸਮੂਹਾਂ ਨੇ ਵ੍ਹਾਈਟ ਹਾਊਸ ਦੇ ਬਾਹਰ ਵਿਰੋਧ ਪ੍ਰਦਰਸ਼ਨ ਕੀਤਾ। ਜਿਸ ਤੋਂ ਬਾਅਦ ਮੁਸਲਿਮ ਆਗੂਆਂ ਨੇ ਟਰੰਪ ਦੀ ਇਸ ਇਫਤਾਰ ਪਾਰਟੀ ਦਾ ਵਿਰੋਧ Not Trump's Iftar ਦੇ ਨਾਮ ਹੇਠ ਕੀਤਾ।
ਇੱਕ ਪ੍ਰਦਰਸ਼ਨਕਾਰੀ ਨੇ ਕਿਹਾ ਕਿ ਇਹ ਡੋਨਾਲਡ ਟਰੰਪ ਦਾ ਇੱਕ ਤਰ੍ਹਾਂ ਦਾ ਪਖੰਡ ਹੈ। ਇੱਕ ਪਾਸੇ ਉਹ ਦੇਸ਼ ਵਿੱਚ ਮੁਸਲਮਾਨਾਂ ਦੇ ਦਾਖਲੇ 'ਤੇ ਪਾਬੰਦੀ ਲਗਾਉਂਦੇ ਹਨ ਅਤੇ ਦੂਜੇ ਪਾਸੇ ਉਹ ਇਫਤਾਰ ਪਾਰਟੀ ਦਾ ਆਯੋਜਨ ਕਰਦੇ ਹਨ।
Advertisement
