ਲੋਕਾਂ ਦੀ ਸਿਹਤ ਦੇ ਨਾਲ-2 ਜਿੰਦਗੀ ਨੂੰ ਵੀ ਖ਼ਰਾਬ ਕਰ ਰਹੇ Gym !!

ਲੋਕਾਂ ਦੀ ਸਿਹਤ ਦੇ ਨਾਲ-2 ਜਿੰਦਗੀ ਨੂੰ ਵੀ ਖ਼ਰਾਬ ਕਰ ਰਹੇ Gym !!

ਅੱਜ ਦੇ ਸਮੇਂ ’ਚ ਹਰ ਕੋਈ ਫਿੱਟ ਰਹਿਣਾ ਚਾਹੁੰਦਾ ਹੈ, ਜਿਸ ਲਈ ਲੋਕ ਜਿਮ ਜਾਣਾ ਸ਼ੁਰੂ ਕਰ ਦਿੰਦੇ ਹਨ ਪਰ ਬਹੁਤ ਸਾਰੇ ਲੋਕ ਜਿਮ ਜਾਣ ਦੇ ਫ਼ਾਇਦਿਆਂ ਤੇ ਨੁਕਸਾਨਾਂ ਤੋਂ ਜਾਣੂ ਨਹੀਂ ਹਨ। ਇਸ ਲਈ ਜਦੋਂ ਵੀ ਜਿਮ ਜਾਣਾ ਚਾਹੀਦਾ ਹੈ ਤਾਂ ਟਰੇਨਰ ਦੀ ਨਿਗਰਾਨੀ ਹੇਠ ਕਸਰਤ ਕਰਨੀ ਚਾਹੀਦੀ ਹੈ ਤੇ ਸਹੀ ਤਰੀਕਾ ਅਪਣਾਉਣਾ ਚਾਹੀਦਾ ਹੈ।

ਅੱਜ ਦੇ ਸਮੇਂ ’ਚ ਲੋਕਾਂ ਦੀ ਜੀਵਨਸ਼ੈਲੀ ਬਹੁਤ ਤਣਾਅਪੂਰਨ ਹੋ ਗਈ ਹੈ। ਜਿਸ ਲਈ ਆਪਣੇ ਆਪ ਨੂੰ ਫਿੱਟ ਰੱਖਣਾ ਇਕ ਵੱਡੀ ਚੁਣੌਤੀ ਬਣ ਗਿਆ ਹੈ। ਇਸ ਦੌਰ ’ਚ ਲੋਕ ਆਪਣੇ ਆਪ ਨੂੰ ਫਿੱਟ ਤੇ ਸਿਹਤਮੰਦ ਰੱਖਣਾ ਚਾਹੁੰਦੇ ਹਨ, ਇਸ ਲਈ ਉਹ ਜਿਮ ਜਾਂਦੇ ਹਨ ਤੇ ਖ਼ੁਦ ਨੂੰ ਫਿੱਟ ਰੱਖਦੇ ਹਨ ਪਰ ਕਈ ਵਾਰ ਜਿਮ ਜਾ ਕੇ ਵੀ ਲੋਕਾਂ ਨੂੰ ਇਸ ਬਾਰੇ ਠੀਕ ਤਰ੍ਹਾਂ ਪਤਾ ਨਹੀਂ ਲੱਗਦਾ। ਇਸ ਲਈ ਜਿਮ ਜਾ ਕੇ ਕਸਰਤ ਕਰਨ ਤੋਂ ਪਹਿਲਾਂ ਇਸ ਦੇ ਫ਼ਾਇਦੇ ਤੇ ਨੁਕਸਾਨ ਜਾਣਨਾ ਬਹੁਤ ਜ਼ਰੂਰੀ ਹੈ।