ਕੈਂਸਰ ਵਰਗੀਆਂ ਕਈ ਭਿਆਨਕ ਬਿਮਾਰੀਆਂ ਨੂੰ ਸੱਦਾ ਦੇ ਰਿਹਾ ਮਿਲਾਵਟੀ ਦੁੱਧ !
By Nirpakh News
On
ਸਾਡੇ ਆਲੇ-ਦੁਆਲੇ ਅਤੇ ਸ਼ਹਿਰ ਵਿੱਚ ਦੁੱਧ ਅਤੇ ਦੁੱਧ ਤੋਂ ਬਣੀਆਂ ਚੀਜ਼ਾਂ ਵਿੱਚ ਮਿਲਾਵਟ ਦੇ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਅਜਿਹੇ 'ਚ ਹਰ ਘਰ 'ਚ ਦੁੱਧ ਦੀ ਸ਼ੁੱਧਤਾ ਨੂੰ ਲੈ ਕੇ ਵਿਅਕਤੀ ਦੇ ਮਨ 'ਚ ਕਈ ਸਵਾਲ ਉੱਠ ਰਹੇ ਹਨ ਕਿ ਅਸੀਂ ਜੋ ਦੁੱਧ ਖਰੀਦ ਰਹੇ ਹਾਂ, ਉਹ ਸ਼ੁੱਧ ਹੈ ਜਾਂ ਨਹੀਂ। ਦੁੱਧ ਤੋਂ ਬਣੇ ਉਤਪਾਦਾਂ ਦੀ ਵੀ ਇਹੀ ਸਥਿਤੀ ਹੈ। ਦੁੱਧ ਸਾਡੀ ਰੋਜ਼ਾਨਾ ਵਰਤੋਂ ਦੀਆਂ ਸਭ ਤੋਂ ਜ਼ਰੂਰੀ ਚੀਜ਼ਾਂ ਵਿੱਚੋਂ ਇੱਕ ਹੈ। ਕਈ ਮਿਲਾਵਟਖੋਰ ਇਸ ਵਿੱਚ ਮਿਲਾਵਟ ਕਰਕੇ ਨਕਲੀ ਦੁੱਧ ਬਣਾ ਕੇ ਆਮ ਖਪਤਕਾਰਾਂ ਦੀ ਸਿਹਤ ਨਾਲ ਖਿਲਵਾੜ ਕਰ ਰਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਆਮ ਲੋਕ ਵੀ ਆਪਣੇ ਘਰਾਂ ਵਿੱਚ ਆਉਣ ਵਾਲੇ ਦੁੱਧ ਅਤੇ ਦੁੱਧ ਤੋਂ ਬਣੇ ਪਦਾਰਥਾਂ ਦੀ ਸ਼ੁੱਧਤਾ ਅਤੇ ਮਿਲਾਵਟ ਦੀ ਜਾਂਚ ਕਰ ਸਕਦੇ ਹਨ।