ਸਰਕਾਰੀ ਰਿਹਾਇਸ਼ੀ ਸਕੂਲ ਸੇਖਵਾਂ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਚੈਕ-ਅਪ ਕੈਂਪ

ਸਰਕਾਰੀ ਰਿਹਾਇਸ਼ੀ ਸਕੂਲ ਸੇਖਵਾਂ ਵਿਖੇ ਲਗਾਇਆ ਗਿਆ ਮੁਫਤ ਮੈਡੀਕਲ ਚੈਕ-ਅਪ ਕੈਂਪ

ਸੇਖਵਾਂ (ਬਟਾਲਾ), 8 ਫਰਵਰੀ ( ) ਸਰਕਾਰੀ ਰਿਹਾਇਸ਼ੀ ਸਕੂਲ ਸੇਖਵਾਂ ਵਿਖੇ ਸੱਕਤਰ ਸ਼੍ਰੀਮਤੀ ਸੁਖਵੰਤ ਕੌਰ ਪ੍ਰਿੰਸੀਪਲ ਦੀ ਯੋਗ ਅਗਵਾਈ ਅਤੇ ਲੈਕਚਰਾਰ ਰਾਜਵਿੰਦਰ ਸਿੰਘ ਦੀ ਦੇਖ ਰੇਖ ਹੇਠ ਬੀਰ ਫਤਿਹ ਬਾਜਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ) ਬਟਾਲਾ ਅਤੇ ਵਾਇਸ ਆਫ ਬਟਾਲਾ ਦੇ ਸਹਿਯੋਗ ਨਾਲ ਮੁਫਤ ਮੈਡੀਕਲ ਚੈਕ-ਅਪ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਅਕਾਸ਼ ਹਸਪਤਾਲ ਬਟਾਲਾ ਵੱਲੋਂ ਮੁਫ਼ਤ ਸ਼ੂਗਰ ਟੈਸਟ ਕੀਤੇ ਗਏ ਅਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਇਆਂ ਵੀ ਵੰਡੀਆਂ ਗਈਆਂ।
 
ਇਸ ਮੌਕੇ ਵਾਇਸ ਆਫ ਬਟਾਲਾ ਅਤੇ ਆਈ. ਐਮ. ਏ. ਦੇ ਪ੍ਰਧਾਨ ਡਾ. ਲਖਬੀਰ ਸਿੰਘ ਭਾਗੋਵਾਲੀਆ, ਬੱਚਿਆਂ ਦੇ ਮਾਹਰ ਡਾ ਰਵਿੰਦਰ ਸਿੰਘ ਮਠਾਰੂ, ਅੱਖਾਂ ਦੇ ਮਾਹਰ ਡਾ ਮਨਦੀਪ ਕੌਰ, ਜਾਣੇ ਮਾਣੇ ਸਰਜਨ ਡਾ. ਕਮਲਜੀਤ ਸਿੰਘ ਕੇ ਜੇ ਅਤੇ ਸੇਵਾ ਮੁਕਤ ਐਸ.ਐਮ.ੳ. ਡਾ ਹਰਪਾਲ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ। ਵਾਇਸ ਆਫ ਬਟਾਲਾ ਤੋੰ ਹਰਦੀਪ ਸਿੰਘ ਬਾਜਵਾ( ਸਾਬਕਾ ਜਿਲ੍ਹਾ ਕਮਾਂਡੈਟ) ਅਤੇ ਪ੍ਰੋਫੈਸਰ ਜਸਬੀਰ ਸਿੰਘ ਨੇ ਵੀ ਇਸ ਕੈਂਪ ਵਿੱਚ ਵਡਮੁੱਲਾ ਯੋਗਦਾਨ ਪਾਇਆ।
 
ਇਸ ਕੈਂਪ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੇਖਵਾਂ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਤੋਂ ਇਲਾਵਾ ਪਿੰਡ ਦੇ ਲੋਕਾਂ ਨੇ ਵੀ ਆਕੇ ਇਸ ਕੈਂਪ ਦਾ ਲਾਭ ਲਿਆ।
ਬੀਰ ਫਤਿਹ ਬਾਜਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ) ਬਟਾਲਾ ਦੇ ਪ੍ਰਧਾਨ ਉਘੇ ਸਮਾਜ ਸੇਵੀ ਜਰਮਨਜੀਤ ਸਿੰਘ ਬਾਜਵਾ ਨੇ ਇਸ ਮੌਕੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਸੁਸਾਇਟੀ ਆਪਣੇ ਬੇਟੇ ਦੀ ਯਾਦ ਵਿੱਚ ਬਣਾਈ ਗਈ ਹੈ ਜਿਸ ਅਧੀਨ ਸਮਾਜ ਸੇਵਾ ਨਾਲ ਸੰਭਧਤ ਵੱਖ ਵੱਖ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕੈਂਪ ਵੀ ਉਸ ਲੜੀ ਦਾ ਇਕ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਜਲਦ ਹੀ ਪਿੰਡ ਝਾੜੀਆਂਵਾਲ ਵਿਖੇ ਵੀ ਅਜਿਹਾ ਕੈਂਪ ਲਗਵਾਇਆ ਜਾਏਗਾ। 
 
ਵਾਇਸ ਆਫ ਬਟਾਲਾ ਦੇ ਪ੍ਰਧਾਨ ਡਾ ਲਖਬੀਰ ਸਿੰਘ ਭਾਗੋਵਾਲੀਆ ਨੇ ਇਸ ਮੌਕੇ ਕਿਹਾ ਕਿ ਮਨੁੱਖਤਾ ਦੀ ਸੇਵਾ ਹੀ ਸੱਚੀ ਸੁੱਚੀ ਸੇਵਾ ਹੈ ਅਤੇ ਹਰ ਇੱਕ ਇਨਸਾਨ ਨੁੂੰ ਇਸ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ।
 
ਕੈਂਪ ਦੀ ਸਮਾਪਤੀ ਤੇ ਪ੍ਰਿੰਸੀਪਲ ਸੁਖਵੰਤ ਕੌਰ ਅਤੇ ਲੈਕਚਰਾਰ ਰਾਜਵਿੰਦਰ ਸਿੰਘ ਆਏ ਹੋਏ ਮਾਹਿਰਾਂ ਅਤੇ ਪੱਤਵੰਤਿਆਂ ਨੁੂੰ ਸਨਮਾਨ ਚਿੰਨ੍ਹ ਭੇਟ ਕਰਕੇ ਧੰਨਵਾਦ ਕੀਤਾ।
 
 
Tags: