ਪਿੰਡ ਆਸਫਵਾਲਾ ਦਾ ਗੁਰੂ ਨਾਨਕ ਸੈਲਫ ਹੈਲਪ ਗਰੁੱਪ ਸਵੈ—ਕਾਰੋਬਾਰ ਚਲਾ ਕੇ ਆਮਦਨ ਦੇ ਵਸੀਲੇ ਪੈਦਾ ਕਰ ਰਿਹੈ

ਪਿੰਡ ਆਸਫਵਾਲਾ ਦਾ ਗੁਰੂ ਨਾਨਕ ਸੈਲਫ ਹੈਲਪ ਗਰੁੱਪ ਸਵੈ—ਕਾਰੋਬਾਰ ਚਲਾ ਕੇ ਆਮਦਨ ਦੇ ਵਸੀਲੇ ਪੈਦਾ ਕਰ ਰਿਹੈ

ਫਾਜ਼ਿਲਕਾ, 9 ਫਰਵਰੀ

ਔਰਤਾਂ ਘਰਾਂ ਦੇ ਚੁੱਲੇ—ਚੋਕਿਆਂ ਵਿਚ ਨਾ ਰਹਿ ਕੇ ਸਵੈ—ਕਾਰੋਬਾਰ ਚਲਾ ਕੇ ਆਮਦਨ ਦੇ ਵਸੀਲੇ ਪੈਦਾ ਕਰ ਰਹੀਆਂ ਹਨ। ਇਸ ਤਰ੍ਹਾ ਦੀ ਮਿਸਾਲ ਬਣ ਰਿਹਾ ਹੈ ਪਿੰਡ ਆਸਫ ਵਾਲਾ ਦਾ 10 ਮੈਂਬਰੀ ਔਰਤਾਂ ਦਾ ਗੁਰੂ ਨਾਨਕ ਸੈਲਫ ਹੈਲਪ ਗਰੁੱਪ।ਆਪਣੇ ਹੱਥ ਦਸਤੀ ਵਸਤੂਆਂ ਤਿਆਰ ਕਰਕੇ ਜਿਥੇ ਉਹ ਆਪਣੀ ਕਲਾ ਦਾ ਪ੍ਰਸਾਰ ਕਰ ਰਹੀਆਂ ਹਨ ਉਥੇ ਪਰਿਵਾਰ ਦੇ ਆਰਥਿਕ ਹਾਲਾਤ ਨੂੰ ਵੀ ਮਜਬੂਤ ਕਰ ਰਹੀਆਂ ਹਨ।

ਗੁਰੂ ਨਾਨਕ ਸੈਲਫ ਹੈਲਪ ਗਰੁੱਪ ਦੀ ਮੈਂਬਰ ਅੰਜੂ ਦੱਸਦੀ ਹੈ ਕਿ ਉਨ੍ਹਾਂ ਦਾ ਗਰੁੱਪ ਮਿੱਟੀ ਦੇ ਬਰਤਨ ਬਣਾਉਂਦਾ ਹੈ ਜਿਸ ਵਿਚ ਦੀਵੇ, ਡੈਕੋਰੇਸ਼ਨ ਦਾ ਸਮਾਨ, ਕੁੱਕਰ, ਕੜਾਈਆਂ ਆਦਿ ਸਮਾਨ ਤਿਆਰ ਕੀਤਾ ਜਾਂਦਾ ਹੈ। ਉਸਦਾ ਕਹਿਣਾ ਹੈ ਕਿ ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਔਰਤਾਂ ਨੂੰ ਸਵੈ—ਰੋਜਗਾਰ ਚਲਾਉਣ ਲਈ ਲੋਨ ਦੀ ਸੁਵਿਧਾ ਮੁਹੱਈਆ ਕਰਵਾਉਂਦਾ ਹੈ ਜਿਸ ਨਾਲ ਉਹ ਆਪਣੀ ਕਲਾ ਨੂੰ ਨਿਖਾਰ ਰਹੀਆਂ ਹਨ ਤੇ ਕਲਾ ਨੂੰ ਸਮਾਨ ਦੇ ਰੂਪ ਵਿਚ ਪੇਸ਼ ਕਰ ਰਹੀਆਂ ਹਨ।

ਹੱਥ ਦਸਤੀ ਸਮਾਨ ਤਿਆਰ ਕਰਨ ਲਈ ਗਰੁੱਪ ਨੂੰ ਮਾਲੀ ਸਹਾਇਤਾ ਦੇ ਤੌਰ *ਤੇ 30 ਹਜਾਰ ਰੁਪਏ ਪ੍ਰਤੀ ਗਰੁੱਪ ਰਿਵਾਲਵਿੰਗ ਫੰਡ ਮੁਹੱਈਆ ਕਰਵਾਏ ਗਏ, ਗਰੁੱਪ ਦੀ ਚੰਗੀ ਕਾਰਗੁਜਾਰੀ ਅਤੇ ਮੁਨਾਫੇ ਨੂੰ ਦੇਖਦਿਆਂ 50 ਹਜਾਰ ਰੁਪਏ ਗਰੁੱਪ ਨੂੰ ਦਿੱਤੇ ਗਏ ਹਨ।ਉਨ੍ਹਾਂ ਕਿਹਾ ਕਿ ਗਰੁੱਪ ਵੱਲੋਂ ਵੱਖ—ਵੱਖ ਜ਼ਿਲ੍ਹਾ ਪੱਧਰੀ ਪ੍ਰੋਗਰਾਮਾਂ ਵਿਚ ਸ਼ਿਰਕਤ ਕਰਕੇ ਸਟਾਲ ਲਗਾ ਕੇ ਵੀ ਹੱਥ ਦਸਤੀ ਸਮਾਨ ਦੀ ਵੰਡ ਕੀਤੀ ਜਾ ਰਹੀ ਹੈ।

ਪੰਜਾਬ ਰਾਜ ਦਿਹਾਤੀ ਅਜੀਵਕਾ ਮਿਸ਼ਨ ਸਬੰਧੀ ਜਾਣਕਾਰੀ ਦਿੰਦਿਆਂ ਇੰਚਾਰਜ ਮੈਡਮ ਨਵਨੀਤ ਨੇ ਦੱਸਿਆ ਕਿ ਔਰਤਾਂ ਮਿਸ਼ਨ ਨਾਲ ਜੁੜ ਕੇ ਆਪਣੇ ਆਪ ਨੂੰ ਆਰਥਿਕ ਤੌਰ ’ਤੇ ਖੁਸ਼ਹਾਲ ਬਣਾਉਣ। ਉਨ੍ਹਾਂ ਕਿਹਾ ਕਿ ਆਪਣੇ ਪਿੰਡ ਵਿੱਚ ਸਵੈ-ਸਹਾਇਤਾ ਗਰੁੱਪ ਬਣਾਉਣ ਲਈ ਆਪਣੇ ਬਲਾਕ ਦਫ਼ਤਰ ਜਾਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਾਪਿਤ ਪੰਜਾਬ ਰਾਜ ਦਿਹਾਤੀ ਮਿਸ਼ਨ ਦਫ਼ਤਰ ਵਿਖੇ ਪਹੁੰਚ ਕੇ ਸੰਪਰਕ ਕੀਤਾ ਜਾ ਸਕਦਾ ਹੈ।

Tags: