ਪੰਜਾਬ ਵਿਧਾਨ ਸਭ ਵਿੱਚ ਗੂੰਜਿਆ ਜੇ.ਸੀ.ਟੀ ਮਿੱਲ ਦਾ ਮੁੱਦਾ
ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਦੇ ਸੈਸ਼ਨ ਦੀ ਅੱਜ ਆਖਰੀ ਦਿਨ ਦੀ ਕਾਰਵਾਈ ਚੱਲ ਰਹੀ ਹੈ। ਇਸ ਕਾਰਵਾਈ ਵਿੱਚ ਬਲਵਿੰਦਰ ਸਿੰਘ ਧਾਲੀਵਾਲ ਨੇ ਫਗਵਾੜਾ ਵਿੱਚ ਸਥਿਤ JCT ਮਿੱਲ ਦਾ ਮੁੱਦਾ ਚੁੱਕਿਆ ਹੈ। ਇਸ ਦੇ ਸਬੰਧੀ ਵਿੱਚ ਧਾਲੀਵਾਲ ਨੇ ਸਰਕਾਰ ਤੋਂ ਵੱਡੀ ਮੰਗ ਰੱਖੀ। ਧਾਲੀਵਾਲ ਨੇ ਕਿਹਾ ਕਿ JCT ਮਿੱਲ ਦਾ ਨਾਮ ਇਕੱਲੇ ਭਾਰਤ ਦੇਸ਼ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਵੀ ਚੱਲ ਰਿਹਾ ਹੈ।
ਮੈਨੇਜਮੈਂਦ ਦੀ ਕਾਰਗੁਜ਼ਾਰੀ ਕਰ ਕੇ ਮਿੱਲ ਉੱਤੇ ਬੇਹੱਦ ਮਾੜਾ ਪ੍ਰਭਾਵ ਪੈ ਰਿਹਾ ਹੈ ਜਿਸ ਕਾਰਨ ਮਿੱਲ ਦਾ ਹਾਲ ਮਾੜਾ ਹੁੰਦਾ ਦੇਖਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਾਲਕ ਸਮੀਰ ਥਾਪਰ ਵੱਲੋਂ ਬਿਨਾਂ ਨੋਟਿਸ ਦਿੱਤੇ ਪਿਛਲੇ ਦੋ ਸਾਲਾਂ ਤੋਂ ਇਹ ਮਿੱਲ ਬੰਦ ਕਰ ਦਿੱਤੀ ਗਈ ਹੈ। ਜਿਸ ਕਾਰਨ ਕਰੀਬ 5000 ਕਾਮਿਆਂ ਦਾ ਨੁਕਸਾਨ ਹੋਇਆ ਹੈ। ਅਜੇ ਤੱਕ ਵੀ ਮਾਲਕਾਂ ਵੱਲੋਂ ਕਾਮਿਆਂ ਨੂੰ ਉਨ੍ਹਾਂ ਦੀ ਬਣਦੀ ਤਨਖ਼ਾਨ ਨਹੀਂ ਦਿੱਤੀ ਗਈ ਜੋ ਕਿ ਇੱਕ ਗ਼ਰੀਬ ਮਜ਼ਦੂਰ ਲਈ ਬਹੁਤ ਦਿੱਕਤਾਂ ਭਰੀ ਗੱਲ ਹੈ।
Read Also- ਕਿਸਾਨਾਂ ਦੀ ਰਿਹਾਈ ਤੋਂ ਬਾਅਦ ਜਗਜੀਤ ਸਿੰਘ ਡੱਲੇਵਾਲ ਨੇ ਪੀਤਾ ਤਿੰਨ ਦਿਨਾਂ ਬਾਅਦ ਪਾਣੀ
ਉਨ੍ਹਾਂ ਨੇ ਦੱਸਿਆ ਕਿ ਪਿਛਲੇ ਤਕਰੀਬਨ ਤਿੰਨ ਸਾਲਾਂ ਤੋਂ ਮਾਲਕ ਕਾਮਿਆਂ ਦਾ ਈਪੀਐੱਫ ਫੰਡ ਵੀ ਖਾ ਰਹੇ ਹਨ। ਇਹ ਕਰੀਬ 100 ਕਰੋੜ ਦਾ ਘਪਲਾ ਕਿਹਾ ਜਾ ਸਕਦਾ ਹੈ। ਮਾਲਕ ਉੱਤੇ ਕਰੀਬ 5 ਐੱਫਆਈਆਰ ਵੀ ਦਰਜ ਕੀਤੀਆਂ ਗਈਆਂ ਹਨ। ਪਰ ਪੁਲਿਸ ਅਜੇ ਤੱਕ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕਰ ਸਕੀ।
ਉਨ੍ਹਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਮਿੱਲ ਦੇ ਮਜ਼ਦੂਰਾਂ ਦਾ ਬਣਦਾ ਤਨਖ਼ਾਹ ਹਿੱਸਾ ਦਿੱਤਾ ਜਾਵੇ ਜਿਨ੍ਹਾਂ ਚੋਂ ਪਿਛਲੇ ਤਿੰਨ ਸਾਲਾਂ ਵਿੱਚ 8 ਦੀ ਮੌਤ ਹੋ ਚੁੱਕੀ ਹੈ।